CA ਫਾਈਨਲ ਨਤੀਜਾ ਜਾਰੀ, ਇੰਝ ਕਰੋ ਚੈਕ
Friday, Dec 27, 2024 - 04:52 AM (IST)
ਨੈਸ਼ਨਲ ਡੈਸਕ - ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟਸ ਆਫ ਇੰਡੀਆ ਯਾਨੀ ICAI ਨੇ ਚਾਰਟਰਡ ਅਕਾਊਂਟੈਂਸੀ ਯਾਨੀ CA ਨਵੰਬਰ ਦੀ ਪ੍ਰੀਖਿਆ ਦਾ ਅੰਤਿਮ ਨਤੀਜਾ ਜਾਰੀ ਕਰ ਦਿੱਤਾ ਹੈ। ਕੁੱਲ 11,500 ਉਮੀਦਵਾਰਾਂ ਨੇ ਇਹ ਪ੍ਰੀਖਿਆ ਪਾਸ ਕੀਤੀ ਹੈ। ਆਈ.ਸੀ.ਏ.ਆਈ. ਨੇ ਨਤੀਜੇ ਦੇ ਨਾਲ-ਨਾਲ ਟਾਪਰਾਂ ਦੀ ਸੂਚੀ ਵੀ ਜਾਰੀ ਕਰ ਦਿੱਤੀ ਹੈ। ਆਈ.ਸੀ.ਏ.ਆਈ. ਨੇ ਪਹਿਲਾਂ ਹੀ ਵੈਬਸਾਈਟ 'ਤੇ ਇੱਕ ਨੋਟਿਸ ਜਾਰੀ ਕਰਕੇ ਦੱਸਿਆ ਸੀ ਕਿ ਨਤੀਜਾ 26 ਦਸੰਬਰ 2024 ਨੂੰ ਰਾਤ 11 ਵਜੇ ਐਲਾਨਿਆ ਜਾ ਸਕਦਾ ਹੈ। ਇਸ ਪ੍ਰੀਖਿਆ ਵਿੱਚ ਸ਼ਾਮਲ ਹੋਏ ਸਾਰੇ ਉਮੀਦਵਾਰ ICAI ਦੀ ਅਧਿਕਾਰਤ ਵੈੱਬਸਾਈਟ icai.nic.in 'ਤੇ ਜਾ ਕੇ ਆਪਣਾ ਨਤੀਜਾ ਅਤੇ ਮੈਰਿਟ ਸੂਚੀ ਦੇਖ ਸਕਦੇ ਹਨ।
CA ਫਾਈਨਲ ਨਤੀਜਾ ਦੇਖਣ ਲਈ, ਉਮੀਦਵਾਰਾਂ ਨੂੰ ਆਪਣੇ ਰਜਿਸਟ੍ਰੇਸ਼ਨ ਨੰਬਰ ਅਤੇ ਰੋਲ ਨੰਬਰ ਦੀ ਵਰਤੋਂ ਕਰਨੀ ਪਵੇਗੀ। ICAI ਨੇ ਗਰੁੱਪ 1 ਲਈ ਅੰਤਿਮ ਕੋਰਸ ਦੀ ਪ੍ਰੀਖਿਆ 3 ਨਵੰਬਰ, 5 ਨਵੰਬਰ ਅਤੇ 7 ਨਵੰਬਰ ਨੂੰ ਕਰਵਾਈ ਸੀ, ਜਦਕਿ ਗਰੁੱਪ 2 ਦੀ ਪ੍ਰੀਖਿਆ 9 ਨਵੰਬਰ, 11 ਨਵੰਬਰ ਅਤੇ 13 ਨਵੰਬਰ ਨੂੰ ਆਯੋਜਿਤ ਕੀਤੀ ਗਈ ਸੀ।
ਇੰਝ ਕਰੋ ਚੈਕ
- ਸਭ ਤੋਂ ਪਹਿਲਾਂ ICAI ਦੀ ਅਧਿਕਾਰਤ ਵੈੱਬਸਾਈਟ icai.nic.in 'ਤੇ ਜਾਓ।
- ਫਿਰ ਹੋਮ ਪੇਜ 'ਤੇ ਉਪਲਬਧ ICAI CA ਫਾਈਨਲ ਰਿਜ਼ਲਟ 2024 ਲਿੰਕ 'ਤੇ ਕਲਿੱਕ ਕਰੋ।
- ਇਸ ਤੋਂ ਬਾਅਦ ਇੱਕ ਨਵਾਂ ਪੇਜ ਖੁੱਲ੍ਹੇਗਾ, ਜਿੱਥੇ ਉਮੀਦਵਾਰਾਂ ਨੂੰ ਆਪਣਾ ਲੌਗਇਨ ਵੇਰਵਾ ਦਰਜ ਕਰਨਾ ਹੋਵੇਗਾ।
- ਫਿਰ ਸਬਮਿਟ ਬਟਨ 'ਤੇ ਕਲਿੱਕ ਕਰੋ ਅਤੇ ਫਿਰ ਨਤੀਜਾ ਤੁਹਾਡੀ ਸਕਰੀਨ 'ਤੇ ਦਿਖਾਈ ਦੇਵੇਗਾ।
- ਆਪਣੇ ਨਤੀਜੇ ਦੀ ਜਾਂਚ ਕਰੋ ਅਤੇ ਪੇਜ ਡਾਊਨਲੋਡ ਕਰੋ।