ਦੇਸ਼ ''ਚ ਪਹਿਲੀ ਵਾਰ ਚੱਲੇਗੀ ਵਿਕਲਪਿਕ ਬਾਲਣ ਨਾਲ ਬੱਸ
Monday, Oct 01, 2018 - 01:25 AM (IST)

ਨਵੀਂ ਦਿੱਲੀ— ਪੈਟਰੋਲ,ਡੀਜ਼ਲ ਦੀਆਂ ਕੀਮਤਾਂ 'ਚ ਹੋ ਰਹੇ ਵਾਧੇ ਅਤੇ ਵਧਦੇ ਪ੍ਰਦੂਸ਼ਨ ਨੂੰ ਰੋਕਣ ਲਈ ਸਰਕਾਰ ਵਿਕਲਪਿਕ ਬਾਲਣ ਦੀ ਵਰਤੋਂ ਨੂੰ ਵਧਾ ਰਹੀ ਹੈ। ਦੇਸ਼ 'ਚ ਪਹਿਲੀ ਵਾਰ ਅਜਿਹੀਆਂ ਬੱਸਾਂ 100 ਫੀਸਦੀ ਵਿਕਲਪਿਕ ਬਾਲਣ ਮੀਥਾਨੇਲ 'ਤੇ ਚੱਲਣਗੀਆਂ। ਪਾਇਲਟ ਪ੍ਰੋਜੈਕਟ ਦੇ ਤੌਰ 'ਤੇ ਇਸ ਨੂੰ ਗੁਵਾਹਟੀ, ਮੁੰਬਈ ਤੇ ਪੂਨੇ 'ਚ ਚਲਾਇਆ ਜਾਵੇਗਾ। ਇਸ ਤੋਂ ਬਾਅਦ ਦੇਸ਼ ਦੇ ਦੂਜੇ ਹਿੱਸਿਆ 'ਚ ਯੋਜਨਾ ਲਾਗੂ ਕੀਤੀ ਜਾਵੇਗੀ। ਅਗਲੇ ਸਾਲ ਜਨਵਰੀ 'ਚ ਕੁੰਭ ਦੌਰਾਨ ਵਾਰਾਨਸੀ-ਇਸਲਾਮਾਬਾਦ ਦੇ 'ਚ ਗੰਗਾ ਨਦੀਂ 'ਚ ਪਾਣੀ ਦੇ ਜਹਾਜ਼ ਵੀ 100 ਫੀਸਦੀ ਮੀਥਾਨੇਲ ਦੀ ਮੋਹਰ ਤੋਂ ਬਾਅਦ ਜਨਵਰੀ 2019 'ਚ ਬੱਸਾਂ-ਜਹਾਜ਼ ਮੀਥਾਨੇਲ 'ਤੇ ਚੱਲਣ ਲੱਗ ਜਾਣਗੀਆਂ।
ਸੜਕ ਟਰਾਂਸਪੋਰਟ ਅਤੇ ਰਾਜ ਮਾਰਗ ਮੰਤਰੀ ਨਿਤਿਨ ਗਡਕਰੀ, ਨੀਚੀ ਆਯੋਗ ਦੇ ਮੈਂਬਰ, ਸੁਰੱਖਿਆ ਖੋਜ਼ ਅਤੇ ਵਿਕਾਸ ਸੰਸਥਾ (ਡੀ.ਆਰ.ਡੀ.ਓ) ਦੇ ਸਾਬਕਾ ਪ੍ਰਧਾਨ ਵਿਜੇ ਕੁਮਾਰ ਸਰਸਵਤ ਦੇ ਵਿਚ ਇਸ ਹਫਤੇ ਇਕ ਮਹੱਤਵਪੂਰਨ ਬੈਠਕ ਹੋਈ ਹੈ। ਬੈਠਕ 'ਚ ਸ਼ਾਮਲ ਮੰਤਰਾਲੇ ਦੇ ਇਕ ਸੀਨੀਅਰ ਅਫਸਰ ਨੇ ਦੱਸਿਆ ਕਿ 100 ਫੀਸਦੀ ਵਿਕਲਪਿਕ ਬਾਲਣ ਮੀਥਾਨੇਲ 'ਤੇ 30 ਅਜਿਹੀਆਂ ਬੱਸਾਂ ਅਤੇ ਪਾਣੀ ਦੇ ਜਹਾਜ਼ ਨੂੰ ਚਲਾਉਣ 'ਤੇ ਸਹਿਮਤੀ ਬਣ ਗਈ ਹੈ। ਫੈਸਲੇ ਦੇ ਮੁਤਾਬਕ ਨੀਤੀ ਆਯੋਗ ਰਾਜਾਂ ਨੂੰ 30 ਅਜਿਹੀਆਂ ਬੱਸਾਂ ਮੁਹੱਈਆ ਕਰਵਾਉਣਗੇ। ਜੋ ਮੀਥਾਨੇਲ 'ਤੇ ਚੱਲਣਗੀਆਂ। ਇਹ ਬੱਸਾਂ ਮੁੰਬਈ ਪੂਨੇ ਅਤੇ ਗੁਵਾਹਟੀ ਦੇ ਕੋਲ ਮੁੱਖ ਸ਼ਹਿਰਾਂ ਦੇ 'ਚ ਚਲਾਈਆਂ ਜਾਣਗੀਆਂ।
ਸੀਨੀਅਰ ਅਫਸਰ ਨੇ ਦੱਸਿਆ ਕਿ ਵਰਤਮਾਨ 'ਚ ਮੀਥਾਨੇਲ ਸਟੋਰੇਜ ਲਈ ਢਾਂਚਾਗਤ ਵਿਕਾਸ ਦਰ ਦੀ ਬਜਾਏ ਵੱਡੇ ਟੈਕਰਾਂ 'ਚ ਮੀਥਾਨੇਲ ਬਾਲਣ ਹੋਵੇਗਾ। ਜਿਸ ਨਾਲ ਬੱਸਾਂ ਦਾ ਸੰਚਾਲਣ ਬਿਨ੍ਹਾਂ ਕਿਸੇ ਰੁਕਾਵਟ ਤੋਂ ਕੀਤਾ ਜਾ ਸਕੇ। ਪਾਇਲਟ ਪ੍ਰਾਜੈਕਟ ਸਫਲ ਹੋਣ 'ਤੇ ਬਾਲਣ ਦੀ ਸਟੋਰੇਜ ਲਈ ਪੈਟਰੋਲ ਅਤੇ ਸੀ.ਐੱਨ.ਜੀ. ਪੰਪ ਦੀ ਤਰਜ਼ 'ਤੇ ਵੱਡੇ-ਵੱਡੇ ਬੰਕਰ ਬਣਾਏ ਜਾਣਗੇ।