2050 ਤੱਕ 1 ਕਰੋੜ ਲੋਕਾਂ ਦੀ ਜਾਨ ਲੈ ਸਕਦਾ ਹੈ ਸਟ੍ਰੋਕ, ਭਾਰਤ ਲਈ ਵੱਡਾ ਖ਼ਤਰਾ

Wednesday, Oct 11, 2023 - 11:58 AM (IST)

2050 ਤੱਕ 1 ਕਰੋੜ ਲੋਕਾਂ ਦੀ ਜਾਨ ਲੈ ਸਕਦਾ ਹੈ ਸਟ੍ਰੋਕ, ਭਾਰਤ ਲਈ ਵੱਡਾ ਖ਼ਤਰਾ

ਨਵੀਂ ਦਿੱਲੀ- ਸਾਲ 2050 ਤੱਕ ਦੁਨੀਆ ਵਿੱਚ 1 ਕਰੋੜ ਲੋਕਾਂ ਦੀ ਮੌਤ ਸਟ੍ਰੋਕ ਕਾਰਨ ਹੋ ਸਕਦੀ ਹੈ। ਜੇਕਰ ਪ੍ਰਭਾਵੀ ਉਪਾਅ ਨਾ ਕੀਤੇ ਗਏ ਤਾਂ ਹਰ ਸਾਲ 97 ਲੱਖ ਮੌਤਾਂ ਹੋਣ ਦੀ ਸੰਭਾਵਨਾ ਹੈ। ਪਹਿਲੀ ਵਾਰ, ਵਿਸ਼ਵ ਪੱਧਰ 'ਤੇ ਸਟ੍ਰੋਕ ਦੇ ਬੋਝ ਨੂੰ ਲੈ ਕੇ 4 ਅਧਿਐਨ ਇਕੱਠੇ ਹੋਏ ਹਨ, ਜਿਸ ਵਿਚ ਇਹ ਖ਼ਦਸ਼ਾ ਜਤਾਇਆ ਗਿਆ ਹੈ। ਮੈਡੀਕਲ ਜਰਨਲ ਦਿ ਲੈਂਸੇਟ ਨਿਊਰੋਲੋਜੀ ਵਿੱਚ ਪ੍ਰਕਾਸ਼ਿਤ ਅਧਿਐਨ ਦੇ ਅਨੁਸਾਰ, ਸਟ੍ਰੋਕ ਇੱਕ ਬਹੁਤ ਜ਼ਿਆਦਾ ਰੋਕਥਾਮਯੋਗ ਅਤੇ ਇਲਾਜਯੋਗ ਸਥਿਤੀ ਹੈ, ਜੋ ਮੁੱਖ ਤੌਰ 'ਤੇ ਘੱਟ ਅਤੇ ਮੱਧ ਆਮਦਨੀ ਵਾਲੇ ਦੇਸ਼ਾਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਦੀ ਹੈ। ਵਿਸ਼ਵ ਸਟ੍ਰੋਕ ਆਰਗੇਨਾਈਜ਼ੇਸ਼ਨ ਅਤੇ ਲੈਂਸੇਟ ਨਿਊਰੋਲੋਜੀ ਕਮਿਸ਼ਨ ਦੇ ਸਹਿਯੋਗ ਨਾਲ ਕੀਤੇ ਗਏ ਸਾਰੇ ਚਾਰ ਅਧਿਐਨਾਂ ਵਿਚ ਕਿਹਾ ਗਿਆ ਹੈ ਕਿ ਸਾਲ 2020 ਵਿੱਚ ਸਟ੍ਰੋਕ ਕਾਰਨ ਦੁਨੀਆ ਵਿੱਚ 66 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ। ਇਹ ਅੰਕੜਾ ਹਰ ਸਾਲ ਵਧਦਾ ਜਾ ਰਿਹਾ ਹੈ। ਸਾਲ 2050 ਤੱਕ ਇਹ ਗਿਣਤੀ ਵਧ ਕੇ 97 ਲੱਖ ਨੂੰ ਪਾਰ ਕਰ ਜਾਵੇਗੀ।

ਇਹ ਵੀ ਪੜ੍ਹੋ: 'ਅਸੀਂ ਤੁਹਾਡੀ ਮਦਦ ਕਰਾਂਗੇ': ਕੈਨੇਡਾ ਇਜ਼ਰਾਈਲ ਤੋਂ ਆਪਣੇ ਨਾਗਰਿਕਾਂ ਨੂੰ ਕੱਢਣ ਲਈ ਭੇਜੇਗਾ ਫੌਜੀ ਜਹਾਜ਼

30 ਸਾਲਾਂ ਵਿੱਚ ਮਰੀਜ਼ ਦੁੱਗਣੇ ਹੋ ਗਏ

ਮਾਹਰਾਂ ਅਨੁਸਾਰ, ਵਿਸ਼ਵ ਪੱਧਰ 'ਤੇ ਸਟ੍ਰੋਕ ਤੋਂ ਪੀੜਤ ਲੋਕਾਂ ਦੀ ਗਿਣਤੀ 30 ਸਾਲਾਂ ਵਿੱਚ ਲਗਭਗ ਦੁੱਗਣੀ ਹੋ ਗਈ ਹੈ। ਅਧਿਐਨਾਂ ਨੇ ਭਵਿੱਖਬਾਣੀ ਕੀਤੀ ਹੈ ਕਿ 2050 ਤੱਕ, ਭਾਰਤ ਸਮੇਤ ਘੱਟ ਅਤੇ ਮੱਧ ਆਮਦਨੀ ਵਾਲੇ ਦੇਸ਼ਾਂ ਵਿੱਚ ਸਟ੍ਰੋਕ ਕਾਰਨ ਹੋਣ ਵਾਲੀਆਂ ਮੌਤਾਂ 86 ਫ਼ੀਸਦੀ ਤੋਂ ਵੱਧ ਕੇ 91 ਫ਼ੀਸਦੀ ਹੋ ਜਾਣਗੀਆਂ। ਅਧਿਐਨ ਵਿਚ ਖੋਜਕਰਤਾਵਾਂ ਨੇ ਨਿਗਰਾਨੀ, ਰੋਕਥਾਮ, ਗੰਭੀਰ ਦੇਖਭਾਲ ਅਤੇ ਮੁੜ ਵਸੇਬੇ 'ਤੇ ਜ਼ੋਰ ਦਿੰਦੇ ਹੋਏ ਦੁਨੀਆ ਦੇ ਸਾਰੇ ਦੇਸ਼ਾਂ ਨੂੰ 12 ਸਬੂਤ-ਆਧਾਰਿਤ ਸਿਫ਼ਾਰਸ਼ਾਂ 'ਤੇ ਕੰਮ ਕਰਨ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ: Israel-Hamas War: ਯੁੱਧ 'ਚ ਮਾਰੇ ਗਏ 14 ਅਮਰੀਕੀ ਨਾਗਰਿਕ, ਬਾਈਡੇਨ ਨੇ ਕਿਹਾ- ਅਸੀਂ ਇਜ਼ਰਾਈਲ ਨਾਲ ਖੜ੍ਹੇ ਹਾਂ

ਭਾਰਤ ਵਿੱਚ ਕੀਤੀ ਜਾ ਰਹੀ ਹੈ ਨਿਗਰਾਨੀ

ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ICMR) ਦੇ ਡਾਇਰੈਕਟਰ ਜਨਰਲ ਡਾ: ਰਾਜੀਵ ਬਹਿਲ ਨੇ ਕਿਹਾ ਕਿ ਗੈਰ-ਸੰਚਾਰੀ ਬਿਮਾਰੀਆਂ ਨਾਲ ਨਜਿੱਠਣ ਲਈ ਦੇਸ਼ ਵਿੱਚ ਸਰਗਰਮ ਰੂਪ ਨਾਲ ਕੰਮ ਕੀਤਾ ਜਾ ਰਿਹਾ ਹੈ। ਹਾਲ ਹੀ ਵਿੱਚ, ਇੰਡੀਆ ਹਾਈਪਰਟੈਨਸ਼ਨ ਕੰਟਰੋਲ ਇਨੀਸ਼ੀਏਟਿਵ ਨੇ 20 ਲੱਖ ਤੋਂ ਵੱਧ ਮਰੀਜ਼ਾਂ ਦੀ ਡਿਜੀਟਲ ਨਿਗਰਾਨੀ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਉਥੇ ਹੀ ਵਿਸ਼ਵ ਸਟ੍ਰੋਕ ਆਰਗੇਨਾਈਜੇਸ਼ਨ ਦੇ ਨਵੇਂ ਚੁਣੇ ਗਏ ਪ੍ਰਧਾਨ ਅਤੇ ਕਮਿਸ਼ਨ ਦੇ ਪ੍ਰਮੁੱਖ ਲੇਖਕ ਪ੍ਰੋ. ਜੈਰਾਜ ਪਾਂਡੀਅਨ ਨੇ ਕਿਹਾ ਕਿ ਸਟ੍ਰੋਕ ਵਧਣ ਦੇ ਕਾਰਨਾਂ 'ਤੇ ਵੀ ਧਿਆਨ ਕਰਨਾ ਜ਼ਰੂਰੀ ਹੈ। ਖੇਤਰ-ਵਾਰ, ਸਾਨੂੰ ਇਹ ਸਮੀਖਿਆ ਕਰਨ ਦੀ ਲੋੜ ਹੈ ਕਿ ਕਿਹੜੇ ਕਾਰਨ ਹਨ ਕਿ ਸਟ੍ਰੋਕ ਦੇ ਮਾਮਲੇ ਵਧ ਰਹੇ ਹਨ।

ਇਹ ਵੀ ਪੜ੍ਹੋ: ਅੱਤਵਾਦੀ ਪੰਨੂ ਨੇ ਭਾਰਤ ਨੂੰ ਫਿਰ ਦਿੱਤੀ ਧਮਕੀ, 'ਪੰਜਾਬ ਨੂੰ ਆਜ਼ਾਦ ਕਰਵਾਉਣ ਲਈ ਹਮਾਸ ਵਾਂਗ ਕਰਾਂਗੇ ਹਮਲਾ'

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News