ਬਰਾਤੀਆਂ ਨਾਲ ਭਰੀ ਬੱਸ ਮਕਾਨ ''ਚ ਟਕਰਾਈ, 6 ਲੋਕਾਂ ਦੀ ਮੌਤ, 40 ਤੋਂ ਵੱਧ ਜ਼ਖਮੀ

Sunday, Jan 03, 2021 - 05:09 PM (IST)

ਬਰਾਤੀਆਂ ਨਾਲ ਭਰੀ ਬੱਸ ਮਕਾਨ ''ਚ ਟਕਰਾਈ, 6 ਲੋਕਾਂ ਦੀ ਮੌਤ, 40 ਤੋਂ ਵੱਧ ਜ਼ਖਮੀ

ਰਾਜਾਪੁਰਮ-  ਕੇਰਲ ਦੇ ਰਾਜਾਪੁਰਮ 'ਚ ਐਤਵਾਰ ਨੂੰ ਬਰਾਤ ਲੈ ਕੇ ਆ ਰਹੀ ਇਕ ਬੱਸ ਮਕਾਨ ਨਾਲ ਟਕਰਾ ਕੇ ਹਾਦਸੇ ਦਾ ਸ਼ਿਕਾਰ ਹੋ ਗਈ। ਜਿਸ 'ਚ 6 ਲੋਕਾਂ ਦੀ ਮੌਤ ਹੋ ਗਈ ਅਤੇ 40 ਤੋਂ ਵੱਧ ਜ਼ਖਮੀ ਹੋ ਗਏ। ਇਸ ਹਾਦਸੇ 'ਚ ਮੁੱਖ ਮੰਤਰੀ ਪਿਨਰਾਈ ਵਿਜਯਨ ਨੇ ਦੁਖ ਜਤਾਇਆ ਹੈ। ਉਨ੍ਹਾਂ ਨੇ ਕਿਹਾ ਕਿ ਜ਼ਖਮੀਆਂ ਨੂੰ ਤੁਰੰਤ ਮੈਡੀਕਲ ਸਹੂਲਤ ਦਿੱਤੀ ਜਾ ਰਹੀ ਹੈ। 

ਇਹ ਵੀ ਪੜ੍ਹੋ : ਮੀਂਹ ਅਤੇ ਠੰਡ ਵਿਚਾਲੇ ਵੀ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ, ਸੌਂਣ ਲਈ ਬਣਾਏ ਗਏ ਟੈਂਟ ਤੇ ਕੱਪੜੇ ਹੋਏ ਗਿੱਲੇ

PunjabKesariਜਾਣਕਾਰੀ ਅਨੁਸਾਰ ਬੱਸ 'ਚ 70 ਤੋਂ ਵੱਧ ਲੋਕ ਸਨ, ਜਿਨ੍ਹਾਂ 'ਚੋਂ 44 ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ। 33 ਲੋਕਾਂ ਦਾ ਕਾਨਹਾਂਗਡ ਜ਼ਿਲ੍ਹਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਇਨ੍ਹਾਂ 'ਚੋਂ 5 ਦੀ ਮੌਤ ਪੁਤੰਕਲ ਤਾਲੁਕ ਹਸਪਤਾਲ 'ਚ ਹੋਈ, ਜਦੋਂ  ਕਿ ਇਕ ਦੀ ਕਾਨਹਾਂਗਡ ਜ਼ਿਲ੍ਹਾ ਹਸਪਤਾਲ 'ਚ ਹੋ ਗਈ। ਕਾਸਰਗੋਡ ਜ਼ਿਲ੍ਹਾ ਕਲੈਕਟਰ ਨੇ ਇਸ ਦੀ ਜਾਣਕਾਰੀ ਦਿੱਤੀ।

PunjabKesari

ਇਹ ਵੀ ਪੜ੍ਹੋ : ਗਾਜ਼ੀਪੁਰ ਸਰਹੱਦ 'ਤੇ ਕਿਸਾਨ ਨੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ 'ਚ ਲਿਖੀ ਇਹ ਗੱਲ
 


author

DIsha

Content Editor

Related News