ਬੱਸ ''ਚ ਨੌਜਵਾਨ ਨਾਲ ਦਰਿੰਦਗੀ, ਹੈਵਾਨਾਂ ਨੇ ਮੁੰਡੇ ਨਾਲ ਜੋ ਕੀਤਾ ਸੁਣ ਕੰਬ ਜਾਵੇਗਾ ਦਿਲ
Monday, Feb 10, 2025 - 11:53 AM (IST)
![ਬੱਸ ''ਚ ਨੌਜਵਾਨ ਨਾਲ ਦਰਿੰਦਗੀ, ਹੈਵਾਨਾਂ ਨੇ ਮੁੰਡੇ ਨਾਲ ਜੋ ਕੀਤਾ ਸੁਣ ਕੰਬ ਜਾਵੇਗਾ ਦਿਲ](https://static.jagbani.com/multimedia/2025_2image_11_48_335816434bus.jpg)
ਨਵੀਂ ਦਿੱਲੀ- ਬੱਸ ਦੇ ਅੰਦਰ ਇਕ ਨੌਜਵਾਨ ਨਾਲ ਦਰਿੰਦਗੀ ਕਰਨ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਮਨੋਜ ਉਰਫ਼ ਬਾਬੂ (28) ਵਜੋਂ ਹੋਈ ਹੈ। ਮਨੋਜ ਵਿਆਹ 'ਚ ਖਾਣਾ ਬਣਾਉਣ ਦਾ ਕੰਮ ਕਰਦਾ ਸੀ। ਇਕ ਫਰਵਰੀ ਨੂੰ ਉਹ ਇਕ ਪ੍ਰੋਗਰਾਮ ਤੋਂ ਖਾਣਾ ਬਣਾ ਕੇ ਵਾਪਸ ਆ ਰਿਹਾ ਸੀ। ਇਹ ਦਰਦਨਾਕ ਘਟਨਾ ਬਾਹਰੀ-ਉੱਤਰੀ ਦਿੱਲੀ ਦੇ ਬਵਾਨਾ ਇਲਾਕੇ ਦੀ ਹੈ।
ਇਹ ਵੀ ਪੜ੍ਹੋ : ਰੇਲਵੇ ਸਟੇਸ਼ਨ 14 ਫਰਵਰੀ ਤੱਕ ਬੰਦ!
ਉਹ ਪ੍ਰੋਗਰਾਮ ਤੋਂ ਖਾਣਾ ਲੈ ਕੇ ਆਰਟੀਵੀ ਬੱਸ 'ਚ ਸਵਾਰ ਹੋ ਗਿਆ। ਬੱਸ ਦੀ ਸੀਟ 'ਤੇ ਸਬਜ਼ੀ ਡਿੱਗਣ ਤੋਂ ਬਾਅਦ ਬੱਸ ਡਰਾਈਵਰ ਅਤੇ ਉਸ ਦੇ ਦੋਸਤਾਂ ਨੇ ਮਨੋਜ ਦੀ ਕੁੱਟਮਾਰ ਕਰ ਦਿੱਤੀ। ਬਾਅਦ 'ਚ ਉਸ ਦੇ ਪ੍ਰਾਈਵੇਟ ਪਾਰਟ 'ਚ ਲੋਹੇ ਦੀ ਰਾਡ ਪਾ ਦਿੱਤੀ। ਜਿਸ ਕਾਰਨ ਮਨੋਜ ਦੀ ਮੌਤ ਹੋ ਗਈ। ਦੋਸ਼ੀਆਂ ਨੇ ਉਸ ਦੀ ਲਾਸ਼ ਬਵਾਨਾ ਡੀਟੀਸੀ ਬੱਸ ਦੇ ਕੋਲ ਸੁੱਟੀ ਅਤੇ ਫਰਾਰ ਹੋ ਗਏ। ਪੁਲਸ ਨੇ ਪਛਾਣ ਕਰਨ ਤੋਂ ਬਾਅਦ 5 ਫਰਵਰੀ ਨੂੰ ਮਨੋਜ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ। ਇਸ 'ਚ ਮੌਤ ਦਾ ਕਾਰਨ ਪਤਾ ਲੱਗਾ। ਬਾਅਦ 'ਚ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਪੁਲਸ ਨੇ ਬੱਸ ਡਰਾਈਵਰ ਦੇ ਦੋਸਤ ਸੁਸ਼ਾਤ ਉਰਫ਼ ਚੁਟਕਲੀ (24) ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਬਾਕੀ ਦੋਸ਼ੀਆਂ ਦੀ ਭਾਲ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8