ਲੋਕ ਸਭਾ ਦੀ ਇਕ ਸੀਟ, ਵਿਧਾਨ ਸਭਾ ਦੀਆਂ 5 ਸੀਟਾਂ ''ਤੇ 5 ਦਸੰਬਰ ਨੂੰ ਹੋਵੇਗੀ ਜ਼ਿਮਨੀ ਚੋਣ

Saturday, Nov 05, 2022 - 12:47 PM (IST)

ਲੋਕ ਸਭਾ ਦੀ ਇਕ ਸੀਟ, ਵਿਧਾਨ ਸਭਾ ਦੀਆਂ 5 ਸੀਟਾਂ ''ਤੇ 5 ਦਸੰਬਰ ਨੂੰ ਹੋਵੇਗੀ ਜ਼ਿਮਨੀ ਚੋਣ

ਨਵੀਂ ਦਿੱਲੀ (ਭਾਸ਼ਾ)- ਸਮਾਜਵਾਦੀ ਪਾਰਟੀ (ਸਪਾ) ਦੇ ਨੇਤਾ ਮੁਲਾਇਮ ਸਿੰਘ ਯਾਦਵ ਦੇ ਦਿਹਾਂਤ ਨਾਲ ਖ਼ਾਲੀ ਹੋਈ ਮੈਨਪੁਰੀ ਲੋਕ ਸਭਾ ਸੀਟ ਦੇ ਨਾਲ ਹੀ ਵੱਖ-ਵੱਖ ਸੂਬਿਆਂ 'ਚ 5 ਵਿਧਾਨ ਸਭਾ ਸੀਟਾਂ 'ਤੇ 5 ਦਸੰਬਰ ਨੂੰ ਜ਼ਿਮਨੀ ਚੋਣ ਕਰਵਾਈ ਜਾਵੇਗੀ। ਚੋਣ ਕਮਿਸ਼ਨ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਯਾਦਵ ਦਾ ਲੰਬੀ ਬੀਮਾਰੀ ਤੋਂ ਬਾਅਦ ਪਿਛਲੇ ਮਹੀਨੇ ਦਿਹਾਂਤ ਹੋ ਗਿਆ ਸੀ। ਉੱਤਰ ਪ੍ਰਦੇਸ਼ 'ਚ ਸਪਾ ਨੇਤਾ ਮੁਹੰਮਦ ਆਜ਼ਮ ਖਾਨ ਨੂੰ ਅਯੋਗ ਠਹਿਰਾਏ ਜਾਣ ਤੋਂ ਬਾਅਦ ਖ਼ਾਲੀ ਹੋਈ ਰਾਮਪੁਰ ਵਿਧਾਨ ਸੀਟ ਉਨ੍ਹਾਂ 5 ਸੀਟਾਂ 'ਚੋਂ ਹੈ, ਜਿਸ 'ਤੇ ਜ਼ਿਮਨੀ ਚੋਣ ਹੋਣੀ ਹੈ।

ਇਹ ਵੀ ਪੜ੍ਹੋ : NGT ਚੇਅਰਮੈਨ ਵੱਲੋਂ ਹਰਿਆਣਾ ਸਰਕਾਰ ਦੀਆਂ ਰੱਜ ਕੇ ਤਾਰੀਫ਼ਾਂ; CM ਖੱਟੜ ਨੇ ਦੱਸਿਆ ਵਿਕਾਸ ਦਾ 'ਰੋਡ ਮੈਪ'

ਰਾਮਪੁਰ ਤੋਂ ਵਿਧਾਇਕ ਰਹੇ ਖਾਨ ਨੂੰ ਅਪ੍ਰੈਲ 2019 'ਚ ਉਨ੍ਹਾਂ ਖ਼ਿਲਾਫ਼ ਦਰਜ ਨਫ਼ਰਤੀ ਭਾਸ਼ਣ ਦੇ ਮਾਮਲਿਆਂ 'ਚ 3 ਸਾਲ ਦੀ ਸਜ਼ਾ ਸੁਣਾਏ ਜਾਣ ਦੇ ਬਾਅਦ ਵਿਧਾਨ ਸਭਾ ਸਪੀਕਰ ਨੇ ਅਯੋਗ ਕਰਾਰ ਦੇ ਦਿੱਤਾ ਸੀ। 5 ਵਿਧਾਨ ਸਭਾ ਸੀਟਾਂ ਅਤੇ ਇਕ ਲੋਕ ਸਭਾ ਸੀਟ ਲਈ ਵੋਟਾਂ ਦੀ ਗਿਣਤੀ 8 ਦਸੰਬਰ ਨੂੰ ਹੋਵੇਗੀ, ਜਦੋਂ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਹੋਵੇਗੀ। ਜਿਹੜੀਆਂ ਹੋਰ ਵਿਧਾਨ ਸਭਾ ਸੀਟ 'ਤੇ ਜ਼ਿਮਨੀ ਚੋਣ ਹੋਣੀ ਹੈ, ਉਨ੍ਹਾਂ 'ਚ ਓਡੀਸ਼ਾ 'ਚ ਪਦਮਪੁਰ, ਰਾਜਸਥਾਨ 'ਚ ਸਰਦਾਰਸ਼ਹਿਰ, ਬਿਹਾਰ 'ਚ ਕੁਢਨੀ ਅਤੇ ਛੱਤੀਸਗੜ੍ਹ 'ਚ ਭਾਨੂੰਪ੍ਰਤਾਪਪੁਰ ਸ਼ਾਮਲ ਹਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News