ਸ਼ੌਕ ਦਾ ਕੋਈ ਮੁੱਲ ਨਹੀਂ, ਲੁਧਿਆਣਾ ਦੇ ਸ਼ਖ਼ਸ ਨੇ 16 ਲੱਖ ’ਚ ਖ਼ਰੀਦਿਆ ਬਲਦ ‘ਯੋਧਾ’

Saturday, Aug 07, 2021 - 03:40 PM (IST)

ਸ਼ੌਕ ਦਾ ਕੋਈ ਮੁੱਲ ਨਹੀਂ, ਲੁਧਿਆਣਾ ਦੇ ਸ਼ਖ਼ਸ ਨੇ 16 ਲੱਖ ’ਚ ਖ਼ਰੀਦਿਆ ਬਲਦ ‘ਯੋਧਾ’

ਜੀਂਦ— ਕਹਿੰਦੇ ਨੇ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ। ਸ਼ੌਕ ਪੂਰੇ ਕਰਨ ਲਈ ਇਨਸਾਨ ਕੀ ਕੁਝ ਨਹੀਂ ਕਰਦਾ। ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਰਹਿਣ ਵਾਲੇ ਗੋਲੂ ਜੋਧਾ ਨੇ 16 ਲੱਖ 51 ਹਜ਼ਾਰ ਰੁਪਏ ’ਚ ਬਲਦ ‘ਯੋਧਾ’ ਖ਼ਰੀਦਿਆ ਹੈ। ਇਹ ਬਲਦ ਦੌੜ ’ਚ ਹਿੱਸਾ ਲੈਂਦਾ ਹੈ ਅਤੇ 25.10 ਸਕਿੰਟ ’ਚ 396.24 ਮੀਟਰ ਦੀ ਦੌੜ ਲਾ ਚੁੱਕਾ ਹੈ। ਇਸ ਬਲਦ ਦੀ ਉਮਰ ਮਹਿਜ 4 ਸਾਲ ਹੈ। ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਜੁਲਾਨਾ ਵਾਸੀ ਦੀਪਕ ਲਾਠਰ ਨਾਂ ਦੇ ਸ਼ਖ਼ਸ ਨੇ ਇਸ ਬਲਦ ਨੂੰ ਗੋਲੂ ਜੋਧਾ ਨੂੰ ਵੇਚਿਆ ਹੈ। ਦੀਪਕ ਨੇ ਬਲਦ ‘ਯੋਧਾ’ ਵੇਚ ਕੇ ਗਊ ਦੇ ਮਹੱਤਵ ਬਾਰੇ ਦੱਸਿਆ ਹੈ। ਸਿਵਲ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਚੁੱਕੇ ਜੁਲਾਨਾ ਵਾਸੀ ਦੀਪਕ ਨੇ ਦੱਸਿਆ ਕਿ ਉਨ੍ਹਾਂ ਨੂੰ ਘੋੜੇ ਅਤੇ ਬਲਦ ਪਾਲਣ ਦਾ ਸ਼ੌਕ ਹੈ। ਅਜਿਹੇ ਵਿਚ ਆਪਣੇ ਦੋ ਸਾਥੀਆਂ ਮਲਕੀਤ ਗੁਲਕਨੀ, ਦੀਪਕ ਗੁਡਾਨ ਨਾਲ ਮਿਲ ਕੇ ਉਹ ਪਿੰਡ ਵਿਚ ਹੀ ਫਾਰਮ ਚਲਾਉਂਦਾ ਹੈ। 

ਇਹ ਵੀ ਪੜ੍ਹੋ :  ਖੁਸ਼ਖ਼ਬਰੀ: ਜੌਹਨਸਨ ਐਂਡ ਜੌਹਨਸਨ ਦੀ ਸਿੰਗਲ ਡੋਜ਼ ਵੈਕਸੀਨ ਨੂੰ ਭਾਰਤ ’ਚ ਮਿਲੀ ਮਨਜ਼ੂਰੀ

16.51 ਲੱਖ ਰੁਪਏ ਵਿਚ ਗੋਲੂ ਨੇ ਖਰੀਦਿਆ ‘ਯੋਧਾ’—
ਦੀਪਕ ਮੁਤਾਬਕ ਇਹ ਬਲਦ ਉਨ੍ਹਾਂ ਨੇ ਕਰੀਬ 3 ਮਹੀਨੇ ਪਹਿਲਾਂ ਮਾਲਵੀ ਪਿੰਡ ਤੋਂ 3 ਲੱਖ ਰੁਪਏ ਵਿਚ ਖਰੀਦਿਆ ਸੀ। ਇਸ ਤੋਂ ਬਾਅਦ ਪੰਜਾਬ ’ਚ ਹੋਈ ਬਲਦ ਦੌੜ ਮੁਕਾਬਲੇ ਵਿਚ ‘ਯੋਧਾ’ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਲੁਧਿਆਣਾ ਜ਼ਿਲ੍ਹੇ ਦੇ ਪਿੰਡ ਅਜਨੋਦ ’ਚ ਆਯੋਜਿਤ ਬਲਦਾਂ ਦੇ ਦੌੜ ਮੁਕਾਬਲੇ ਵਿਚ ਯੋਧਾ ਨੇ ਪਹਿਲਾ ਪੁਰਸਕਾਰ ਜਿੱਤਿਆ ਸੀ। ਉਦੋਂ ਤੋਂ ਬਲਦ ਪਾਲਕਾਂ ਦੀ ‘ਯੋਧਾ’ ’ਤੇ ਨਜ਼ਰ ਸੀ ਪਰ ਕੋਈ ਯੋਧਾ ਨੂੰ ਨਹੀਂ ਖਰੀਦ ਸਕਿਆ। ਹੁਣ ਇਹ ਬਲਦ ‘ਯੋਧਾ’ 16.51 ਲੱਖ ਰੁਪਏ ਵਿਚ ਗੋਲੂ ਜੋਧਾ ਨੇ ਖ਼ਰੀਦਿਆ ਹੈ। ਦੀਪਕ ਮੁਤਾਬਕ ਇਹ ਪਹਿਲਾ ਮੌਕਾ ਸੀ ਕਿ ਜਦੋਂ ਹਰਿਆਣਾ ਦੇ ਬਲਦ ਨੇ ਪੰਜਾਬ ’ਚ ਪਹਿਲਾਂ ਸਥਾਨ ਹਾਸਲ ਕੀਤਾ ਸੀ।

ਇਹ ਵੀ ਪੜ੍ਹੋ : ਭਾਰਤ ਨੇ ਪ੍ਰਾਪਤ ਕੀਤੀ ਇਤਿਹਾਸਕ ਉਪਲੱਬਧੀ, ਕੋਰੋਨਾ ਟੀਕਾਕਰਨ 'ਚ 50 ਕਰੋੜ ਦਾ ਅੰਕੜਾ ਪਾਰ ਕੀਤਾ

ਪਸ਼ੂ ਪਾਲਣ ’ਚ ਚੰਗੀਆਂ ਸੰਭਾਵਨਾਵਾਂ—
ਦੀਪਕ ਲਾਠਰ ਦਾ ਕਹਿਣਾ ਹੈ ਕਿ ਪਸ਼ੂ ਪਾਲਣ ਵਿਚ ਕਾਫੀ ਚੰਗੀ ਸੰਭਾਵਨਾਵਾਂ ਹਨ। ਇਸ ਲਈ ਕਿਸਾਨ ਚੰਗੀ ਨਸਲ ਦੇ ਪਸ਼ੂਆਂ ਨੂੰ ਪਾਲ ਸਕਦੇ ਹਨ ਅਤੇ ਇਸ ਤੋਂ ਚੰਗੀ ਕਮਾਈ ਕਰ ਸਕਦੇ ਹਨ। 

ਚੰਗੀ ਖ਼ੁਰਾਕ ਲੈਂਦਾ ਹੈ ਯੋਧਾ—
ਦੀਪਕ ਮੁਤਾਬਕ ਯੋਧਾ ਨੂੰ ਵਿਸ਼ੇਸ਼ ਖ਼ੁਰਾਕ ਦਿੱਤੀ ਜਾਂਦੀ ਹੈ। ਰੋਜ਼ਾਨਾ 6 ਲੀਟਰ ਦੁੱਧ, 200 ਗ੍ਰਾਮ ਘਿਓ ਅਤੇ 5 ਕਿਲੋਗ੍ਰਾਮ ਦਾਨਾ ਦਿੱਤਾ ਜਾਂਦਾ ਹੈ। 

 


author

Tanu

Content Editor

Related News