ਬੱਸ ਫਲਾਈਓਵਰ ਦੀ ਕੰਧ ਨਾਲ ਟਕਰਾਈ ; 12 ਮੁਸਾਫਰਾਂ ਦੀ ਮੌਤ, 30 ਜ਼ਖਮੀ

Wednesday, Oct 30, 2024 - 05:49 AM (IST)

ਬੱਸ ਫਲਾਈਓਵਰ ਦੀ ਕੰਧ ਨਾਲ ਟਕਰਾਈ ; 12 ਮੁਸਾਫਰਾਂ ਦੀ ਮੌਤ, 30 ਜ਼ਖਮੀ

ਜੈਪੁਰ - ਰਾਜਸਥਾਨ ਦੇ ਸੀਕਰ ਜ਼ਿਲੇ ’ਚ ਮੰਗਲਵਾਰ ਦੁਪਹਿਰ ਵੇਲੇ ਇਕ ਭਿਆਨਕ ਸੜਕ ਹਾਦਸੇ ’ਚ 12 ਵਿਅਕਤੀਆਂ ਦੀ ਮੌਤ ਹੋ ਗਈ ਤੇ ਘੱਟੋ-ਘੱਟ 30 ਹੋਰ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਇਹ ਹਾਦਸਾ 2 ਵਜੇ ਲਕਸ਼ਮਣਗੜ੍ਹ ’ਚ ਉਸ ਸਮੇਂ ਵਾਪਰਿਆ ਜਦੋਂ ਸਾਲਾਸਰ ਤੋਂ ਆ ਰਹੀ ਇਕ ਨਿੱਜੀ ਬੱਸ ਬੇਕਾਬੂ ਹੋ ਕੇ ਫਲਾਈਓਵਰ ਦੀ ਕੰਧ ਨਾਲ ਟਕਰਾਅ ਗਈ। ਇਸ ਕਾਰਨ ਬੱਸ ਦੀ ਡਰਾਈਵਰ ਵਾਲੀ ਸਾਈਡ ਦਾ ਹਿੱਸਾ ਨੁਕਸਾਨਿਆ ਗਿਆ।

ਸੀਕਰ ਦੇ ਪੁਲਸ ਇੰਸਪੈਕਟਰ ਜਨਰਲ ਸਤੇਂਦਰ ਸਿੰਘ ਨੇ ਕਿਹਾ ਕਿ ਜ਼ਖਮੀਆਂ 'ਚੋਂ ਕੁਝ ਨੂੰ ਜੈਪੁਰ ਰੈਫਰ ਕੀਤਾ ਗਿਆ ਹੈ ਜਦਕਿ ਬਾਕੀਆਂ ਦਾ ਸਥਾਨਕ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਹਾਦਸੇ ’ਤੇ ਦੁੱਖ ਪ੍ਰਗਟ ਕਰਦੇ ਹੋਏ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ ਜ਼ਖਮੀਆਂ ਦੇ ਵਧੀਆ ਇਲਾਜ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ‘ਐਕਸ’ ’ਤੇ ਪੋਸਟ ਕਰਦੇ ਹੋਏ ਕਿਹਾ ਕਿ ਜਾਨੀ ਨੁਕਸਾਨ ਬੇਹੱਦ ਦੁਖਦਾਈ ਹੈ। ਮੇਰੀ ਹਮਦਰਦੀ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹੈ।


author

Inder Prajapati

Content Editor

Related News