ਹਾਈ ਸਪੀਡ ਬੁਲੇਟ ਟਰੇਨ ਲਈ 5ਵੇਂ ਸਟੀਲ ਬ੍ਰਿਜ ਦੀ ਸ਼ੁਰੂਆਤ, ਜਾਣੋ ਕੀ ਹਨ ਮਾਇਨੇ

Thursday, Oct 24, 2024 - 05:05 PM (IST)

ਵਡੋਦਰਾ- ਮੁੰਬਈ-ਅਹਿਮਦਾਬਾਦ ਬੁਲੇਟ ਟਰੇਨ ਪ੍ਰਾਜੈਕਟ ਨੂੰ ਲੈ ਕੇ ਇਕ ਵੱਡੀ ਅਪਡੇਟ ਸਾਹਮਣੇ ਆਈ ਹੈ। ਦਰਅਸਲ ਬੁਲੇਟ ਟਰੇਨ ਪ੍ਰਾਜੈਕਟ ਲਈ ਵਡੋਦਰਾ 'ਚ ਪੱਛਮੀ ਰੇਲਵੇ ਦੀ ਬਾਜਵਾ-ਛਾਇਆਪੁਰੀ ਕਾਰਡ ਲਾਈਨ 'ਤੇ 60 ਮੀਟਰ ਲੰਬਾ ਸਟੀਲ ਬ੍ਰਿਜ ਦੀ ਸ਼ੁਰੂਆਤ ਕੀਤੀ ਗਈ ਹੈ। ਨੈਸ਼ਨਲ ਹਾਈ ਸਪੀਡ ਰੇਲ ਕਾਰਪੋਰੇਸ਼ਨ ਲਿਮਟਿਡ (NHSRCL) ਦੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਕਿਹਾ ਕਿ ਮੇਕ ਇਨ ਇੰਡੀਆ ਸਟੀਲ ਬ੍ਰਿਜ ਦੀ ਸਫ਼ਲਤਾਪੂਰਵਕ ਉਦਘਾਟਨ ਕੀਤਾ ਗਿਆ। ਇਕ ਅਧਿਕਾਰੀ ਨੇ ਦੱਸਿਆ ਕਿ 645 ਮੀਟ੍ਰਿਕ ਟਨ ਸਟੀਲ ਦਾ ਬ੍ਰਿਜ ਜਿਸ ਦੀ ਉੱਚਾਈ 12.5 ਮੀਟਰ ਅਤੇ ਚੌੜਾਈ 14.7 ਮੀਟਰ ਹੈ। ਗੁਜਰਾਤ ਦੇ ਭਚਾਊ ਸਥਿਤ ਇਕ ਵਰਕਸ਼ਾਪ ਵਿਚ ਤਿਆਰ ਕੀਤਾ ਗਿਆ ਹੈ। ਹਾਈ ਸਪੀਡ ਰੇਲ ਕਾਰੀਡੋਰ ਲਈ ਯੋਜਨਾਬੱਧ 28 ਸਟੀਲ ਬ੍ਰਿਜ ਵਿਚੋਂ ਇਹ 5ਵਾਂ ਸਟੀਲ ਬ੍ਰਿਜ ਹੈ, ਜੋ ਪੂਰਾ ਹੋ ਗਿਆ ਹੈ।

NHSRCL ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਮੁੰਬਈ-ਅਹਿਮਦਾਬਾਦ ਬੁਲੇਟ ਟਰੇਨ ਪ੍ਰਾਜੈਕਟ ਲਈ 60 ਮੀਟਰ ਲੰਬੇ ਸਟੀਲ ਬ੍ਰਿਜ ਦਾ ਨਿਰਮਾਣ ਦਾ ਕੰਮ 22 ਅਕਤੂਬਰ 2024 ਨੂੰ ਪੂਰਾ ਹੋਇਆ। ਇਹ ਬ੍ਰਿਜ 100 ਸਾਲ ਦੀ ਜ਼ਿੰਦਗੀ ਲਈ ਡਿਜ਼ਾਈਨ ਕੀਤਾ ਗਿਆ ਹੈ। ਸਟੀਲ ਬ੍ਰਿਜ ਨੂੰ ਜ਼ਮੀਨ ਤੋਂ 23.5 ਮੀਟਰ ਦੀ ਉੱਚਾਈ 'ਤੇ ਇਕ ਅਸਥਾਈ ਢਾਂਚੇ 'ਤੇ ਖੜ੍ਹਾ ਕੀਤਾ ਗਿਆ ਸੀ ਅਤੇ ਇਸ ਨੂੰ ਦੋ ਸਵੈਚਾਲਿਤ ਅਰਧ-ਸਵੈਚਾਲਿਤ ਜੈਕ ਨਾਲ ਖਿੱਚਿਆ ਗਿਆ ਸੀ। 

ਇਸ ਪ੍ਰਾਜੈਕਟ ਦਾ ਕੰਮ ਸੁਰੱਖਿਆ ਅਤੇ ਇੰਜੀਨੀਅਰਿੰਗ ਉੱਤਮਤਾ ਦੇ ਸਰਵੋਤਮ ਮਾਪਦੰਡਾਂ ਦੀ ਪਾਲਣਾ ਕਰਦੇ ਹੋਏ, ਪੂਰੀ ਸਾਵਧਾਨੀ ਨਾਲ ਕੀਤਾ ਗਿਆ ਹੈ। ਜਾਪਾਨੀ ਮੁਹਾਰਤ ਦਾ ਫਾਇਦਾ ਚੁੱਕਦੇ ਹੋਏ ਭਾਰਤ ਨੇ 'ਮੇਕ ਇਨ ਇੰਡੀਆ' ਪਹਿਲਕਦਮੀ ਤਹਿਤ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਆਪਣੇ ਤਕਨੀਕੀ ਅਤੇ ਪਦਾਰਥਕ ਸਰੋਤਾਂ ਦੀ ਵਰਤੋਂ ਕੀਤੀ ਹੈ। 


Tanu

Content Editor

Related News