ਬੁਲਡੋਜ਼ਰ ਨੂੰ ਮੁਰੰਮਤ ਲਈ ਭੇਜਿਆ ਹੈ, 10 ਮਾਰਚ ਤੋਂ ਬਾਅਦ ਮੁੜ ਚਲੇਗਾ : ਯੋਗੀ

Friday, Feb 18, 2022 - 03:53 PM (IST)

ਮੈਨਪੁਰੀ (ਵਾਰਤਾ)- ਸਮਾਜਵਾਦੀ ਪਾਰਟੀ (ਸਪਾ) 'ਤੇ ਅੱਤਵਾਦੀਆਂ ਦੇ ਮੁਕੱਦਮੇ ਵਾਪਸ ਲੈਣ ਦਾ ਦੋਸ਼ ਲਗਾਉਂਦੇ ਹੋਏ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਤੰਜ ਕੱਸਿਆ ਕਿ ਚੋਣਾਂ ਦੇ ਸਮੇਂ ਬੁਲਡੋਜ਼ਰ ਨੂੰ ਮੁਰੰਮਤ ਲਈ ਭੇਜਿਆ ਗਿਆ ਹੈ, ਜਿਸ ਦਾ ਇਸਤੇਮਾਲ 10 ਮਾਰਚ ਤੋਂ ਬਾਅਦ ਅਪਰਾਧੀ ਅਤੇ ਗੁੰਡਿਆਂ ਨੂੰ ਸਬਕ ਸਿਖਾਉਣ ਲਈ ਕੀਤਾ ਜਾਵੇਗਾ। ਤੀਜੇ ਗੇੜ ਦੇ ਚੋਣ ਪ੍ਰਚਾਰ ਦੀ ਅੰਤਿਮ ਦਿਨ ਸ਼ੁੱਕਰਵਾਰ ਨੂੰ ਕ੍ਰਿਸ਼ਚੀਅਨ ਸਕੂਲ ਦੇ ਖੇਡ ਮੈਦਾਨ 'ਤੇ ਇਕ ਚੋਣਾਵੀ ਸਭਾ ਨੂੰ ਸੰਬੋਧਨ ਕਰਦੇ ਹੋਏ ਯੋਗੀ ਨੇ ਕਿਹਾ,''ਪਹਿਲੇ ਵੱਡੇ ਮਾਫੀਆ ਅਤੇ ਗੁੰਡੇ ਸੱਤਾ ਚਲਾਉਂਦੇ ਸਨ। ਅੱਜ ਉਹ ਸਾਰੇ ਜੇਲ੍ਹ ਦੇ ਅੰਦਰ ਹਨ। ਜਾਨ ਦੀ ਭੀਖ ਮੰਗ ਰਹੇ ਹਨ। ਸਮਾਜਵਾਦੀ ਪਾਰਟੀ ਦੇ ਸੀਨੀਅਰ ਨੇਤਾ ਮੈਨੂੰ ਪੁੱਛ ਰਹੇ ਸਨ ਕਿ ਚੋਣਾਂ ਦੌਰਾਨ ਤਾਂ ਬੁਲਡੋਜ਼ਰ ਨਹੀਂ ਚਲੇਗਾ।'' 

ਇਹ ਵੀ ਪੜ੍ਹੋ : ਵਿਆਹ ਦੇ 2 ਦਿਨ ਪਹਿਲਾਂ ਮੁੰਡੇ ਵਾਲਿਆਂ ਨੇ ਮੰਗੀ XUV ਕਾਰ,ਥਾਣੇ ਪਹੁੰਚਿਆ ਮਾਮਲਾ

ਮੈਂ (ਯੋਗੀ) ਕਿਹਾ,''ਕਦੇ-ਕਦੇ ਬੁਲਡੋਜ਼ਰ ਨੂੰ ਆਰਾਮ ਵੀ ਚਾਹੀਦਾ। ਉਸ ਨੂੰ ਮੁਰੰਮਤ ਲਈ ਭੇਜਿਆ ਗਿਆ ਹੈ। ਚੋਣਾਂ 'ਚ ਮਾਫੀਆ-ਗੁੰਡੇ ਬਿਲ ਤੋਂ ਬਾਹਰ ਆ ਗਏ ਹਨ। ਹੁਣ ਇਹ ਚਿੰਨ੍ਹਿਤ ਹੋ ਗਏ ਹਨ। 10 ਮਾਰਚ ਨੂੰ ਮੁੜ ਤੋਂ ਬੁਲਡੋਜ਼ਰ ਚਲੇਗਾ।'' ਉਨ੍ਹਾਂ ਕਿਹਾ ਕਿ 2012 'ਚ ਸੱਤਾ 'ਚ ਆਉਣ ਤੋਂ ਬਾਅਦ ਸਮਾਜਵਾਦੀ ਸਰਕਾਰ ਨੇ ਸਭ ਤੋਂ ਪਹਿਲਾ ਕੰਮ ਅੱਤਵਾਦੀਆਂ ਦੇ ਮੁਕੱਦਮੇ ਵਾਪਸ ਲੈਣ ਦਾ ਕੀਤਾ ਸੀ। ਉਨ੍ਹਾਂ ਦੀ ਹਮਦਰਦੀ ਕਿਸਾਨ-ਨੌਜਵਾਨਾਂ ਨਾਲ ਨਹੀਂ ਸੀ। ਰੁਜ਼ਗਾਰ ਅਤੇ ਸੁਰੱਖਿਆ ਲਈ ਨਹੀਂ ਸੀ। ਵਿਕਾਸ ਲਈ ਨਹੀਂ ਸੀ। ਸਪਾ ਦੀ ਹਮਦਰਦੀ ਅਯੁੱਧਿਆ 'ਚ ਰਾਮ ਜਨਮਭੂਮੀ 'ਤੇ ਅੱਤਵਾਦੀ ਹਮਲਾ ਕਰਨ ਵਾਲਿਆਂ ਨਾਲ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News