ਸ਼ਿਵ ਸੈਨਾ ਦੇ ਇਕ ਵਿਧਾਇਕ ਦੀ ਧੱਕੇਸ਼ਾਹੀ, ਪਾਣੀ ’ਚ ਡੁੱਬੀ ਸੜਕ ’ਤੇ ਠੇਕੇਦਾਰ ਨੂੰ ਬਿਠਾਇਆ

06/13/2021 10:40:02 PM

ਮੁੰਬਈ– ਮੁੰਬਈ ਦੇ ਚਾਂਦੀਵਾਲੀ ਇਲਾਕੇ ਤੋਂ ਸ਼ਿਵ ਸੈਨਾ ਦੇ ਵਿਧਾਇਕ ਦਿਲੀਪ ਲਾਂਡੇ ਦੀ ਧੱਕੇਸ਼ਾਹੀ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਚ ਵਾਇਰਲ ਹੋ ਰਹੀ ਹੈ। ਇਸ ਵੀਡੀਓ ’ਚ ਨਜ਼ਰ ਆਉਂਦਾ ਹੈ ਕਿ ਉਹ ਗੰਦੇ ਪਾਣੀ ਨਾਲ ਡੁੱਬੀ ਇਕ ਸੜਕ ’ਤੇ ਇਕ ਵਿਅਕਤੀ ਨੂੰ ਜਬਰੀ ਬਿਠਾਉਂਦੇ ਹਨ ਅਤੇ ਉਸ ਉੱਪਰ ਕੂੜਾ ਸੁਟਵਾਉਂਦੇ ਹਨ। ਦੱਸਿਆ ਜਾਂਦਾ ਹੈ ਕਿ ਉਕਤ ਵਿਅਕਤੀ ਇਕ ਠੇਕੇਦਾਰ ਹੈ ਜਿਸ ਨੂੰ ਇਥੇ ਸਫਾਈ ਦਾ ਕੰਮ ਦਿੱਤਾ ਗਿਆ ਸੀ ਪਰ ਉਸ ਨੇ ਆਪਣਾ ਕੰਮ ਕਥਿਤ ਤੌਰ ’ਤੇ ਠੀਕ ਢੰਗ ਨਹੀਂ ਕੀਤਾ ਸੀ। ਉਸ ਨੂੰ ਸਬਕ ਸਿਖਾਉਣ ਲਈ ਵਿਧਾਇਕ ਨੇ ਉਸ ਨਾਲ ਅਜਿਹਾ ਵਤੀਰਾ ਅਪਣਾਇਆ।

 

ਇਹ ਖ਼ਬਰ ਪੜ੍ਹੋ- ਇੰਗਲੈਂਡ ਨੂੰ ਹਰਾਉਣ ਤੋਂ ਬਾਅਦ ਬੋਲੇ ਟਾਮ ਲਾਥਮ, WTC ਫਾਈਨਲ ਵੱਡੀ ਚੁਣੌਤੀ ਹੋਵੇਗੀ


ਮੁੰਬਈ ’ਚ ਮੀਂਹ ਦੇ ਨਾਲ ਹੀ ਥਾਂ-ਥਾਂ ਸੜਕਾਂ ’ਤੇ ਪਾਣੀ ਦੇ ਇਕੱਠਾ ਹੋ ਜਾਣ ਕਾਰਨ ਆਮ ਲੋਕਾਂ ਨੂੰ ਅੱਜ ਕਲ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਿਲੀਪ ਆਪਣੇ ਵਿਧਾਨ ਸਭਾ ਹਲਕੇ ’ਚ ਨਿਕਲੇ। ਉਨ੍ਹਾਂ ਦੇਖਿਆ ਕਿ ਸੜਕਾਂ ’ਤੇ ਗੰਦਾ ਪਾਣੀ ਖੜਾ ਹੈ। ਉਹ ਗੁੱਸੇ ’ਚ ਆ ਗਏ। ਉਨ੍ਹਾਂ ਠੇਕੇਦਾਰ ਨੂੰ ਸੱਦ ਲਿਆ।

ਇਹ ਖ਼ਬਰ ਪੜ੍ਹੋ-  ਮਹਾਨ ਦੌੜਾਕ ਮਿਲਖਾ ਸਿੰਘ ਦੀ ਪਤਨੀ ਦਾ ਕੋਰੋਨਾ ਕਾਰਨ ਦਿਹਾਂਤ


ਠੇਕੇਦਾਰ ਦੇ ਆਉਂਦਿਆਂ ਹੀ ਉਨ੍ਹਾਂ ਉਸ ਨੂੰ ਗੰਦੇ ਪਾਣੀ ਨਾਲ ਭਰੀ ਸੜਕ ’ਤੇ ਬਿਠਾ ਦਿੱਤਾ। ਠੇਕੇਦਾਰ ਦੇ ਬੈਠਣ ’ਤੇ ਉਨ੍ਹਾਂ ਆਪਣੇ ਵਰਕਰਾਂ ਰਾਹੀਂ ਉਸ ’ਤੇ ਕੂੜਾ ਸੁਟਵਾਇਆ। ਵਿਧਾਇਕ ਨੇ ਕਿਹਾ ਕਿ ਮੈਂ ਅਜਿਹਾ ਇਸ ਲਈ ਕੀਤਾ ਕਿਉਂਕਿ ਠੇਕੇਦਾਰ ਨੇ ਆਪਣਾ ਕੰਮ ਠੀਕ-ਢੰਗ ਨਾਲ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਮੈਂ ਪਿਛਲੇ 15 ਦਿਨ ਤੋਂ ਠੇਕੇਦਾਰ ਨੂੰ ਫੋਨ ਕਰ ਕੇ ਸੜਕ ਸਾਫ ਕਰਨ ਦੀ ਬੇਨਤੀ ਕਰ ਰਿਹਾ ਸੀ ਪਰ ਉਹ ਕਾਰਵਾਈ ਨਹੀਂ ਕਰ ਰਿਹਾ ਸੀ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News