ਵੱਡਾ ਹਾਦਸਾ; ਸੁਰੱਖਿਆ ਕਰਮੀਆਂ ਨਾਲ ਭਰੀ ਬੱਸ ਪਲਟੀ, ਚੋਣ ਡਿਊਟੀ ਕਰ ਕੇ ਪਰਤ ਰਹੇ ਸਨ ਜਵਾਨ

Saturday, Apr 20, 2024 - 11:25 AM (IST)

ਵੱਡਾ ਹਾਦਸਾ; ਸੁਰੱਖਿਆ ਕਰਮੀਆਂ ਨਾਲ ਭਰੀ ਬੱਸ ਪਲਟੀ, ਚੋਣ ਡਿਊਟੀ ਕਰ ਕੇ ਪਰਤ ਰਹੇ ਸਨ ਜਵਾਨ

ਬੈਤੂਲ- 19 ਅਪ੍ਰੈਲ ਯਾਨੀ ਕਿ ਸ਼ੁੱਕਰਵਾਰ ਨੂੰ ਦੇਸ਼ ਭਰ ਦੇ 21 ਸੂਬਿਆਂ 'ਚ ਲੋਕ ਸਭਾ ਚੋਣਾਂ 2024 ਦੇ ਪਹਿਲੇ ਪੜਾਅ ਲਈ ਵੋਟਾਂ ਪਈਆਂ। ਉੱਥੇ ਛਿੰਦਵਾੜਾ ਤੋਂ ਚੋਣ ਡਿਊਟੀ ਕਰਨ ਮਗਰੋਂ ਵਾਪਸ ਕੈਂਪ ਪਰਤ ਰਹੇ ਹੋਮ ਗਾਰਡ ਅਤੇ ਪੁਲਸ ਜਵਾਨਾਂ ਨਾਲ ਭਰੀ ਇਕ ਬੱਸ ਪਲਟ ਗਈ। ਹਾਦਸਾ ਮੱਧ ਪ੍ਰਦੇਸ਼ ਦੇ ਬੇਤੂਲ ਵਿਚ ਵਾਪਰਿਆ। ਇਸ ਹਾਦਸੇ ਵਿਚ ਕਰੀਬ 21 ਜਵਾਨ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਬਾਅਦ ਵਿਚ ਇਲਾਜ ਲਈ ਬੈਤੂਲ ਅਤੇ ਸ਼ਾਹਪੁਰ ਦੇ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਹਾਈਵੇਅ 'ਤੇ ਬੱਸ ਇਕ ਬੇਕਾਬੂ ਟਰੱਕ ਨਾਲ ਟਕਰਾ ਗਈ, ਜਿਸ ਤੋਂ ਬਾਅਦ ਪਲਟ ਗਈ। ਫ਼ਿਲਹਾਲ ਸੂਚਨਾ ਮਿਲਣ ਮਗਰੋਂ ਪੁਲਸ ਮੌਕੇ 'ਤੇ ਪਹੁੰਚ ਗਈ ਹੈ ਅਤੇ ਜ਼ਖ਼ਮੀਆਂ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ ਲਿਜਾਇਆ ਗਿਆ। 

ਇਹ ਵੀ ਪੜ੍ਹੋ- ਦੁਨੀਆ ਦੀ ਸਭ ਤੋਂ ਛੋਟੀ ਕੱਦ ਵਾਲੀ ਮਹਿਲਾ ਜੋਤੀ ਆਮਗੇ ਨੇ ਪਾਈ ਵੋਟ, ਗਿਨੀਜ਼ ਬੁੱਕ 'ਚ ਦਰਜ ਹੈ ਨਾਂਅ

ਇਹ ਵੀ ਪੜ੍ਹੋ- ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੀ ਨੈਸਲੇ ਕੰਪਨੀ, Cerelac ਨੂੰ ਲੈ ਕੇ ਆਈ ਹੈਰਾਨ ਕਰਨ ਵਾਲੀ ਰਿਪੋਰਟ

ਓਧਰ ਇਕ ਨਿਊਜ਼ ਏਜੰਸੀ ਨੂੰ ਹਸਪਤਾਲ ਪ੍ਰਸ਼ਾਸਨ ਵਲੋਂ ਮਿਲੀ ਜਾਣਕਾਰੀ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਜਵਾਨਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਉਨ੍ਹਾਂ ਨੂੰ ਸ਼ਾਹਪੁਰ ਦੇ ਸਿਹਤ ਕੇਂਦਰ ਵਿਚ ਇਲਾਜ ਦਿੱਤਾ ਜਾ ਰਿਹਾ ਹੈ। ਜਦੋਂ ਕਿ 8 ਗੰਭਰ ਜ਼ਖ਼ਮੀ ਹੋਏ ਹਨ, ਉਨ੍ਹਾਂ ਨੂੰ ਜ਼ਿਲ੍ਹਾ ਹਸਪਤਾਲ ਲਈ ਰੈਫਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਛਿੰਦਵਾੜਾ ਤੋਂ ਰਾਜਗੜ੍ਹ ਜਾਂਦੇ ਸਮੇਂ ਬੈਤੂਲ ਵਿਚ ਬੱਸ ਦੇ ਸਾਹਮਣੇ ਇਕ ਟਰੱਕ ਆ ਗਿਆ, ਜਿਸ ਤੋਂ ਬਚਣ ਲਈ ਡਰਾਈਵਰ ਨੇ ਬੱਸ ਮੋੜਨ ਦੀ ਕੋਸ਼ਿਸ਼ ਕੀਤੀ।  ਇਸ ਦੌਰਾਨ ਇਹ ਹਾਦਸਾ ਵਾਪਰਿਆ ਅਤੇ ਬੱਸ ਪਲਟ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News