5.11 ਲੱਖ ਰੁਪਏ ''ਚ ਵਿਕੀ ਮੱਝ, ਰੋਜ਼ਾਨਾ 25 ਲੀਟਰ ਦਿੰਦੀ ਹੈ ਦੁੱਧ

Wednesday, Mar 19, 2025 - 10:53 AM (IST)

5.11 ਲੱਖ ਰੁਪਏ ''ਚ ਵਿਕੀ ਮੱਝ, ਰੋਜ਼ਾਨਾ 25 ਲੀਟਰ ਦਿੰਦੀ ਹੈ ਦੁੱਧ

ਨਾਰਨੌਲ- ਹਰਿਆਣਾ ਦੇ ਨਾਰਨੌਲ 'ਚ ਮੁਰਰਾ ਨਸਲ ਦੀ ਮੱਝ 5.11 ਲੱਖ ਰੁਪਏ 'ਚ ਵਿਕੀ। ਮੱਝ ਦੀ ਖ਼ਾਸ ਗੱਲ ਇਹ ਹੈ ਕਿ ਉਹ ਰੋਜ਼ਾਨਾ 25 ਲੀਟਰ ਦੁੱਧ ਦਿੰਦੀ ਹੈ। ਇਹ ਮੱਝ ਪਸ਼ੂ ਪਾਲਣ ਵਿਭਾਗ ਦੇ ਮੁਕਾਬਲਿਆਂ 'ਚ ਕਈ ਇਨਾਮ ਜਿੱਤ ਚੁੱਕੀ ਹੈ। ਨੋਇਡਾ ਦੇ ਪਸ਼ੂ ਪਾਲਕ ਅਨਿਲ ਯਾਦਵ ਮੱਝ ਨੂੰ ਖਰੀਦਣ ਲਈ ਚਿੰਡਾਲਿਆ ਪਿੰਡ ਪਹੁੰਚੇ। ਪਿੰਡ ਦੇ ਕਿਸਾਨ ਵਿਕਰਮ ਲਾਂਬਾ ਨੇ ਦੱਸਿਆ ਕਿ ਇਹ ਮੱਝ ਤੀਜੀ ਵਾਰ ਵਿਆਹੀ ਸੀ। ਉਸ ਨੇ ਮੱਝ ਨੂੰ ਉੱਚ ਗੁਣਵੱਤਾ ਵਾਲਾ ਚਾਰਾ ਅਤੇ ਪੋਸ਼ਕ ਭੋਜਨ ਦਿੱਤਾ, ਜਿਸ ਨਾਲ ਉਸ ਦੀ ਦੁੱਧ ਦੇਣ ਦੀ ਸਮਰੱਥਾ ਹੋਰ ਵੱਧ ਗਈ। ਇਸ ਨਾਲ ਮੱਝ ਦੀ ਚਰਚਾ ਨੇੜੇ-ਤੇੜੇ ਦੇ ਪਿੰਡਾਂ 'ਚ ਹੋਣ ਲੱਗੀ। ਉਸ ਨੂੰ ਡਰ ਲੱਗਣ ਲੱਗਾ ਸੀ ਕਿ ਕਿਤੇ ਮੱਝ ਨੂੰ ਕੋਈ ਚੋਰੀ ਨਾ ਕਰ ਲਵੇ। ਇਸ ਦੀ ਜਾਣਕਾਰੀ ਅਨਿਲ ਯਾਦਵ ਨੂੰ ਲੱਗੀ ਤਾਂ ਉਸ ਨੇ ਮੱਝ ਖਰੀਦਣ ਦੀ ਇੱਛਾ ਜ਼ਾਹਰ ਕੀਤੀ। ਵਿਕਰਮ ਲਾਂਬਾ ਨੇ ਦੱਸਿਆ ਕਿ ਉਸ ਦੀ ਮੱਝ ਪਸ਼ੂ ਪਾਲਣ ਵਿਭਾਗ ਵਲੋਂ ਆਯੋਜਿਤ ਜ਼ਿਆਦਾ ਦੁੱਧ ਦੇਣ ਦੇ ਕਈ ਮੁਕਾਬਲੇ ਜਿੱਤ ਚੁੱਕੀ ਹੈ। ਇਸ ਕਾਰਨ ਉਸ ਦੀ ਮੱਝ ਦੀ ਪਛਾਣ ਸੀ। ਇਸੇ ਪਛਾਣ ਕਾਰਨ ਨੋਇਡਾ ਦਾ ਪਸ਼ੂ ਪਾਲਕ ਅਨਿਲ ਯਾਦਵ ਉਸ ਕੋਲ ਮੱਝ ਲੈਣ ਲਈ ਪਹੁੰਚਿਆ। ਅਨਿਲ ਯਾਦਵ ਨੇ 3 ਵਾਰ ਲਗਾਤਾਰ ਮੱਝ ਦਾ ਦੁੱਧ ਚੈੱਕ ਕੀਤਾ। ਇਸ 'ਚ ਤਿੰਨੋਂ ਵਾਰ ਮੱਝ ਨੇ ਸਵੇਰੇ ਅਤੇ ਸ਼ਾਮ ਦੇ ਸਮੇਂ 25-26 ਲੀਟਰ ਤੱਕ ਦੁੱਧ ਦਿੱਤਾ। ਲਗਾਤਾਰ ਦੁੱਧ ਚੈੱਕ ਕਰਨ ਤੋਂ ਬਾਅਦ ਹੀ ਪਸ਼ੂ ਪਾਲਕ ਨੇ ਮੱਝ ਦੀ ਇੰਨੀ ਕੀਮਤ ਲਗਾਈ। 

ਵਿਕਰਮ ਸਿੰਘ ਨੇ ਦੱਸਿਆ ਕਿ ਉਹ ਸਾਧਾਰਣ ਕਿਸਾਨ ਹੈ। ਉਸ ਨੇ ਦੁੱਧ ਲਈ ਮੱਝ ਪਾਲ ਰੱਖੀ ਸੀ। ਮੱਝ ਚੰਗਾ ਦੁੱਧ ਦਿੰਦੀ ਸੀ, ਇਸ ਲਈ ਇਸ ਦੀ ਕੀਮਤ ਵੀ ਜ਼ਿਆਦਾ ਲੱਗ ਰਹੀ ਸੀ। ਨੇੜੇ-ਤੇੜੇ ਦੇ ਪਿੰਡਾਂ 'ਚ ਮੱਝ ਦਾ ਨਾਂ ਸੀ। ਇਸ ਲਈ ਉਸ ਨੂੰ ਮੱਝ ਦੇ ਚੋਰੀ ਹੋਣ ਜਾਂ ਕੁਝ ਬੀਮਾਰੀ ਹੋਣ ਦਾ ਡਰ ਵੀ ਸਤਾਉਂਦਾ ਰਹਿੰਦਾ ਸੀ। ਉਹ ਮੱਝ ਨੂੰ ਵੇਚਣਾ ਨਹੀਂ ਚਾਹੁੰਦਾ ਸੀ ਪਰ ਇਸੇ ਡਰ ਕਾਰਨ ਉਸ ਨੇ ਮੱਝ ਨੂੰ ਵੇਚਿਆ ਹੈ। ਵਿਕਰਮ ਲਾਂਬਾ ਨੇ ਮੱਧ 5 ਲੱਖ 11 ਹਜ਼ਾਰ ਰੁਪਏ 'ਚ ਵੇਚੀ ਹੈ। ਜਿਵੇਂ ਹੀ ਮੱਝ ਵੇਚਣ ਦੀ ਖ਼ਬਰ ਮਿਲੀ ਤਾਂ ਨੇੜੇ-ਤੇੜੇ ਦੇ ਪਿੰਡਾਂ ਦੇ ਕਈ ਪਿੰਡ ਵਾਸੀ ਚਿੰਡਾਲਿਆ ਪਿੰਡ ਪਹੁੰਚ ਗਏ। ਉਨ੍ਹਾਂ ਨੇ ਮੱਝ ਦੇ ਖਰੀਦਾਰ ਅਨਿਲ ਯਾਦਵ ਨਾਲ ਵੀ ਗੱਲਬਾਤ ਕੀਤੀ। ਪਿੰਡ ਵਾਸੀਆਂ 'ਚ ਇਸ ਗੱਲ ਨੂੰ ਲੈ ਕੇ ਬਹੁਤ ਉਤਸ਼ਾਹ ਸੀ ਕਿ ਆਖ਼ਰ ਇਹ ਮੱਝ ਇੰਨੀ ਮਹਿੰਗੀ ਕਿਉਂ ਵਿਕੀ। ਪਿੰਡ ਵਾਸੀਆਂ ਨੇ ਇਸ ਦੁੱਧ ਉਤਪਾਦਨ ਸਮਰੱਥਾ ਅਤੇ ਮੱਝ ਦੀ ਫਿਟਨੈੱਸ ਨੂੰ ਲੈ ਕੇ ਵੀ ਕਈ ਸਵਾਲ ਕੀਤੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News