ਝਾਰਖੰਡ ''ਚ ਬੱਸ ਹਾਦਸਾ, 5 ਦੀ ਮੌਤ, 20 ਜ਼ਖਮੀ

04/25/2017 12:02:43 AM

ਝਾਰਖੰਡ— ਇਥੇ ਦੇ ਲਾਤੇਹਰ ''ਚ ਬੱਸ ਹਾਦਸਾ ਹੋਣ ਦੀ ਖਬਰ ਮਿਲੀ ਹੈ, ਜਿਸ ''ਚ ਘੱਟ ਤੋਂ ਘੱਟ 5 ਲੋਕਾਂ ਦੀ ਮੌਤ ਹੋ ਗਈ ਹੈ ਤੇ 20 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਹਨ। ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਸ ਸੜਕ ਹਾਦਸੇ ਦੇ ਬਾਅਦ ਝਾਰਖੰਡ ਦੇ ਮੁੱਖ ਮੰਤਰੀ ਰਘੁਵਰ ਦਾਸ ਨੇ ਸੋਗ ਪ੍ਰਗਟਾਇਆ ਹੈ। 

ਉਨ੍ਹਾਂ ਨੇ ਕਿਹਾ ਕਿ ਅਜਿਹੀ ਘੜੀ ''ਚ ਪਰਮਾਤਮਾ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਦੁੱਖ ਸਹਿਣ ਦੀ ਤਾਕਤ ਦੇਵੇ। ਮੁੱਖ ਮੰਤਰੀ ਨੇ ਹਾਦਸੇ ''ਚ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ 1-1 ਲੱਖ ਤੇ ਜ਼ਖਮੀਆਂ ਨੂੰ 20-20 ਹਜ਼ਾਰ ਦੇਣ ਦਾ ਐਲਾਨ ਕੀਤਾ ਹੈ।


Related News