ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਅਪਣਾ ਕੇ ਜੰਮੂ-ਕਸ਼ਮੀਰ ਦੇ ਲੋਕ ਲਿਖ ਰਹੇ ਨਵੀਂ ਇਬਾਰਤ : ਤਰੁਣ ਚੁੱਘ

Tuesday, Dec 27, 2022 - 10:32 AM (IST)

ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਅਪਣਾ ਕੇ ਜੰਮੂ-ਕਸ਼ਮੀਰ ਦੇ ਲੋਕ ਲਿਖ ਰਹੇ ਨਵੀਂ ਇਬਾਰਤ : ਤਰੁਣ ਚੁੱਘ

ਅੰਮ੍ਰਿਤਸਰ (ਕਮਲ)- ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਕਸ਼ਮੀਰ ਮਾਮਲਿਆਂ ਦੇ ਇੰਚਾਰਜ ਤਰੁਣ ਚੁੱਘ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਨੌਜਵਾਨਾਂ ਨੇ ਸਹੀ ਦਿਸ਼ਾ ’ਚ ਆਪਣੀ ਯਾਤਰਾ ਸ਼ੁਰੂ ਕੀਤੀ ਹੈ। ਉਹ ਆਈ. ਏ. ਐੱਸ., ਡਾਕਟਰ, ਇੰਜੀਨੀਅਰ, ਹੋਟਲ ਕਾਰੋਬਾਰੀ, ਉਦਯੋਗਪਤੀ ਆਦਿ ਬਣਨ ਲਈ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਅਪਣਾ ਰਹੇ ਹਨ। ਜੋ ਲੋਕ ਫਿਰ ਤੋਂ ਕਸ਼ਮੀਰ ਦੇ ਨੌਜਵਾਨਾਂ ਦੇ ਹੱਥ ’ਚ ਪੱਥਰ ਦੇਣ ਦੀ ਕੋਸ਼ਿਸ਼ ਕਰ ਰਹੇ ਹਨ, ਉਹ ਕਦੀ ਕਾਮਯਾਬ ਨਹੀਂ ਹੋਣਗੇ। ਇਕ ਵਿਸ਼ੇਸ਼ ਇੰਟਰਵਿਊ ’ਚ ਭਾਜਪਾ ਆਗੂ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਨੌਜਵਾਨਾਂ ਨੇ ਸਹੀ ਦਿਸ਼ਾ ’ਚ ਆਪਣੀ ਯਾਤਰਾ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਉਨ੍ਹਾਂ ਨੂੰ ਨੈਕਾਂ, ਪੀ. ਡੀ. ਪੀ. ਅਤੇ ਕਾਂਗਰਸ ਦੇ ਪਾਖੰਡੀ ਨਜ਼ਰੀਏ ਦਾ ਪਤਾ ਲੱਗ ਗਿਆ ਹੈ।

ਇਹ ਵੀ ਪੜ੍ਹੋ- ਅਟਾਰੀ ਸਰਹੱਦ ’ਤੇ 418 ਫੁੱਟ ਉੱਚਾ ਝੰਡਾ ਲਹਿਰਾਉਣ ਦਾ ਕੰਮ ਸ਼ੁਰੂ, ਏਸ਼ੀਆ ਦਾ ਸਭ ਤੋਂ ਵੱਡਾ ਹੋਵੇਗਾ ਭਾਰਤੀ ਤਿਰੰਗਾ

ਜੰਮੂ-ਕਸ਼ਮੀਰ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਭਾਜਪਾ ਦੇ ਕਦਮ ਨਾਲ ਨੌਜਵਾਨਾਂ ਨੂੰ ਉਨ੍ਹਾਂ ਦਾ ਉਚਿਤ ਅਧਿਕਾਰ ਦਿੱਤਾ ਜਾਵੇਗਾ। ਨੈਕਾਂ ਅਤੇ ਪੀ. ਡੀ. ਪੀ. ਨੂੰ ਕਸ਼ਮੀਰੀ ਪੰਡਤਾਂ ਦੀ ਹਿਜ਼ਰਤ ਲਈ ਜ਼ਿੰਮੇਵਾਰ ਦੱਸਦੇ ਹੋਏ ਭਾਜਪਾ ਆਗੂ ਨੇ ਕਿਹਾ ਕਿ ਮੁਫ਼ਤੀ ਮੁਹੰਮਦ ਸਈਦ ਗ੍ਰਹਿ ਮੰਤਰੀ ਅਤੇ ਡਾ. ਫਾਰੂਕ ਅਬਦੁਲਾ ਮੁੱਖ ਮੰਤਰੀ ਸਨ, ਜਦੋਂ ਕਸ਼ਮੀਰੀ ਪੰਡਤਾਂ ਨੂੰ ਘਾਟੀ ਛੱਡ ਕੇ ਜਾਣਾ ਪਿਆ। ਇਨ੍ਹਾਂ ਆਗੂਆਂ ਨੇ ਜੰਮੂ-ਕਸ਼ਮੀਰ ’ਤੇ ਬੁਰੀ ਨਜ਼ਰ ਪਾਈ ਅਤੇ ਸਿਰਫ਼ ਆਪਣੀ ਮੁਨਾਫ਼ਾਖੋਰੀ ਦੀ ਚਿੰਤਾ ਕੀਤੀ ਪਰ ਕਸ਼ਮੀਰ ਦੇ ਲੋਕ ਹੁਣ ਵੰਸ਼ਵਾਦੀ ਪਰਿਵਾਰਾਂ ਦੀ ਰਾਜਨੀਤੀ ਨੂੰ ਜਾਣ ਗਏ ਹਨ। ਭਾਜਪਾ ਜੰਮੂ-ਕਸ਼ਮੀਰ ’ਚ ਭ੍ਰਿਸ਼ਟਾਚਾਰ ਅਤੇ ਅੱਤਵਾਦ ਦੀ ਆਗਿਆ ਨਹੀਂ ਦੇਵੇਗੀ। ਭਾਜਪਾ ਜੰਮੂ-ਕਸ਼ਮੀਰ ਨੂੰ ਪੂਰੇ ਭਾਰਤ ’ਚ ਟੂਰਿਸਟ ਗਤੀਵਿਧੀਆਂ ਦਾ ਕੇਂਦਰ ਬਣਾਏਗੀ।

ਇਹ ਵੀ ਪੜ੍ਹੋ- ਪੁਲਸ ਨਾਲ ਮੁੱਠਭੇੜ ਦੌਰਾਨ ਫ਼ਰਾਰ ਹੋਇਆ ਗੈਂਗਸਟਰ ਅਜੇ ਬਾਊਂਸਰ ਗ੍ਰਿਫ਼ਤਾਰ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Shivani Bassan

Content Editor

Related News