ਚੱਲਦੀ-ਚੱਲਦੀ ਅੱਗ ''ਚੋਂ ਅਚਾਨਕ ਨਿਕਲਣ ਲੱਗੀਆਂ ਅੱਗ ਦੀਆਂ ਲਪਟਾਂ ! ਵਾਲ-ਵਾਲ ਬਚੀ ਸਵਾਰੀਆਂ ਦੀ ਜਾਨ
Saturday, Jan 10, 2026 - 11:33 AM (IST)
ਨੈਸ਼ਨਲ ਡੈਸਕ- ਓਡੀਸ਼ਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਭੁਵਨੇਸ਼ਵਰ ਦੇ ਕਲਿੰਗਾ ਸਟੂਡੀਓ ਚੌਕ ਨੇੜੇ ਸ਼ਨੀਵਾਰ ਨੂੰ ਇੱਕ ਸਰਕਾਰੀ 'ਅਮਾ ਬੱਸ' ਨੂੰ ਅਚਾਨਕ ਅੱਗ ਲੱਗ ਗਈ। ਹਾਲਾਂਕਿ ਗਨਿਮਤ ਰਹੀ ਕਿ ਇਸ ਹਾਦਸੇ ਦੌਰਾਨ ਸਾਰੇ ਬੱਸ ਸਵਾਰ ਵਾਲ-ਵਾਲ ਬਚ ਗਏ ਅਤੇ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ।
ਦੱਸਿਆ ਜਾ ਰਿਹਾ ਹੈ ਕਿ ਜਦੋਂ ਬੱਸ ਨੂੰ ਅੱਗ ਲੱਗੀ, ਉਸ ਸਮੇਂ ਇਸ ਵਿੱਚ 5 ਮੁਸਾਫ਼ਰ ਅਤੇ ਡਰਾਈਵਰ ਸਮੇਤ 2 ਸਟਾਫ਼ ਮੈਂਬਰ ਸਵਾਰ ਸਨ। ਬੱਸ ਦੇ ਕੰਡਕਟਰ ਅਨੁਸਾਰ, ਚਲਦੀ ਬੱਸ ਵਿੱਚੋਂ ਅਚਾਨਕ ਅੱਗ ਨਿਕਲਣੀ ਸ਼ੁਰੂ ਹੋ ਗਈ ਸੀ, ਜਿਸ ਤੋਂ ਬਾਅਦ ਤੁਰੰਤ ਗੱਡੀ ਰੋਕ ਕੇ ਸਾਰੀਆਂ ਸਵਾਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
ਪੁਲਸ ਅਨੁਸਾਰ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਇਹ ਘਟਨਾ ਕਿਸੇ ਵੱਡੇ ਹਾਦਸੇ ਵਿੱਚ ਬਦਲ ਸਕਦੀ ਸੀ, ਪਰ ਸਟਾਫ਼ ਦੀ ਚੌਕਸੀ ਕਾਰਨ ਇੱਕ ਵੱਡਾ ਬਚਾਅ ਹੋ ਗਿਆ।
