ਕੋਰੋਨਾ ਕਾਰਨ ਕਰੀਬ ਡੇਢ ਸਾਲ ਬਾਅਦ ਭਾਰਤ-ਨੇਪਾਲ ਦਰਮਿਆਨ ਮੁੜ ਸ਼ੁਰੂ ਹੋਈ ਬੱਸ ਸੇਵਾ

Wednesday, Nov 10, 2021 - 03:35 PM (IST)

ਕੋਰੋਨਾ ਕਾਰਨ ਕਰੀਬ ਡੇਢ ਸਾਲ ਬਾਅਦ ਭਾਰਤ-ਨੇਪਾਲ ਦਰਮਿਆਨ ਮੁੜ ਸ਼ੁਰੂ ਹੋਈ ਬੱਸ ਸੇਵਾ

ਨੈਸ਼ਨਲ ਡੈਸਕ- ਪੱਛਮੀ ਬੰਗਾਲ ਅਤੇ ਨੇਪਾਲ ਦੇ ਕਾਠਮਾਂਡੂ ਦਰਮਿਆਨ ਕੋਰੋਨਾ ਮਹਾਮਾਰੀ ਕਾਰਨ ਕਰੀਬ ਡੇਢ ਸਾਲ ਤੋਂ ਬੰਦ ਬੱਸ ਸੇਵਾਵਾਂ ਫਿਰ ਬਹਾਲ ਕਰ ਦਿੱਤੀਆਂ ਗਈਆਂ। ਸਿਲੀਗੁੜੀ ਜੰਕਸ਼ਨ ਬੱਸ ਅੱਡੇ ਤੋਂ 45 ਸੀਟਾਂ ਵਾਲੀ ਇਕ ਬੱਸ ਮੰਗਲਵਾਰ ਦੁਪਹਿਰ ਕਾਠਮਾਂਡੂ ਲਈ ਰਵਾਨਾ ਹੋਈ। ਹਾਲਾਂਕਿ ਬੱਸ ’ਚ ਕੁਝ ਹੀ ਯਾਤਰੀ ਸਵਾਰ ਸਨ। ‘ਸਿਲੀਗੁੜੀ ਬੱਸ ਓਨਰਜ਼ ਐਂਡ ਬੁਕਿੰਗ ਏਜੇਂਟਸ ਐਸੋਸੀਏਸ਼ਨ’ ਦੇ ਪ੍ਰਧਾਨ ਸੰਤੋਸ਼ ਸਾਹਾ ਨੇ ਦੱਸਿਆ ਕਿ ਇਸ ਬੱਸ ਤੋਂ ਯਾਤਰਾ ਕਰਨ ਦੇ ਇਛੁੱਕ ਲੋਕਾਂ ਨੂੰ ਕੋਰੋਨਾ ਰੋਕੂ ਟੀਕਿਆਂ ਦੀਆਂ ਦੋਵੇਂ ਖੁਰਾਕਾਂ ਲੱਗੀਆਂ ਹੋਣੀਆਂ ਚਾਹੀਦੀਆਂ ਹਨ।

ਇਹ ਵੀ ਪੜ੍ਹੋ : ਰਿਵਾਇਤੀ ਪਹਿਰਾਏ 'ਚ ਨੰਗੇ ਪੈਰੀਂ ਪਦਮ ਸ਼੍ਰੀ ਲੈਣ ਪਹੁੰਚੀ ਤੁਲਸੀ ਗੌੜਾ, PM ਮੋਦੀ ਨੇ ਕੀਤਾ ਨਮਨ

ਉਨ੍ਹਾਂ ਦੱਸਿਆ ਕਿ ਯਾਤਰਾ ਦੌਰਾਨ ਕੋਰੋਨਾ ਦਿਸ਼ਾ-ਨਿਰਦੇਸ਼ਾਂ ਦਾ ਵੀ ਪਾਲਣ ਕੀਤਾ ਜਾਵੇਗਾ। ਬੱਸ ਸਿਲੀਗੁੜੀ ਤੋਂ ਕਾਠਮਾਂਡੂ ਲਈ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਦੁਪਹਿਰ ਤਿੰਨ ਵਜੇ ਰਵਾਨਾ ਹੋਵੇਗੀ। ਇਸ ਦਾ ਕਿਰਾਇਆ 1500 ਰੁਪਏ ਹੈ। ਕਈ ‘ਟੂਰ ਆਪਰੇਟਰ’ ਨੇ ਬੱਸ ਸੇਵਾਵਾਂ ਬਹਾਲ ਹੋਣ ਨਾਲ ਖੇਤਰ ’ਚ ਸੈਰ-ਸਪਾਟਾ ਨੂੰ ਉਤਸ਼ਾਹ ਮਿਲਣ ਦੀ ਉਮੀਦ ਜਤਾਈ ਹੈ।

ਇਹ ਵੀ ਪੜ੍ਹੋ : ਰਾਕੇਸ਼ ਟਿਕੈਤ ਦਾ ਦਾਅਵਾ, ਕਿਸਾਨ ਵਿਰੋਧੀ ਸਰਕਾਰ ਦੇ ਤਾਬੂਤ 'ਚ ਆਖ਼ਰੀ ਕਿੱਲ ਸਾਬਿਤ ਹੋਵੇਗੀ ਲਖਨਊ ਮਹਾਪੰਚਾਇਤ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News