CM ਕੇਜਰੀਵਾਲ ਨੇ ਨਵੇਂ ਸਾਲ 'ਤੇ ਦਿੱਲੀ ਵਾਸੀਆਂ ਨੂੰ ਦਿੱਤਾ ਤੋਹਫ਼ਾ, ਨਾਲ ਹੀ ਕੀਤਾ ਵੱਡਾ ਦਾਅਵਾ

Monday, Jan 02, 2023 - 02:35 PM (IST)

CM ਕੇਜਰੀਵਾਲ ਨੇ ਨਵੇਂ ਸਾਲ 'ਤੇ ਦਿੱਲੀ ਵਾਸੀਆਂ ਨੂੰ ਦਿੱਤਾ ਤੋਹਫ਼ਾ, ਨਾਲ ਹੀ ਕੀਤਾ ਵੱਡਾ ਦਾਅਵਾ

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਕਿਹਾ ਕਿ 2025 ਤੱਕ ਦਿੱਲੀ ਦੀਆਂ 80 ਫ਼ੀਸਦੀ ਬੱਸਾਂ ਬਿਜਲੀ ਨਾਲ ਚੱਲਣ ਵਾਲੀਆਂ ਹੋਣਗੀਆਂ। ਉਨ੍ਹਾਂ ਕਿਹਾ ਕਿ ਈ-ਬੱਸਾਂ ਚਲਾਉਣ ਨਾਲ ਰਾਜਧਾਨੀ ਵਿਚ ਪ੍ਰਦੂਸ਼ਣ ਘੱਟ ਕਰਨ 'ਚ ਮਦਦ ਮਿਲੇਗੀ। ਕੇਜਰੀਵਾਲ ਨੇ ਇਲੈਕਟ੍ਰਿਕ ਬੱਸਾਂ ਦੀ ਖਰੀਦ ਲਈ ਇਕ ਰੋਡਮੈਪ ਸਾਂਝਾ ਕਰਦਿਆਂ ਕਿਹਾ ਕਿ ਸਰਕਾਰ 2023 ਵਿਚ ਅਜਿਹੀਆਂ 1500 ਬੱਸਾਂ ਖਰੀਦੇਗੀ ਅਤੇ 2025 ਤੱਕ 6,380 ਇਲੈਕਟ੍ਰਿਕ ਬੱਸਾਂ ਖਰੀਦੀਆਂ ਜਾਣਗੀਆਂ। 

ਇਹ ਵੀ ਪੜ੍ਹੋ- ਦਿੱਲੀ 'ਚ ਸਕੂਟੀ ਸਵਾਰ ਕੁੜੀ ਦੀ ਮੌਤ 'ਤੇ ਬੋਲੇ LG ਸਕਸੈਨਾ, 'ਸ਼ਰਮ ਨਾਲ ਸਿਰ ਝੁਕ ਗਿਆ'

 

ਕੇਜਰੀਵਾਲ ਨੇ 50 ਇਲੈਕਟ੍ਰਿਕ ਬੱਸਾਂ ਨੂੰ ਹਰੀ ਝੰਡੀ ਵਿਖਾਉਣ ਲਈ ਰਾਜਘਾਟ ਡਿਪੋ 'ਚ ਆਯੋਜਿਤ ਇਕ ਸਮਾਰੋਹ 'ਚ ਕਿਹਾ ਕਿ ਸਾਡੇ ਕੋਲ ਅਜੇ 300 ਇਲੈਕਟ੍ਰਿਕ ਬੱਸਾਂ ਹਨ। ਦਿੱਲੀ ਦੀਆਂ ਸੜਕਾਂ 'ਤੇ ਫ਼ਿਲਹਾਲ 7,379 ਬੱਸਾਂ ਚੱਲ ਰਹੀਆਂ ਹਨ, ਜੋ ਪਿਛਲੇ 75 ਸਾਲਾਂ 'ਚ ਸਭ ਤੋਂ ਵਧ ਗਿਣਤੀ ਹੈ। ਉਨ੍ਹਾਂ ਦੱਸਿਆ ਕਿ 2025 ਤੱਕ ਦਿੱਲੀ ਦੀਆਂ ਸੜਕਾਂ 'ਤੇ 10,000 ਤੋਂ ਵਧੇਰੇ ਬੱਸਾਂ ਹੋਣਗੀਆਂ ਅਤੇ ਉਨ੍ਹਾਂ ਵਿਚ 80 ਫ਼ੀਸਦੀ ਬਿਜਲੀ ਨਾਲ ਚਲਣ ਵਾਲੀਆਂ ਹੋਣਗੀਆਂ। ਇਹ ਪ੍ਰਦੂਸ਼ਣ ਘੱਟ ਕਰਨ ਦੀ ਦਿਸ਼ਾ 'ਚ ਇਕ ਵੱਡਾ ਕਦਮ ਹੈ। 

 ਇਹ ਵੀ ਪੜ੍ਹੋ- ਸ਼ਹਿਰ ਦੀਆਂ ਗਲੀਆਂ 'ਚ ਝਾੜੂ ਲਾਉਂਦੀ ਸੀ ਚਿੰਤਾ ਦੇਵੀ, ਲੋਕਾਂ ਨੇ ਦਿੱਤਾ ਵੱਡਾ ਮਾਣ

PunjabKesari

ਮੁੱਖ ਮੰਤਰੀ ਕੇਜਰੀਵਾਲ ਨੇ ਇਹ ਵੀ ਕਿਹਾ ਕਿ ਡਿਪੋ 'ਤੇ ਈ-ਬੱਸਾਂ ਲਈ ਚਾਰਜਿੰਗ ਪੁਆਇੰਟ ਸਥਾਪਤ ਕਰਨ ਦੀ ਪ੍ਰਕਿਰਿਆ ਜਾਰੀ ਹੈ। 3 ਡਿਪੋ ਵਿਚ ਪਹਿਲਾਂ ਤੋਂ ਹੀ ਇਹ ਸਹੂਲਤ ਉਪਲੱਬਧ ਹੈ। ਇਸ ਸਾਲ ਜੂਨ ਤੱਕ 17 ਬੱਸ ਡਿਪੋ ਅਤੇ ਦਸੰਬਰ ਤੱਕ 36 ਬੱਸ ਡਿਪੋ ਦਾ ਬਿਜਲੀਕਰਨ ਕਰ ਦਿੱਤਾ ਜਾਵੇਗਾ। ਇਲੈਕਟ੍ਰਿਕ ਬੱਸਾਂ ਵਿਚ ਪੈਨਿਕ ਬਟਨ, ਜੀ. ਪੀ. ਐਸ ਅਤੇ ਕੈਮਰੇ ਲੱਗੇ ਹੋਣਗੇ।

ਇਹ ਵੀ ਪੜ੍ਹੋ- CM ਧਾਮੀ ਦਾ ਐਲਾਨ, ਰਿਸ਼ਭ ਪੰਤ ਨੂੰ ਬਚਾਉਣ ਵਾਲੇ ਡਰਾਈਵਰ-ਕੰਡਕਟਰ ਨੂੰ ਕਰਾਂਗੇ ਸਨਮਾਨਤ

 


author

Tanu

Content Editor

Related News