ਮੁੰਬਈ-ਗੋਆ ਦਰਮਿਆਨ ਬਣੇਗਾ ਐਕਸਪ੍ਰੈੱਸਵੇਅ, ਆਮ ਜਨਤਾ ਨੂੰ ਮਿਲੇਗੀ ਵੱਡੀ ਰਾਹਤ

01/24/2023 5:28:01 PM

ਠਾਣੇ- ਮਹਾਰਾਸ਼ਟਰ ਨੂੰ ਇਕ ਹੋਰ ਐਕਸਪ੍ਰੈਸਵੇਅ ਮਿਲ ਸਕਦਾ ਹੈ, ਜੋ ਇਸ ਵਾਰ ਭਾਰਤ ਦੀ ਵਿੱਤੀ ਰਾਜਧਾਨੀ ਮੁੰਬਈ ਅਤੇ ਪ੍ਰਸਿੱਧ ਸੈਰ-ਸਪਾਟਾ ਸਥਾਨ ਗੋਆ ਨੂੰ ਜੋੜੇਗਾ। ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਐਲਾਨ ਕੀਤਾ ਕਿ ਮੁੰਬਈ ਅਤੇ ਗੋਆ ਹਾਈਵੇਅ ਨੂੰ ਮਹਾਨਗਰ ਅਤੇ ਪੁਣੇ ਵਿਚਕਾਰ ਐਕਸਪ੍ਰੈਸਵੇਅ ਅਤੇ ਨਾਗਪੁਰ ਤੱਕ ਜਾਣ ਵਾਲੇ ਖੁਸ਼ਹਾਲੀ ਕੋਰੀਡੋਰ ਵਾਂਗ ਵਿਕਸਿਤ ਕੀਤਾ ਜਾਵੇਗਾ। ਸ਼ਿੰਦੇ ਨੇ ਕਿਹਾ ਕਿ ਮੁੰਬਈ ਅਤੇ ਗੋਆ ਵਿਚਾਲੇ ਐਕਸਪ੍ਰੈੱਸਵੇਅ ਦਾ ਮੁੜ ਵਿਕਾਸ ਹੋਵੇਗਾ ਅਤੇ ਇਸ ਨੂੰ ਤੇਜ਼ ਰਫ਼ਤਾਰ ਵਾਲੇ ਵਾਹਨਾਂ ਲਈ ਬਣਾਇਆ ਜਾਵੇਗਾ। 

ਕੇਂਦਰ ਸਰਕਾਰ ਪਹਿਲਾਂ ਹੀ ਮੁੰਬਈ ਅਤੇ ਕੰਨਿਆਕੁਮਾਰੀ ਵਿਚਕਾਰ ਵੱਡੇ 1,622 ਕਿਲੋਮੀਟਰ-ਲੰਬੇ ਆਰਥਿਕ ਗਲਿਆਰੇ ਦੇ ਹਿੱਸੇ ਵਜੋਂ ਮੁੰਬਈ-ਗੋਆ ਹਾਈਵੇਅ ਦਾ ਵਿਕਾਸ ਕਰ ਰਹੀ ਹੈ। ਇਹ ਪੱਛਮੀ ਘਾਟ ਦੇ ਸਮਾਨਾਂਤਰ ਭਾਰਤ ਦੇ ਪੱਛਮੀ ਤੱਟ ਦੇ ਨਾਲ-ਨਾਲ ਚੱਲਦਾ ਹੈ। ਇਹ ਮਹਾਰਾਸ਼ਟਰ, ਗੋਆ, ਕਰਨਾਟਕ, ਕੇਰਲ ਅਤੇ ਤਾਮਿਲਨਾਡੂ ਵਿਚੋਂ ਲੰਘਦਾ ਹੈ।
 
ਇਸ ਤਰ੍ਹਾਂ ਹੁਣ ਮੁੰਬਈ-ਗੋਆ ਹਾਈਵੇਅ ਨੂੰ ਵੀ ਵਿਕਸਿਤ ਕਰਨ ਦੀ ਗੱਲ ਆਖੀ ਜਾ ਰਹੀ ਹੈ। ਫ਼ਿਲਹਾਲ ਮੁੰਬਈ-ਗੋਆ ਹਾਈਵੇਅ ਹਾਦਸਿਆਂ ਲਈ ਮਸ਼ਹੂਰ ਹੁੰਦਾ ਨਜ਼ਰਾ ਆ ਰਿਹਾ ਹੈ। ਬੀਤੇ ਕੁਝ ਦਿਨਾਂ ਵਿਚ 23 ਲੋਕਾਂ ਨੂੰ ਸੜਕ ਹਾਦਸੇ ਵਿਚ ਆਪਣੀ ਜਾਨ ਗੁਆਉਣੀ ਪਈ ਸੀ। ਜਿਸ ਦੀ ਵਜ੍ਹਾ ਨਾਲ ਸਰਕਾਰ ਦੀ ਕਾਫੀ ਕਿਰਕਿਰੀ ਵੀ ਹੋਈ ਸੀ। ਫ਼ਿਲਹਾਲ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੇ ਇਸ ਫ਼ੈਸਲੇ ਨਾਲ ਆਮ ਜਨਤਾ ਨੂੰ ਕਾਫ਼ੀ ਰਾਹਤ ਮਿਲੇਗੀ ਕਿਉਂਕਿ ਇੱਥੇ ਆਵਾਜਾਈ ਦੀ ਸਮੱਸਿਆ ਨਾਲ ਵੀ ਲੋਕਾਂ ਨੂੰ ਜੂਝਣਾ ਪੈਂਦਾ ਹੈ।

ਖੁਸ਼ਹਾਲ ਮਹਾਮਾਰਗ ਦਾ ਕੁਝ ਮਹੀਨੇ ਪਹਿਲਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਦਘਾਟਨ ਕੀਤਾ ਸੀ। ਇਹ ਹਾਈਵੇਅ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫੜਨਵੀਸ ਦਾ ਡਰੀਮ ਪ੍ਰਾਜੈਕਟ ਸੀ। ਜਦੋਂ ਫੜਨਵੀਸ ਅਤੇ ਸ਼ਿਵ ਸੈਨਾ ਦੀ ਪਹਿਲੀ ਸਰਕਾਰ ਸੀ, ਉਦੋਂ ਇਸ ਦਾ ਐਲਾਨ ਹੋਇਆ ਸੀ। ਇਸ ਕੰਮ ਦੀ ਜ਼ਿੰਮੇਵਾਰੀ ਮਹਾਰਾਸ਼ਟਰ ਦੇ ਮੌਜੂਦਾ ਮੁੱਖ ਮੰਤਰੀ ਏਕਨਾਥ ਵਿਚ ਸੀ। ਹਾਈਵੇਅ ਬਣਨ ਮਗਰੋਂ ਮੁੰਬਈ ਅਤੇ ਨਾਗਪੁਰ ਦੀ ਦੂਰੀ ਕਾਫੀ ਘੱਟ ਗਈ ਹੈ ਅਤੇ 12 ਤੋਂ 15 ਘੰਟੇ ਵਿਚ ਪੂਰਾ ਹੋਣ ਵਾਲਾ ਸਫ਼ਰ ਹੁਣ 7 ਘੰਟੇ ਵਿਚ ਪੂਰਾ ਹੁੰਦਾ ਹੈ।
 


Tanu

Content Editor

Related News