ਸ਼੍ਰੀਰਾਮ ਦੇ ਭਗਤਾਂ ਲਈ ਖੁਸ਼ਖ਼ਬਰੀ, ਨੋਇਡਾ ਤੋਂ ਤੀਰਥ ਨਗਰੀ ਅਯੁੱਧਿਆ ਲਈ ਬੱਸ ਸੇਵਾ ਸ਼ੁਰੂ

Thursday, Feb 08, 2024 - 01:33 PM (IST)

ਸ਼੍ਰੀਰਾਮ ਦੇ ਭਗਤਾਂ ਲਈ ਖੁਸ਼ਖ਼ਬਰੀ, ਨੋਇਡਾ ਤੋਂ ਤੀਰਥ ਨਗਰੀ ਅਯੁੱਧਿਆ ਲਈ ਬੱਸ ਸੇਵਾ ਸ਼ੁਰੂ

ਨੋਇਡਾ- ਗੌਤਮਬੁੱਧ ਨਗਰ ਦੇ ਨੋਇਡਾ ਤੋਂ ਤੀਰਥ ਨਗਰੀ ਅਯੁੱਧਿਆ ਲਈ ਬੱਸ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ। ਇਹ ਜਾਣਕਾਰੀ ਮੋਰਨਾ ਡਿਪੂ ਦੇ ਸਹਾਇਕ ਖੇਤਰੀ ਮੈਨੇਜਰ ਨਰੇਸ਼ ਪਾਲ ਸਿੰਘ ਨੇ ਦਿੱਤੀ। ਨਰੇਸ਼ ਨੇ ਦੱਸਿਆ ਕਿ ਨੋਇਡਾ ਦੇ ਮੋਰਨਾ ਸਥਿਤ ਉੱਤਰ ਪ੍ਰਦੇਸ਼ ਸੂਬਾ ਸੜਕ ਟਰਾਂਸਪੋਰਟ ਨਿਗਮ ਦੇ ਡਿਪੂ ਤੋਂ ਅਯੁੱਧਿਆ ਨਗਰ ਲਈ ਵੀਰਵਾਰ ਤੋਂ ਬੱਸ ਸੇਵਾ ਸ਼ੁਰੂਆਤ ਕੀਤੀ ਜਾ ਰਹੀ ਹੈ।

ਨਰੇਸ਼ ਨੇ ਕਿਹਾ ਕਿ ਇੱਥੋਂ ਰੋਜ਼ਾਨਾ ਇਕ ਬੱਸ ਅਯੁੱਧਿਆ ਲਈ ਰਵਾਨਾ ਹੋਵੇਗੀ। ਉਨ੍ਹਾਂ ਨੇ ਦੱਸਿਆ ਕਿ ਬੱਸ ਸਵੇਰੇ 9 ਵਜੇ ਤੋਂ ਚੱਲੇਗੀ। ਉਨ੍ਹਾਂ ਦੱਸਿਆ ਕਿ ਅਯੁੱਧਿਆ ਨਗਰੀ ਜਾਣ ਲਈ ਡਿਪੂ 'ਚ ਲੋੜੀਂਦੀ ਗਿਣਤੀ ਵਿਚ ਬੱਸਾਂ ਉਪਲੱਬਧ ਹਨ ਪਰ ਜ਼ਿਆਦਾ ਸਵਾਰੀਆਂ ਨਾ ਹੋਣ ਕਾਰਨ ਸ਼ੁਰੂ ਵਿਚ ਸਿਰਫ਼ ਇਕ ਹੀ ਬੱਸ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਵੇਂ-ਜਿਵੇਂ ਸਵਾਰੀਆਂ ਦੀ ਗਿਣਤੀ ਵਧੇਗੀ, ਬੱਸਾਂ ਦੀ ਗਿਣਤੀ ਵੀ ਵਧਾਈ ਜਾਵੇਗੀ।


author

Tanu

Content Editor

Related News