ਕੱਪੜਾ ਕਾਰੋਬਾਰੀ ਨੇ ਪਤਨੀ ਤੇ ਧੀ ਨਾਲ ਖਾਧਾ ਜ਼ਹਿਰ, ਵਜ੍ਹਾ ਕਰੇਗੀ ਹੈਰਾਨ

Monday, Jun 30, 2025 - 10:58 AM (IST)

ਕੱਪੜਾ ਕਾਰੋਬਾਰੀ ਨੇ ਪਤਨੀ ਤੇ ਧੀ ਨਾਲ ਖਾਧਾ ਜ਼ਹਿਰ, ਵਜ੍ਹਾ ਕਰੇਗੀ ਹੈਰਾਨ

ਲਖਨਊ- ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿਚ ਕਰਜ਼ ਵਿਚ ਡੁੱਬੇ ਇਕ ਕਾਰੋਬਾਰੀ, ਉਸ ਦੀ ਪਤਨੀ ਅਤੇ ਨਾਬਾਲਗ ਧੀ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ। ਪੁਲਸ ਦੇ ਇਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਡਿਪਟੀ ਕਮਿਸ਼ਨਰ (DCP) ਵਿਸ਼ਵਜੀਤ ਸ਼੍ਰੀਵਾਸਤਵ ਨੇ ਦੱਸਿਆ ਕਿ ਘਟਨਾ ਚੌਕ ਥਾਣਾ ਖੇਤਰ ਦੇ ਅਸ਼ਰਫਾਬਾਦ ਦੀ ਹੈ। ਉਨ੍ਹਾਂ ਨੇ ਦੱਸਿਆ ਕਿ ਅੱਜ ਸਵੇਰੇ ਪੁਲਸ ਨੂੰ ਸੂਚਨਾ ਮਿਲੀ ਕਿ ਕੱਪੜਾ ਕਾਰੋਬਾਰੀ ਸ਼ੋਭਿਤ ਰਸਤੋਗੀ (48), ਉਨ੍ਹਾਂ ਦੀ ਪਤਨੀ ਸ਼ੁਚਿਤਾ ਰਸਤੋਗੀ (44) ਅਤੇ ਧੀ ਖਯਾਤੀ ਰਸਤੋਗੀ (16) ਨੇ ਜ਼ਹਿਰ ਖਾ ਲਿਆ। 

ਇਹ ਵੀ ਪੜ੍ਹੋ-  ਮੋਹਲੇਧਾਰ ਮੀਂਹ ਦਾ ਕਹਿਰ; ਹੋ ਗਿਆ ਲੈਂਡ ਸਲਾਈਡ, ਸਾਰੀਆਂ ਟਰੇਨਾਂ 3 ਘੰਟੇ ਤੱਕ ਲੇਟ

ਪੁਲਸ ਮੁਤਾਬਕ ਸਾਰਿਆਂ ਨੂੰ ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ ਦੇ ਟਰਾਮਾ ਸੈਂਟਰ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਤਿੰਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪੁਲਸ ਅਧਿਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਸ਼ੋਭਿਤ ਬੈਂਕ ਦੇ ਕਰਜ਼ੇ ਤੋਂ ਪਰੇਸ਼ਾਨ ਸੀ। ਉਨ੍ਹਾਂ ਨੇ ਦੱਸਿਆ ਕਿ ਮੌਕੇ ਤੋਂ ਸਲਫ਼ਾਸ ਦੀ ਸ਼ੀਸ਼ੀ ਬਰਾਮਦ ਕੀਤੀ ਗਈ ਹੈ। ਸ਼੍ਰੀਵਾਸਤਵ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਸਭ ਤੋਂ ਪਹਿਲਾਂ ਖਯਾਤੀ ਨੇ ਆਪਣੇ ਚਾਚਾ ਨੂੰ ਦਿੱਤੀ ਅਤੇ ਉਹ ਜਦੋਂ ਤੱਕ ਉੱਥੇ ਪਹੁੰਚੇ, ਉਦੋਂ ਤੱਕ ਸਥਿਤੀ ਵਿਗੜ ਚੁੱਕੀ ਸੀ। ਪੁਲਸ ਨੇ ਦੱਸਿਆ ਕਿ ਮਾਮਲੇ ਵਿਚ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਮੀਂਹ ਦਾ ਕਹਿਰ! ਪਾਣੀ 'ਚ ਡੁੱਬ ਗਿਆ ਪੂਰਾ ਸਕੂਲ, ਮੌਜੂਦ ਸਨ 162 ਵਿਦਿਆਰਥੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News