ਦਿੱਲੀ ਦੇ ਸਬਜ਼ੀ ਮੰਡੀ ਇਲਾਕੇ ’ਚ ਇਮਾਰਤ ਢਹਿਣ ਨਾਲ 2 ਬੱਚਿਆਂ ਦੀ ਮੌਤ, ਬਚਾਅ ਮੁਹਿੰਮ ਜਾਰੀ (ਦੇਖੋ ਤਸਵੀਰਾਂ)

Monday, Sep 13, 2021 - 01:41 PM (IST)

ਦਿੱਲੀ ਦੇ ਸਬਜ਼ੀ ਮੰਡੀ ਇਲਾਕੇ ’ਚ ਇਮਾਰਤ ਢਹਿਣ ਨਾਲ 2 ਬੱਚਿਆਂ ਦੀ ਮੌਤ, ਬਚਾਅ ਮੁਹਿੰਮ ਜਾਰੀ (ਦੇਖੋ ਤਸਵੀਰਾਂ)

ਨਵੀਂ ਦਿੱਲੀ- ਉੱਤਰੀ ਦਿੱਲੀ ਦੇ ਸਬਜ਼ੀ ਮੰਡੀ ਇਲਾਕੇ ’ਚ ਸੋਮਵਾਰ ਨੂੰ ਇਕ ਚਾਰ ਮੰਜ਼ਲਾ ਇਮਾਰਤ ਢਹਿਣ ਨਾਲ 2 ਬੱਚਿਆਂ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ 72 ਸਾਲਾ ਬਜ਼ੁਰਗ ਨੂੰ ਮਲਬੇ ’ਚੋਂ ਕੱਢ ਕੇ ਨਜ਼ਦੀਕੀ ਹਸਪਤਾਲ ਪਹੁੰਚਾਇਆ ਗਿਆ ਹੈ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮਲਬੇ ’ਚ ਤਿੰਨ-ਚਾਰ ਹੋਰ ਲੋਕਾਂ ਦੇ ਫਸੇ ਹੋਣ ਦਾ ਖ਼ਦਸ਼ਾ ਹੈ। ਪੁਲਸ ਨੇ ਦੱਸਿਆ ਕਿ ਬਜ਼ੁਰਗ ਵਿਅਕਤੀ ਦੀ ਪਛਾਣ ਰਾਮਜੀ ਦਾਸ ਦੇ ਤੌਰ ’ਤੇ ਹੋਈ ਹੈ ਅਤੇ ਉਨ੍ਹਾਂ ਦੇ ਸਿਰ ’ਤੇ ਸੱਟ ਲੱਗੀ ਹੈ। ਉੱਥੇ ਹੀ 7 ਅਤੇ 12 ਸਾਲ ਦੇ 2 ਮੁੰਡਿਆਂ ਨੂੰ ਮਲਬੇ ’ਚ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ। ਅਧਿਕਾਰੀ ਨੇ ਦੱਸਿਆ,‘‘ਦੋਵੇਂ ਭਰਾ ਹਨ ਅਤੇ ਹਸਪਤਾਲ ’ਚ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ।’’ ਉਨ੍ਹਾਂ ਦੱਸਿਆ,‘‘ਉਹ ਆਪਣੀ ਮਾਂ ਨਾਲ ਸੜਕ ’ਤੇ ਜਾ ਰਹੇ ਸਨ, ਉਦੋਂ ਇਮਾਰਤ ਢਹਿ ਗਈ ਅਤੇ ਦੋਵੇਂ ਭਰਾ ਮਲਬੇ ਹੇਠ ਦੱਬ ਗਏ।’’  

PunjabKesari

ਬੁੰਦੇਲਾ ਅਨੁਸਾਰ,‘‘ਇਸ ਬਾਰੇ ਇਕ ਮਾਮਲਾ ਦਰਜ ਕੀਤਾ ਜਾਵੇਗਾ ਅਤੇ ਉਸ ਅਨੁਸਾਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।’’ ਹਾਦਸੇ ਵਾਲੀ ਜਗ੍ਹਾ ’ਤੇ ਖੜ੍ਹੀ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਬਚਾਅ ਮੁਹਿੰਮ ’ਚ ਮਦਦ ਲਈ ਮੌਕੇ ’ਤੇ ਜਮ੍ਹਾ ਹੋਏ ਸਥਾਨਕ ਲੋਕਾਂ ਨੂੰ ਬਾਅਦ ’ਚ ਉੱਥੋਂ ਹਟਾ ਦਿੱਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਬਚਾਅ ਕੰਮ ਲਈ ਫਾਇਰ ਬ੍ਰਿਗੇਡ ਦੀਆਂ 7ਗੱਡੀਆਂ ਮੌਕੇ ’ਤੇ ਭੇਜੀਆਂ ਗਈਆਂ ਹਨ। ਇਸ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਹ ਸਥਿਤੀ ’ਤੇ ਕਰੀਬ ਤੋਂ ਨਜ਼ਰ ਰੱਖੇ ਹੋਏ ਹਨ। ਉਨ੍ਹਾਂ ਨੇ ਟਵਿੱਟਰ ’ਤੇ ਕਿਹਾ,‘‘ਸਬਜ਼ੀ ਮੰਡੀ ਇਲਾਕੇ ’ਚ ਇਮਾਰਤ ਡਿੱਗਣ ਦਾ ਹਾਦਸਾ ਬੇਹੱਦ ਦੁਖਦ ਹੈ। ਪ੍ਰਸ਼ਾਸਨ ਰਾਹਤ ਅਤੇ ਬਚਾਅ ਕੰਮ ’ਚ ਜੁਟਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਦੇ ਮਾਧਿਅਮ ਨਾਲ ਮੈਂ ਖ਼ੁਦ ਹਾਲਾਤ ’ਤੇ ਨਜ਼ਰ ਬਣਾਏ ਹੋਏ ਹਾਂ।’’

PunjabKesari


author

DIsha

Content Editor

Related News