ਵਪਾਰੀ ਨੂੰ ਗੋਲੀ ਮਾਰ ਕੇ ਲੁੱਟੇ 10 ਲੱਖ ਦੇ ਗਹਿਣੇ
Wednesday, Jun 13, 2018 - 03:30 PM (IST)

ਭਿਵਾਨੀ— ਪ੍ਰਦੇਸ਼ 'ਚ ਪੁਲਸ ਤੋਂ ਬੇਖੌਫ ਬਦਮਾਸ਼ ਲਗਾਤਾਰ ਲੁੱਟ ਦੀਆਂ ਵਾਰਦਾਤਾਂ ਨੂੰ ਅਨਜਾਮ ਦੇ ਰਹੇ ਹਨ, ਜਿੰਨ੍ਹਾਂ 'ਤੇ ਪੁਲਸ ਨਕੇਲ ਕਸਣ 'ਚ ਅਸਫਲ ਹੋ ਰਹੀ ਹੈ। ਇਹ ਘਟਨਾ ਭਿਵਾਨੀ ਦੇ ਪਿੰਡ ਤਾਲੂ ਦੇ ਨੇੜੇ ਕੀਤੀ ਹੈ, ਜਿੱਥੇ ਬਦਮਾਸ਼ਾਂ ਨੇ ਵਪਾਰੀ ਨੂੰ ਗੋਲੀ ਮਾਰ ਕੇ ਉਸ ਤੋਂ ਚਾਂਦੀ ਦੇ ਗਹਿਣੇ ਅਤੇ ਉਸ ਦੀ ਕਾਰ ਖੋਹ ਲਈ। ਦੋਸ਼ੀ ਉਸ ਨੂੰ ਰਸਤੇ 'ਚ ਸੁੱਟ ਕੇ ਉਸ ਦੀ ਕਾਰ ਲੈ ਕੇ ਫਰਾਰ ਹੋ ਗਏ। ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਸ਼ਿਕਾਇਤ ਤੋਂ ਬਾਅਦ ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਪੀੜਤ ਜੀਤੂ ਵਾਲਾ ਜੋਹੜ ਦਾ ਰਹਿਣ ਵਾਲਾ ਹੈ, ਜੋ ਆਪਣੀ ਕਾਰ 'ਚ ਸਵਾਰ ਹੋ ਕੇ ਵਪਾਰ ਦੇ ਸਿਲਸਿਲੇ 'ਚ ਜੀਂਦ ਆ ਰਿਹਾ ਸੀ, ਰਸਤੇ 'ਚ ਸਕਾਰਪੀਓ 'ਚ ਸਵਾਰ ਤਿੰਨ-ਚਾਰ ਨਕਾਬਪੋਸ਼ ਨੌਜਵਾਨਾਂ ਨੇ ਉਸ ਨੂੰ ਰੁਕਵਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਗੱਡੀ ਨਾ ਰੋਕੀ, ਜਦੋਂ ਉਹ ਧਨਾਨਾ ਅਤੇ ਤਾਲੂ ਵਿਚਕਾਰ ਪਹੁੰਚਿਆ ਤਾਂ ਬਦਮਾਸ਼ਾਂ ਨੇ ਗੱਡੀ ਦੇ ਅੱਗੇ ਸਕਾਰਪਿਓ ਗੱਡੀ ਰੁਕਵਾ ਲਈ। ਉਨ੍ਹਾਂ ਨੇ ਫਾਇਰਿੰਗ ਕਰ ਕੇ ਅਮਿਤ ਨੂੰ ਜ਼ਖਮੀ ਕਰ ਦਿੱਤਾ ਅਤੇ ਅਮਿਤ ਤੋਂ ਚਾਂਦੀ ਦੇ ਗਹਿਣੇ ਖੋਹ ਲਏ। ਬਦਮਾਸ਼ ਅਮਿਤ ਅਤੇ ਉਸ ਦੇ ਸਾਥੀ ਨੂੰ ਰਾਸਤੇ 'ਚ ਸੁੱਟ ਕੇ ਉਸ ਦੀ ਗੱਡੀ ਲੈ ਕੇ ਫਰਾਰ ਹੋ ਗਏ। ਜ਼ਖਮੀਆਂ ਨੂੰ ਗੰਭੀਰ ਹਾਲਤ 'ਚ ਪੀ. ਐੱਸ. ਸੀ. ਲੈ ਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਭਿਵਾਨੀ ਦੇ ਆਮ ਹਸਪਤਾਲ 'ਚ ਰੈਫਰ ਕਰ ਦਿੱਤਾ।
ਦੱਸ ਦੇਈਏ ਕਿ ਇਸ ਮਾਮਲੇ ਦੀ ਜਾਣਕਾਰੀ ਮਿਲਦੇ ਹੀ ਐੱਸ. ਪੀ. ਗੰਗਾਰਾਮ ਪੂਣੀਆਂ ਵੀ ਹਸਪਤਾਲ 'ਚ ਪਹੁੰਚ ਗਏ। ਉਨ੍ਹਾਂ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਣਕਾਰੀ ਮਿਲਦੇ ਹੀ ਪੂਰੇ ਸ਼ਹਿਰ 'ਚ ਨਾਕਾਬੰਦੀ ਕਰ ਦਿੱਤੀ। ਦੋਸ਼ੀਆਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।