ਚੱਕਰਵਾਤੀ 'ਬੁਲਬੁਲ': PM ਮੋਦੀ ਨੇ ਸਥਿਤੀ ਜਾ ਜਾਇਜ਼ਾ ਲੈਣ ਲਈ ਮਮਤਾ ਨਾਲ ਗੱਲਬਾਤ
Sunday, Nov 10, 2019 - 03:24 PM (IST)
ਕੋਲਕਾਤਾ—ਚੱਕਰਵਾਤੀ ਤੂਫਾਨ ਬੁਲਬੁਲ ਨੇ ਸ਼ਨੀਵਾਰ ਅੱਧੀ ਰਾਤ ਨੂੰ ਪੱਛਮੀ ਬੰਗਾਲ ਦੇ ਸਾਗਰ ਆਈਲੈਂਡ ਅਤੇ ਬੰਗਲਾਦੇਸ਼ ਦੇ ਖੇਪੁਪਾਰਾ ਇਲਾਕੇ 'ਚ ਦਸਤਕ ਦੇ ਦਿੱਤੀ ਹੈ। ਅੱਜ ਭਾਵ ਐਤਵਾਰ ਨੂੰ ਹੋਰ ਗੰਭੀਰ ਹੋਣ ਦੀ ਸੰਭਾਵਨਾ ਹੈ। ਕੇਂਦਰ ਸਰਕਾਰ ਵੱਲੋਂ ਇਸ ਤੂਫਾਨ ਦੇ ਲਈ ਸਖਤ ਕਦਮ ਚੁੱਕੇ ਜਾ ਰਹੇ ਹਨ। ਚੱਕਰਵਾਤੀ ਬੁਲਬੁਲ ਦੇ ਕਹਿਰ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਮਮਤਾ ਬੈਨਰਜੀ ਨੇ ਖੁਦ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਨਾਲ ਗੱਲ ਕੀਤੀ ਹੈ ਅਤੇ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ ਹੈ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਰਾਹੀਂ ਕੇਂਦਰ ਵੱਲੋਂ ਸੂਬਾ ਸਰਕਾਰ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ ਹੈ ਅਤੇ ਉਨ੍ਹਾਂ ਨੇ ਕਿਹਾ ਹੈ ਕਿ ਮੈਂ ਸਾਰੇ ਲੋਕਾਂ ਦੀ ਸੁਰੱਖਿਆ ਲਈ ਪ੍ਰਾਰਥਨਾ ਕਰਦਾ ਹਾਂ।'' ਇਸ ਤੋਂ ਪਹਿਲਾਂ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਟਵੀਟ ਕੀਤਾ ਹੈ,''ਬੁਲਬੁਲ ਤੂਫਾਨ ਨੂੰ ਦੇਖਦੇ ਹੋਏ ਸੂਬਾ ਪ੍ਰਸ਼ਾਸਨ ਨੇ ਵੱਡੇ ਪੱਧਰ 'ਤੇ ਕਦਮ ਚੁੱਕੇ ਹਨ।''
ਮਾਹਰਾਂ ਮੁਤਾਬਕ ਹੁਣ ਤੱਕ 2 ਲੋਕਾਂ ਦੀ ਮੌਤ ਹੋ ਗਈ ਹੈ। ਭਾਰਤੀ ਮੌਸਮ ਵਿਭਾਗ ਮੁਤਾਬਕ ਚੱਕਰਵਾਤ ਦਾ ਦਬਾਅ ਸੁੰਦਰਬਨ ਨੈਸ਼ਨਲ ਪਾਰਕ ਤੋਂ 12 ਕਿ.ਮੀ. ਦੱਖਣ-ਪੱਛਮ ਵੱਲੋਂ ਪੱਛਮੀ ਬੰਗਾਲ ਅਤੇ ਬੰਗਲਾਦੇਸ਼ ਦੇ ਤੱਟੀ ਇਲਾਕਿਆਂ 'ਤੇ ਬਣਿਆ ਹੋਇਆ ਹੈ। ਤੱਟੀ ਬੰਗਲਾਦੇਸ਼ ਅਤੇ ਇਸ ਦੇ ਨਾਲ ਲੱਗਦੇ ਦੱਖਣੀ ਅਤੇ ਉਤਰ 24 ਪਰਗਨਾ ਤੱਕ ਪਹੁੰਚਦੇ-ਪਹੁੰਚਦੇ ਤੂਫਾਨ ਕਮਜ਼ੋਰ ਪੈ ਸਕਦਾ ਹੈ। ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਰਾਹਤ-ਬਚਾਅ ਕਾਰਜ ਵੱਡੇ ਪੱਧਰ 'ਤੇ ਜਾਰੀ ਹੈ। ਪ੍ਰਭਾਵਿਤ ਇਲਾਕਿਆਂ 'ਚੋਂ ਲੋਕਾਂ ਨੂੰ ਬਾਹਰ ਕੱਢ ਕੇ ਸੁਰੱਖਿਅਤ ਸਥਾਨਾਂ 'ਤੇ ਪਹੁੰਚਾਇਆ ਜਾ ਰਿਹਾ ਹੈ।
ਸੀ.ਐੱਮ. ਮਮਤਾ ਨੇ ਪੱਛਮੀ ਬੰਗਾਲ 'ਚ ਬੰਦ ਕੀਤੇ ਸਕੂਲ ਅਤੇ ਕਾਲਜ-
ਇਹ ਵੀ ਦੱਸਿਆ ਜਾਂਦਾ ਹੈ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਹੈ ਕਿ ਉਹ ਖੁਦ ਸਥਿਤੀ ਦੀ ਨਿਗਰਾਨੀ ਕਰ ਰਹੀ ਹੈ। ਉਨ੍ਹਾਂ ਨੇ ਲੋਕਾਂ ਨੂੰ ਸ਼ਾਂਤੀ ਕਾਇਮ ਰੱਖਣ ਲਈ ਕਿਹਾ ਹੈ। ਅਧਿਕਾਰਤ ਮਾਹਰਾਂ ਮੁਤਾਬਕ ਸਕੂਲ-ਕਾਲਜਾਂ ਅਤੇ ਆਂਗਣਵਾੜੀ ਕੇਂਦਰ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ। ਤੱਟੀ ਇਲਾਕਿਆਂ 'ਚੋਂ 1.2 ਲੱਖ ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਪਹੁੰਚਾਇਆ ਗਿਆ ਹੈ।
ਮਛੇਰਿਆਂ ਨੂੰ ਸਮੁੰਦਰ 'ਚ ਨਾ ਜਾਣ ਦਾ ਦਿੱਤਾ ਆਦੇਸ਼-
ਉੱਤਰੀ ਓਡੀਸ਼ਾ ਅਤੇ ਬੰਗਾਲ ਦੇ ਤੱਟੀ ਇਲਾਕਿਆਂ 'ਚ ਮਛੇਰਿਆਂ ਨੂੰ ਸਮੁੰਦਰ 'ਚ ਨਾ ਜਾਣ ਦਾ ਆਦੇਸ਼ ਦਿੱਤਾ ਗਿਆ ਹੈ। ਅਗਲੇ 18 ਘੰਟਿਆਂ ਤੱਕ ਬੰਗਾਲ ਦੀ ਖਾੜੀ 'ਚ ਨਾ ਜਾਣ ਦੀ ਹਦਾਇਤ ਵੀ ਦਿੱਤੀ ਗਈ ਹੈ। ਤੂਫਾਨ ਕਾਰਨ ਦੱਖਣੀ ਆਸਾਮ, ਮੇਘਾਲਿਆ, ਤ੍ਰਿਪੁਰਾ ਅਤੇ ਮਿਜ਼ੋਰਮ ਦੇ ਕੁਝ ਇਲਾਕਿਆਂ 'ਚ ਅਗਲੇ 36 ਘੰਟਿਆਂ 'ਚ ਮੱਧਮ ਜਾਂ ਭਾਰੀ ਬਾਰਿਸ਼ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।
ਓਡੀਸ਼ਾ 'ਚ ਬੁਲਬੁਲ ਦਾ ਕਹਿਰ-
ਓਡੀਸ਼ਾ 'ਚ ਭਿਆਨਕ ਚੱਕਰਵਾਤੀ ਤੂਫਾਨ ਬੁਲਬੁਲ ਦੇ ਕਾਰਨ ਤੱਟੀ ਇਲਾਕਿਆਂ 'ਚ ਭਾਰੀ ਬਾਰਿਸ਼ ਦੇ ਨਾਲ ਤੇਜ਼ ਹਵਾਵਾਂ ਦੇ ਚੱਲਣ ਕਾਰਨ ਕਈ ਰੁੱਖ ਸੜਕਾਂ 'ਤੇ ਡਿੱਗ ਪਏ ਅਤੇ ਬਿਜਲੀ ਦੇ ਖੰਭੇ ਵੀ ਪੁੱਟੇ ਗਏ। ਇੱਥੇ 2,500 ਤੋਂ ਜ਼ਿਆਦਾ ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਪਹੁੰਚਾਇਆ ਗਿਆ।
ਬੰਗਲਾ ਦੇਸ਼ 'ਚ ਸੁਰੱਖਿਅਤ ਸਥਾਨਾਂ 'ਤੇ ਪਹੁੰਚਾਏ ਲੋਕ-
ਬੰਗਲਾਦੇਸ਼ 'ਚ ਐਤਵਾਰ ਸਵੇਰਸਾਰ ਸ਼ਕਤੀਸ਼ਾਲੀ ਚੱਕਰਵਾਤ 'ਬੁਲਬੁਲ' ਦੇ ਆਉਣ ਕਾਰਨ ਲੱਖਾਂ ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਪਹੁੰਚਾਇਆ ਗਿਆ। ਬੰਗਲਾਦੇਸ਼ ਦੇ ਆਫਤ ਪ੍ਰਬੰਧਨ ਮੰਤਰੀ ਐਨਾਮੁਰ ਰਹਿਮਾਨ ਨੇ ਦੱਸਿਆ ਹੈ ਕਿ 18 ਲੱਖ ਤੋਂ ਵੱਧ ਲੋਕਾਂ ਨੂੰ ਸ਼ਨੀਵਾਰ ਸ਼ਾਮ ਤੱਕ ਸੁਰੱਖਿਅਤ ਸਥਾਨਾਂ 'ਤੇ ਪਹੁੰਚਾਇਆ ਗਿਆ। ਸ਼ਨੀਵਾਰ ਸਵੇਰ ਤੱਕ 5,000 ਤੋਂ ਵੱਧ ਕੈਂਪ ਤਿਆਰ ਕੀਤੇ ਗਏ। ਚੱਕਰਵਾਤ ਦੇ ਕਾਰਨ 120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲੀਆਂ ਜਦਕਿ ਤੱਟ ਪਾਰ ਕਰਨ ਤੋਂ ਬਾਅਦ ਇਸ ਦੇ ਕਮਜ਼ੋਰ ਪੈਣ ਦੀ ਸੰਭਾਵਨਾ ਹੈ। ਚੱਕਰਵਾਤ ਗੰਗਾਸਾਗਰ ਦੇ ਕਿਨਾਰੇ ਟਕਰਾਇਆ ਅਤੇ ਇਹ ਖੁੱਲਣ ਖੇਤਰ ਤੋਂ ਹੋ ਕੇ ਗੁਜਰੇਗਾ, ਜਿਸ 'ਚ ਸੁੰਦਰਵਨ ਵੀ ਆਉਂਦਾ ਹੈ।