ਮਾਂਗ ਭਰਨ ਤੋਂ ਬਾਅਦ ਲਾੜੀ ਨੇ ਕੀਤੀ ਵਿਆਹ ਤੋਂ ਨਾਂਹ, ਬੋਲੀ-ਪਸੰਦ ਨਹੀਂ ਆਇਆ ਲਾੜਾ

Wednesday, Apr 07, 2021 - 10:37 AM (IST)

ਮਾਂਗ ਭਰਨ ਤੋਂ ਬਾਅਦ ਲਾੜੀ ਨੇ ਕੀਤੀ ਵਿਆਹ ਤੋਂ ਨਾਂਹ, ਬੋਲੀ-ਪਸੰਦ ਨਹੀਂ ਆਇਆ ਲਾੜਾ

ਬੁਲੰਦਸ਼ਹਿਰ– ਬੁਲੰਦਸ਼ਹਿਰ ਦੇ ਕੋਤਵਾਲੀ ਖੁਰਜਾ ਨਗਰ ਖੇਤਰ ਦੇ ਮੰਦਰ ਰੋਡ ਸਥਿਤ ਇਕ ਅਜੀਬ ਮਾਮਲਾ ਦੇਖਣ ਨੂੰ ਮਿਲਿਆ। ਇੱਥੇ ਚੱਲ ਰਹੇ ਵਿਆਹ ਸਮਾਰੋਹ ਵਿਚ ਉਸ ਸਮੇਂ ਵਿਘਨ ਪੈ ਗਿਆ, ਜਦੋਂ ਮਾਂਗ ਭਰਨ ਤੋਂ ਬਾਅਦ ਲਾੜੀ ਨੇ ਅਚਾਨਕ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਜਾਣਕਾਰੀ ਅਨੁਸਾਰ ਸੋਮਵਾਰ ਰਾਤ ਨਵਦੁਰਗਾ ਸ਼ਕਤੀ ਮੰਦਰ ਚੌਕੀ ਖੇਤਰ ਦੇ ਇਕ ਵਿਆਹ ਮੰਡਪ ਵਿਚ ਵਿਆਹ ਸਮਾਰੋਹ ਚੱਲ ਰਿਹਾ ਸੀ, ਰਸਮਾਂ ਅਨੁਸਾਰ ਲਾੜੇ ਨੇ ਲਾੜੀ ਦੀ ਮਾਂਗ ਵਿਚ ਸਿੰਦੂਰ ਭਰਿਆ। ਅੱਗੇ ਦੀਆਂ ਰਸਮਾਂ ਨੂੰ ਪੂਰਾ ਕਰਨ ਲਈ ਪਰਿਵਾਰਕ ਮੈਂਬਰਾਂ ਨੇ ਪ੍ਰਕਿਰਿਆ ਨੂੰ ਸ਼ੁਰੂ ਕਰਵਾਇਆ।

ਇਹ ਵੀ ਪੜ੍ਹੋ : ਆਖਰਕਾਰ ਮੁਖਤਾਰ ਅੰਸਾਰੀ ਦੀ ਬਾਂਦਾ ਜੇਲ੍ਹ 'ਚ ਹੋਈ ਵਾਪਸੀ, ਅੱਜ ਹੋਵੇਗਾ ਕੋਰੋਨਾ ਟੈਸਟ

ਇਸੇ ਦੌਰਾਨ ਅਚਾਨਕ ਲਾੜੀ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਦੋਹਾਂ ਪਰਿਵਾਰਾਂ ਵਿਚਾਲੇ ਕਹਾਸੁਣੀ ਹੋ ਗਈ। ਦੇਖਦੇ ਹੀ ਦੇਖਦੇ ਵਿਵਾਦ ਵੱਧ ਗਿਆ। ਦੱਸਿਆ ਜਾ ਰਿਹਾ ਹੈ ਕਿ ਲਾੜੀ ਨੂੰ ਲਾੜਾ ਪਸੰਦ ਨਹੀਂ ਆਇਆ। ਉਸ ਨੇ ਲਾੜੇ ਨੂੰ ਫ਼ੋਟੋ 'ਚ ਦੇਖਿਆ ਸੀ। ਵਿਵਾਦ ਵੱਧਣ 'ਤੇ ਲੋਕਾਂ ਨੇ ਪੁਲਸ ਨੂੰ ਸੂਚਿਤ ਕਰ ਦਿੱਤਾ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਵਿਵਾਦ ਸ਼ਾਂਤ ਕਰਵਾਇਆ। ਕਾਫ਼ੀ ਦੇਰ ਤੱਕ ਲੋਕਾਂ ਨੇ ਲਾੜੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਲਾੜੀ ਵਿਆਹ ਲਈ ਰਾਜ਼ੀ ਨਹੀਂ ਹੋਈ। ਜਿਸ ਤੋਂ ਬਾਅਦ ਲਾੜਾ ਬਾਰਾਤ ਸਮੇਤ ਘਰ ਵਾਪਸ ਚੱਲਾ ਗਿਆ। ਕੋਤਵਾਲੀ ਖੁਰਜਾ ਨਗਰ ਇੰਚਾਰਜ ਦੀਕਸ਼ਿਤ ਕੁਮਾਰ ਤਿਆਗੀ ਨੇ ਦੱਸਿਆ ਕਿ ਇਸ ਮਾਮਲੇ ਵਿਚ ਪੁਲਸ ਨੂੰ ਕੋਈ ਸ਼ਿਕਾਇਤ ਨਹੀਂ ਮਿਲੀ ਹੈ।

ਇਹ ਵੀ ਪੜ੍ਹੋ : ਨਕਸਲੀ ਹਮਲਾ: ਸਿੱਖ ਜਵਾਨ ਦੇ ਲੱਗੀ ਹੋਈ ਸੀ ਗੋਲ਼ੀ ਫੇਰ ਵੀ ਪੱਗ ਉਤਾਰ ਕੇ ਸਾਥੀ ਦੇ ਜ਼ਖ਼ਮਾਂ 'ਤੇ ਬੰਨ੍ਹ ਬਚਾਈ ਜਾਨ


author

DIsha

Content Editor

Related News