ਹਰਿਆਣਾ: ਗੈਂਗਸਟਰ ਦੀ ਪ੍ਰਾਪਰਟੀ ’ਤੇ ਚੱਲਿਆ ‘ਪੀਲਾ ਪੰਜਾ’, ਸਰਕਾਰੀ ਜ਼ਮੀਨ ’ਤੇ ਬਣਾਇਆ ਸੀ ਘਰ
Monday, Oct 31, 2022 - 06:00 PM (IST)
ਗੁਰੂਗ੍ਰਾਮ- ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਦੀ ਤਰਜ਼ ’ਤੇ ਹਰਿਆਣਾ ’ਚ ਬਣੇ ਗੈਂਗਸਟਰ ਐਕਟ ਤਹਿਤ ਹੁਣ ਗੈਂਗਸਟਰਾਂ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੂਬਾ ਸਰਕਾਰ ਨੇ ਬੀਤੇ ਦਿਨੀਂ ਬਾਂਸ ਗੁੱਜਰ ਪਿੰਡ ’ਚ ਗੈਂਗਸਟਰ ਦੀ ਆਲੀਸ਼ਾਨ ਕੋਠੀ ਨੂੰ ਡਿਗਾਇਆ ਸੀ। ਇਸ ਤਰ੍ਹਾਂ ਅੱਜ ਯਾਨੀ ਕਿ ਸੋਮਵਾਰ ਨੂੰ ਪੁਲਸ ਦੀ ਮੌਜੂਦਗੀ ’ਚ ਗੈਂਗਸਟਰ ਕੌਸ਼ਲ ਦੇ ਰਾਜੀਵ ਕਾਲੋਨੀ ਨਾਹਰਪੁਰ ਰੂਪਾ ਪਿੰਡ ਸਥਿਤ ਬਿਲਡਿੰਗ ’ਤੇ ਬੁਲਡੋਜ਼ਰ ਚੱਲਿਆ। ਦੱਸ ਦੇਈਏ ਕਿ ਗੈਂਗਸਟਰ ਦੀ ਇਸ ਪ੍ਰਾਪਰਟੀ ਨੂੰ ਇਸ ਲਈ ਤੋੜਿਆ ਗਿਆ ਕਿਉਂਕਿ ਇਹ ਸਰਕਾਰੀ ਜ਼ਮੀਨ ’ਤੇ ਕਰੀਬ 500 ਗਜ਼ ’ਚ ਬਣੀ ਹੋਈ ਸੀ। ਕਿਸੇ ਤਰ੍ਹਾਂ ਦੀ ਅਣਹੋਣੀ ਨੂੰ ਰੋਕਣ ਲਈ ਪੁਲਸ ਵਿਭਾਗ ਮੁਸਤੈਦ ਸੀ। ਪੂਰਾ ਖੇਤਰ ਛਾਉਣੀ ’ਚ ਤਬਦੀਲ ਕਰ ਦਿੱਤਾ ਗਿਆ। ਇਹ ਕਾਰਵਾਈ ਕਈ ਘੰਟਿਆਂ ਤੱਕ ਚਲੀ।
ਇਹ ਵੀ ਪੜ੍ਹੋ- ਮੋਰਬੀ ਪੁਲ ਹਾਦਸੇ ’ਚ BJP ਸੰਸਦ ਮੈਂਬਰ ਮੋਹਨ ਕੁੰਡਾਰੀਆ ਦੇ 12 ਰਿਸ਼ਤੇਦਾਰਾਂ ਦੀ ਮੌਤ
ਜ਼ਿਕਰਯੋਗ ਹੈ ਕਿ ਗੈਂਗਸਟਰ ਕੌਸ਼ਲ ’ਤੇ ਕਰੀਬ ਦੋ ਦਰਜਨ ਕਤਲ ਦੇ ਮਾਮਲੇ ਦਰਜ ਹਨ, ਜਿਨ੍ਹਾਂ ’ਚੋਂ ਇਕ ਮਾਮਲੇ ’ਚ ਉਸ ਨੂੰ ਉਮਰ ਕੈਦ ਦੀ ਸਜ਼ਾ ਮਿਲੀ ਹੋਈ ਹੈ ਅਤੇ ਉਹ ਅਜੇ ਜੇਲ੍ਹ ’ਚ ਬੰਦ ਹੈ। ਦੱਸਿਆ ਜਾਂਦਾ ਹੈ ਕਿ ਕੌਸ਼ਲ ਬੀਤੇ ਦਿਨੀਂ ਪੈਰੋਲ ’ਤੇ ਬਾਹਰ ਆ ਗਿਆ ਸੀ ਅਤੇ ਉਹ ਰਾਜਸਥਾਨ ਤੋਂ ਫਰਜ਼ੀ ਦਸਤਾਵੇਜ਼ ਦੇ ਸਹਾਰੇ ਵਿਦੇਸ਼ ਦੌੜ ਗਿਆ ਸੀ, ਜਿਸ ਦੀ ਭਿਣਕ ਸਰਕਾਰ ਨੂੰ ਲੱਗ ਗਈ ਸੀ। ਹਰਿਆਣਾ ਸਰਕਾਰ ਉਸ ਨੂੰ ਵਿਦੇਸ਼ ਤੋਂ ਲੈ ਕੇ ਆਈ, ਉਦੋਂ ਤੋਂ ਉਹ ਜੇਲ੍ਹ ’ਚ ਬੰਦ ਹੈ।
ਇਹ ਵੀ ਪੜ੍ਹੋ- ਮਾਂ ਨੇ ਦੋ ਮਾਸੂਮਾਂ ਦਾ ਵੱਢਿਆ ਗਲ਼, ਬੱਚਿਆਂ ਨੂੰ ਮ੍ਰਿਤਕ ਵੇਖ ਹੈਰਾਨ ਰਹਿ ਗਿਆ ਪਿਓ
ਕੌਸ਼ਲ ’ਤੇ ਲੁੱਟ-ਖੋਹ, ਡਕੈਤੀ ਦੇ ਵੀ ਮਾਮਲੇ ਦਰਜ ਹਨ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਕੱਲੇ ਗੁਰੂਗ੍ਰਾਮ ’ਚ ਹੀ ਅਜੇ ਦੋ ਗੈਂਗਸਟਰਾਂ ’ਤੇ ਕਾਰਵਾਈ ਹੋ ਚੁੱਕੀ ਹੈ ਅਤੇ ਹੋਰ ਜ਼ਿਲ੍ਹਿਆਂ ’ਚ ਵੀ ਕਾਰਵਾਈ ਲਗਾਤਾਰ ਜਾਰੀ ਹੈ। ਹਿਸਾਰ, ਸਿਰਸਾ, ਰੋਹਤਕ, ਪਾਣੀਪਤ, ਫਰੀਦਾਬਾਦ ਅਤੇ ਹੋਰ ਜ਼ਿਲ੍ਹਿਆਂ ਵਿਚ ਗੈਰ-ਕਾਨੂੰਨੀ ਉਸਾਰੀਆਂ ਅਤੇ ਗੈਂਗਸਟਰਾਂ ਦੇ ਕੰਮਾਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਰਾਜਸਥਾਨ ’ਚ ਗੂੰਜਣਗੀਆਂ ਸ਼ਹਿਨਾਈਆਂ, 10 ਸ਼੍ਰੇਸ਼ਠ ਮਹੂਰਤ ਦੌਰਾਨ ਡੇਢ ਲੱਖ ਵਿਆਹ ਹੋਣ ਦਾ ਅਨੁਮਾਨ