ਬੱਸ-ਆਟੋ ਦੀ ਭਿਆਨਕ ਟੱਕਰ 9 ਲੋਕਾਂ ਦੀ ਮੌਤ, 4 ਗੰਭੀਰ ਜ਼ਖਮੀ

06/24/2018 1:48:57 PM

ਨਵੀਂ ਦਿੱਲੀ— ਆਂਧਰਾ ਪ੍ਰਦੇਸ਼ ਦੇ ਕੁਰਨੂਲ ਜ਼ਿਲੇ 'ਚ ਐਤਵਾਰ ਸਵੇਰੇ ਇਕ ਬੱਸ ਨੇ ਆਟੋ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ 9 ਲੋਕਾਂ ਦੀ ਮੌਤ ਹੋ ਗਈ ਅਤੇ 4 ਜ਼ਖਮੀ ਹੋ ਗਏ। ਹਾਦਸਾ ਕੁਰਨੂਲ-ਨਾਂਦਸਾਲ ਰਾਜਮਾਰਗ ਨੇੜੇ ਹੋਇਆ। ਟਰਾਂਸਪੋਰਟ ਨਿਗਮ ਬੱਸ ਨੇ 13 ਲੋਕਾਂ ਨੂੰ ਲੈ ਕੇ ਜਾ ਰਹੇ ਆਟੋ ਨੂੰ ਟੱਕਰ ਮਾਰ ਦਿੱਤੀ। ਹਾਦਸੇ 'ਚ ਮੌਕੇ 'ਤੇ ਹੀ 7 ਲੋਕਾਂ ਦੀ ਮੌਤ ਹੋ ਗਈ। ਦੋ ਲੋਕਾਂ ਨੇ ਹਸਪਤਾਲ ਜਾ ਕੇ ਦਮ ਤੌੜ ਦਿੱਤਾ। ਜ਼ਖਮੀਆਂ ਨੂੰ ਕੁਰਨੂਲ ਦੇ ਸਰਕਾਰੀ ਹਸਪਤਾਲ ਤੋਂ ਦੂਜੇ ਹਸਪਤਾਲ ਲਈ ਰੈਫਰ ਕੀਤਾ ਗਿਆ ਹੈ। ਪੁਲਸ ਮੁਤਾਬਕ ਤਿੰਨ ਆਟੋ ਗਲਤ ਦਿਸ਼ਾ ਤੋਂ ਆ ਰਹੇ ਸਨ। ਜਿਨ੍ਹਾਂ 'ਚੋਂ ਦੋ ਆਟੋ ਸੁਰੱਖਿਅਤ ਨਿਕਲ ਗਏ ਜਦਕਿ ਤੀਜੇ ਨੂੰ ਬੱਸ ਨੇ ਟੱਕਰ ਮਾਰ ਦਿੱਤੀ।


Related News