ਅਸਾਮ ’ਚ ਮਦਰੱਸੇ ’ਤੇ ਚੱਲਿਆ ਬੁਲਡੋਜ਼ਰ, ਅੱਤਵਾਦ ਨਾਲ ਸਬੰਧ ਹੋਣ ਦੇ ਦੋਸ਼ ’ਚ ਹੋਈ ਕਾਰਵਾਈ

Thursday, Sep 01, 2022 - 01:01 PM (IST)

ਗੁਹਾਟੀ– ਅਸਾਮ ਦੇ ਬੋਂਗਾਈਗਾਓਂ ਜ਼ਿਲੇ ’ਚ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਕ ਮਦਰੱਸਾ ਨੂੰ ਢਾਹ ਦਿੱਤਾ, ਜਿਸ ਦੇ ਕੰਪਲੈਕਸ ’ਚ ਕਥਿਤ ਤੌਰ ’ਤੇ ‘ਜੇਹਾਦੀ’ ਗਤੀਵਿਧੀਆਂ ਚੱਲ ਰਹੀਆਂ ਸਨ। ਪੁਲਸ ਦੇ ਇਕ ਅਧਿਕਾਰੀ ਨੇ ਸਿਆ ਕਿ ਅਲ-ਕਾਇਦਾ ਭਾਰਤੀ ਉਪ ਮਹਾਦੀਪ ਅਤੇ ਅੰਸਾਰ-ਉਲ-ਬੰਗਲਾ ਟੀਮ ਨਾਲ ਸਬੰਧਾਂ ਦੇ ਸ਼ੱਕ ’ਚ ਪਿਛਲੇ ਹਫਤੇ ਮਦਰੱਸੇ ਦੇ ਇਕ ਅਧਿਆਪਕ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

ਅਧਿਕਾਰੀ ਨੇ ਕਿਹਾ ਕਿ ਜ਼ਿਲੇ ਦੇ ਜੋਗੀਘੋਪਾ ਇਲਾਕੇ ’ਚ ਸਥਿਤ ਦੋ ਮੰਜ਼ਿਲਾ ਕਬਾਯਤਾਰੀ ਮਾ ਆਰਿਫ਼ ਮਦਰੱਸੇ ਨੂੰ ਤੋੜਨ ਲਈ ਬੁਲਡੋਜ਼ਰ ਕੀਤੇ ਗਏ ਸਨ। ਮਦਰੱਸੇ ਦੇ ਕੰਪਲੈਕਸ ’ਚ ਬਣੇ ਹੋਰ ਢਾਂਚਿਆਂ ਨੂੰ ਢਾਹ ਦਿੱਤਾ ਗਿਆ ਸੀ। ਇਹ ਇਸ ਹਫ਼ਤੇ ਇਸ ਤਰ੍ਹਾਂ ਦੀ ਕਾਰਵਾਈ ਦਾ ਦੂਜਾ ਮਾਮਲਾ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਬਾਰਪੇਟਾ ਜ਼ਿਲੇ ਦੇ ਇਕ ਮਦਰੱਸੇ ਨੂੰ ਢਾਹ ਦਿੱਤਾ ਗਿਆ ਸੀ।

ਬੋਂਗਾਈਗਾਓਂ ਦੇ ਪੁਲਸ ਅਧਿਕਾਰੀ ਨੇ ਕਿਹਾ ਕਿ ਮੰਗਲਵਾਰ ਰਾਤ ਗੋਲਪਾੜਾ ਪੁਲਸ ਨੂੰ ਇਕ ਮੁਹਿੰਮ ਦੌਰਾਨ ਕਬਾਯਤਾਰੀ ਮਾ ਆਰਿਫ਼ ਮਦਰੱਸੇ ਦੀ ਕੰਟੀਨ ਤੋਂ ‘ਜੇਹਾਦੀ’ ਤੱਤਾਂ ਨਾਲ ਸਬੰਧਿਤ ਦਸਤਾਵੇਜ਼ ਮਿਲੇ ਸਨ, ਜਿਸ ਤੋਂ ਬਾਅਦ ਇਸ ਨੂੰ ਢਾਹਿਆ ਜਾ ਰਿਹਾ ਹੈ।


Rakesh

Content Editor

Related News