ਬਰੇਲੀ ''ਚ ਦਰੱਖਤ ਨਾਲ ਟਕਰਾਈ ਬੱਸ, ਇਕ ਦੀ ਮੌਤ ਤੇ 13 ਜ਼ਖਮੀ

Tuesday, Sep 10, 2024 - 06:46 PM (IST)

ਬਰੇਲੀ ''ਚ ਦਰੱਖਤ ਨਾਲ ਟਕਰਾਈ ਬੱਸ, ਇਕ ਦੀ ਮੌਤ ਤੇ 13 ਜ਼ਖਮੀ

ਬਰੇਲੀ : ਦਿੱਲੀ ਤੋਂ ਲਖੀਮਪੁਰ ਖੇੜੀ ਜਾ ਰਹੀ ਇੱਕ ਨਿੱਜੀ ਬੱਸ ਦੇ ਦਰੱਖਤ ਨਾਲ ਟਕਰਾ ਜਾਣ ਕਾਰਨ ਵਾਪਰੇ ਹਾਦਸੇ ਵਿੱਚ 32 ਸਾਲਾ ਵਿਅਕਤੀ ਦੀ ਮੌਤ ਹੋ ਗਈ ਅਤੇ 13 ਲੋਕ ਜ਼ਖ਼ਮੀ ਹੋ ਗਏ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।

ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਫਤਿਹਗੰਜ ਪੱਛਮੀ ਨੇੜੇ ਇਕ ਨਿੱਜੀ ਡਬਲ ਡੈਕਰ ਬੱਸ ਦੇ ਡਰਾਈਵਰ ਨੇ ਵਾਹਨ 'ਤੇ ਕੰਟਰੋਲ ਗੁਆ ਦਿੱਤਾ ਅਤੇ ਬੱਸ ਇਕ ਦਰੱਖਤ ਨਾਲ ਟਕਰਾ ਗਈ। ਬਰੇਲੀ ਜ਼ਿਲੇ ਦੇ ਵਧੀਕ ਪੁਲਸ ਸੁਪਰਡੈਂਟ (ਉੱਤਰੀ) ਮੁਕੇਸ਼ ਚੰਦਰ ਮਿਸ਼ਰਾ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਨੇ ਜ਼ਖਮੀਆਂ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ 'ਚ ਦਾਖਲ ਕਰਵਾਇਆ।

ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਛਾਣ ਘਨਸ਼ਿਆਮ ਵਜੋਂ ਹੋਈ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਸ ਮੁਤਾਬਕ ਲਖੀਮਪੁਰ ਖੇੜੀ ਦਾ ਰਹਿਣ ਵਾਲਾ ਘਨਸ਼ਿਆਮ ਗਾਜ਼ੀਆਬਾਦ ਦੀ ਇਕ ਪ੍ਰਾਈਵੇਟ ਕੰਪਨੀ 'ਚ ਕੰਮ ਕਰਦਾ ਸੀ।


author

Baljit Singh

Content Editor

Related News