ਬੱਸ ਤੇ ਸ਼ਰਧਾਲੂਆਂ ਨਾਲ ਭਰੇ ਆਟੋ ਦੀ ਟੱਕਰ, ਤਿੰਨ ਦੀ ਮੌਤ ਤੇ ਕਈ ਜ਼ਖ਼ਮੀ

Sunday, Jul 28, 2024 - 06:46 PM (IST)

ਬੱਸ ਤੇ ਸ਼ਰਧਾਲੂਆਂ ਨਾਲ ਭਰੇ ਆਟੋ ਦੀ ਟੱਕਰ, ਤਿੰਨ ਦੀ ਮੌਤ ਤੇ ਕਈ ਜ਼ਖ਼ਮੀ

ਮਿਰਜ਼ਾਪੁਰ : ਉੱਤਰ ਪ੍ਰਦੇਸ਼ ਵਿੱਚ ਮਿਰਜ਼ਾਪੁਰ ਜ਼ਿਲ੍ਹੇ ਦੇ ਵਿੰਧਿਆਚਲ ਥਾਣਾ ਖੇਤਰ ਵਿੱਚ ਐਤਵਾਰ ਨੂੰ ਇੱਕ ਬੱਸ ਦੀ ਸੈਲਾਨੀਆਂ ਨਾਲ ਭਰੇ ਇੱਕ ਆਟੋ ਨਾਲ ਟੱਕਰ ਹੋ ਗਈ। ਇਸ ਹਾਦਸੇ ਵਿੱਚ ਤਿੰਨ ਸ਼ਰਧਾਲੂਆਂ ਦੀ ਮੌਤ ਹੋ ਗਈ ਜਦਕਿ ਛੇ ਲੋਕ ਜ਼ਖ਼ਮੀ ਹੋ ਗਏ। ਪੁਲਸ ਸੁਪਰਡੈਂਟ ਅਭਿਨੰਦਨ ਨੇ ਦੱਸਿਆ ਕਿ ਕੁਝ ਯਾਤਰੀ ਪ੍ਰਯਾਗਰਾਜ ਤੋਂ ਵਿੰਧਿਆਚਲ ਦੀ ਯਾਤਰਾ ਲਈ ਜਾ ਰਹੇ ਸਨ। ਰਸਤੇ ਵਿੱਚ ਮਿਰਜ਼ਾਪੁਰ ਤੋਂ ਪ੍ਰਯਾਗਰਾਜ ਵੱਲ ਜਾ ਰਹੀ ਇੱਕ ਸ਼ਰਧਾਲੂ ਬੱਸ ਨਾਲ ਆਹਮੋ-ਸਾਹਮਣੇ ਟੱਕਰ ਹੋ ਗਈ। ਜਿਸ ਕਾਰਨ ਆਟੋ ਲੋਡਰ ਸਵਾਰ ਕਾਲੂ ਚੌਹਾਨ (60), ਫੋਟੋ ਦੇਵੀ (52) ਪਤਨੀ ਰਾਧੇਸ਼ਿਆਮ, ਰਮੇਸ਼ ਪੁੱਤਰ ਮੁਲਾਇਮ (28) ਸਾਰੇ ਵਾਸੀ ਥਾਣਾਪੁਰ ਜ਼ਿਲ੍ਹਾ ਪ੍ਰਯਾਗਰਾਜ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਆਸ਼ਾ ਦੇਵੀ ਪਤਨੀ ਰਿਧੀ ਪ੍ਰਸਾਦ, ਬੁੱਲੇ ਚੌਹਾਨ ਪੁੱਤਰ ਲਲਤਾ ਪ੍ਰਸਾਦ, ਵਿਜੇ ਬਹਾਦਰ ਚੌਹਾਨ ਪੁੱਤਰ ਕੱਲੂ, ਸੋਮਵਤੀ ਦੇਵੀ ਪਤਨੀ ਵਿਜੇ ਬਹਾਦਰ, ਕੁੰਦਨ ਪੁੱਤਰ ਵਿਜੇ ਬਹਾਦਰ, ਮੁਲਾਇਮ ਚੌਹਾਨ ਪੁੱਤਰ ਰਾਧੇਸ਼ਿਆਮ ਅਤੇ ਆਟੋ 'ਚ ਸਵਾਰ 6-7 ਛੋਟੇ ਬੱਚੇ ਜ਼ਖਮੀ ਹੋ ਗਏ | ਪੁਲਸ ਨੇ ਦੱਸਿਆ ਕਿ ਜ਼ਖਮੀਆਂ ਨੂੰ ਜ਼ਿਲ੍ਹਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਡਾਕਟਰਾਂ ਮੁਤਾਬਕ ਤਿੰਨ ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਬੱਸ ਤੇ ਉਸ ਦੇ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ।


author

Baljit Singh

Content Editor

Related News