ਬ੍ਰੇਕ ਫੇਲ੍ਹ ਹੋਣ ਕਾਰਨ ਪੁਲਸ ਚੌਂਕੀ 'ਚ ਵੜੀ ਬੱਸ, ਕਈ ਲੋਕਾਂ ਨੂੰ ਦਰੜਿਆ, 3 ਦੀ ਗਈ ਜਾਨ

Monday, Dec 25, 2023 - 11:05 PM (IST)

ਬ੍ਰੇਕ ਫੇਲ੍ਹ ਹੋਣ ਕਾਰਨ ਪੁਲਸ ਚੌਂਕੀ 'ਚ ਵੜੀ ਬੱਸ, ਕਈ ਲੋਕਾਂ ਨੂੰ ਦਰੜਿਆ, 3 ਦੀ ਗਈ ਜਾਨ

ਅਜਮੇਰ (ਇੰਟ.)- ਰਾਜਸਥਾਨ ਦੇ ਅਜਮੇਰ ਜ਼ਿਲ੍ਹੇ ’ਚ ਇਕ ਭਿਆਨਕ ਬੱਸ ਹਾਦਸਾ ਵਾਪਰ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ, ਜਿਸ ’ਚ 3 ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਤੋਂ ਇਲਾਵਾ 10 ਤੋਂ ਵੱਧ ਯਾਤਰੀ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਬੱਸ ਦੀ ਅਚਾਨਕ ਬ੍ਰੇਕ ਫੇਲ੍ਹ ਹੋਣ ਕਾਰਨ ਇਹ ਹਾਦਸਾ ਵਾਪਰਿਆ।

ਇਹ ਵੀ ਪੜ੍ਹੋ- ਚੋਰਾਂ ਨੇ ਹੈਵਾਨੀਅਤ ਦੀ ਹੱਦ ਕੀਤੀ ਪਾਰ, ਚੋਰੀ ਕਰਨ ਤੋਂ ਰੋਕ ਰਹੀ ਕੁੱਤੀ ਦੇ ਕਤੂਰਿਆਂ ਦੇ ਸਿਰ ਧੜ ਤੋਂ ਕੀਤੇ ਵੱਖ

ਖ਼ਬਰ ਰਾਜਸਥਾਨ ਦੇ ਅਜਮੇਰ ਜ਼ਿਲ੍ਹੇ ਦੀ ਹੈ। ਜ਼ਖਮੀਆਂ ਵਿਚ 4 ਦੀ ਹਾਲਤ ਬੇਹੱਦ ਗੰਭੀਰ ਬਣੀ ਹੋਈ ਹੈ। ਜਿਸ ਥਾਂ ਹਾਦਸਾ ਵਾਪਰਿਆ ਉਸ ਥਾਂ ਪੁਲਸ ਚੌਕੀ ਸੀ। ਬੱਸ ਪੁਲਸ ਚੌਕੀ ਨੇੜਿਓਂ ਲੰਘ ਰਹੀ ਸੀ ਤਾਂ ਅਚਾਨਕ ਬ੍ਰੇਕ ਫੇਲ੍ਹ ਹੋ ਗਈ ਅਤੇ ਚੌਕੀ ਦੇ ਬਾਹਰ ਖੜੇ ਲੋਕਾਂ ਨੂੰ ਟੱਕਰ ਮਾਰਦੀ ਹੋਈ ਬੱਸ ਚੌਕੀ ਦੇ ਅੰਦਰ ਜਾ ਵੜੀ। ਘਟਨਾ ਅਜਮੇਰ ਜ਼ਿਲ੍ਹ ਦੇ ਨਸੀਰਾਬਾਦ ਥਾਣਾ ਇਲਾਕੇ ਵਿਚ ਸਥਿਤ ਰਾਜਗੜ੍ਹ ਪੁਲਸ ਚੌਕੀ ਦੀ ਹੈ। ਹਾਦਸੇ ਵਿਚ ਹੁਣ ਤੱਕ ਭੰਵਰਲਾਲ, ਕਮਲੇਸ਼ ਅਤੇ ਜਗਦੀਸ਼ ਦੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ- ਨਾਬਾਲਗ ਸਾਲੀ ਨਾਲ ਵਿਆਹ ਕਰਵਾਉਣ ਲਈ ਟੱਪੀਆਂ ਹੈਵਾਨੀਅਤ ਦੀਆਂ ਹੱਦਾਂ, ਠੰਡ 'ਚ ਮਾਰ ਦਿੱਤਾ 4 ਦਿਨ ਦਾ ਮਾਸੂਮ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Harpreet SIngh

Content Editor

Related News