ਪਿਛਲੇ 10 ਸਾਲਾਂ ''ਚ ਮੋਦੀ ਸਰਕਾਰ ਦੀਆਂ ਉਪਲੱਬਧੀਆਂ ''ਤੇ ਰੌਸ਼ਨੀ ਪਾਉਂਦਾ ਹੈ ਬਜਟ ਭਾਸ਼ਣ : ਅਮਿਤ ਸ਼ਾਹ
Thursday, Feb 01, 2024 - 03:49 PM (IST)
ਨਵੀਂ ਦਿੱਲੀ (ਭਾਸ਼ਾ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਨੂੰ ਕਿਹਾ ਕਿ 2024-25 ਦਾ ਅੰਤਰਿਮ ਬਜਟ 2047 ਤੱਕ ਵਿਕਸਿਤ ਭਾਰਤ ਬਣਾਉਣ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਦੀ ਰੂਪਰੇਖਾ ਪੇਸ਼ ਕਰਨ ਵਾਲਾ ਹੈ। ਸ਼ਾਹ ਨੇ ਇਹ ਵੀ ਕਿਹਾ ਕਿ ਵਿੱਤ ਮੰਤਰੀ ਦਾ ਬਜਟ ਭਾਸ਼ਣ ਭਾਰਤ ਨੂੰ ਹਰ ਖੇਤਰ ਚ ਮੋਹਰੀ ਬਣਾਉਣ ਦੀ ਯਾਤਰਾ 'ਚ ਪਿਛਲੇ 10 ਸਾਲਾਂ 'ਚ ਮੋਦੀ ਸਰਕਾਰ ਵਲੋਂ ਪ੍ਰਾਪਤ ਉਪਲੱਬਧੀਆਂ 'ਤੇ ਰੌਸ਼ਨੀ ਪਾਉਂਦਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੀਰਵਾਰ ਨੂੰ ਲਗਾਤਾਰ 6ਵੀਂ ਵਾਰ ਸੰਸਦ 'ਚ ਬਜਟ ਪੇਸ਼ ਕੀਤਾ।
ਸ਼ਾਹ ਨੇ 'ਐਕਸ' 'ਤੇ 'ਵਿਕਸਿਤ ਭਾਰਤ ਬਜਟ' ਹੈਸ਼ਟੈਗ ਨਾਲ ਲਿਖਿਆ,''ਕੇਂਦਰੀ ਬਜਟ 2047 ਤੱਕ ਵਿਕਸਿਤ ਭਾਰਤ ਬਣਾਉਣ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਦੀ ਰੂਪਰੇਖਾ ਪੇਸ਼ ਕਰਦਾ ਹੈ। ਬਜਟ ਭਾਸ਼ਣ ਭਾਰਤ ਨੂੰ ਹਰ ਖੇਤਰ 'ਚ ਮੋਹਰੀ ਬਣਾਉਣ ਦੀ ਮੋਦੀ ਸਰਕਾਰ ਦੀ ਯਾਤਰਾ 'ਚ ਪਿਛਲੇ 10 ਸਾਲਾਂ 'ਚ ਪ੍ਰਾਪਤ ਉਪਲੱਬਧੀਆਂ 'ਤੇ ਰੌਸ਼ਨੀ ਪਾਉਂਦਾ ਹੈ।'' ਉਨ੍ਹਾਂ ਕਿਹਾ,''ਇਨ੍ਹਾਂ ਕੰਮਾਂ ਦੀ ਬੁਨਿਆਦ 'ਤੇ ਵਿਕਸਿਤ ਭਾਰਤ ਦੀ ਸ਼ਾਨਦਾਰ ਇਮਾਰਤ ਖੜ੍ਹੀ ਕੀਤੀ ਜਾ ਰਹੀ ਹੈ। ਇਸ ਸ਼ਾਨਦਾਰ ਯਾਤਰਾ ਦੇ ਮਾਧਿਅਮ ਨਾਲ ਦੇਸ਼ ਦੀ ਅਗਵਾਈ ਕਰਨ ਲਈ ਪ੍ਰਧਾਨ ਮੰਤਰੀ ਮੋਦੀ ਜੀ ਦਾ ਅਤੇ ਡੂੰਘੀ ਸੋਚ ਵਾਲੇ ਬਜਟ ਭਾਸ਼ਣ ਲਈ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਜੀ ਦਾ ਦਿਲੋਂ ਧੰਨਵਾਦ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8