ਬਜਟ ਭਾਸ਼ਣ 'ਤੇ ਬੋਲੇ ਚਿਦੰਬਰਮ, 'ਕਿ ਇਹ ਮਜਾਕ ਹੋ ਰਿਹਾ ਹੈ'

Friday, Jul 05, 2019 - 07:10 PM (IST)

ਬਜਟ ਭਾਸ਼ਣ 'ਤੇ ਬੋਲੇ ਚਿਦੰਬਰਮ, 'ਕਿ ਇਹ ਮਜਾਕ ਹੋ ਰਿਹਾ ਹੈ'

ਨਵੀਂ ਦਿੱਲੀ— ਸਾਬਕਾ ਵਿੱਤ ਮੰਤਰੀ ਅਤੇ ਕਾਂਗਰਸ ਨੇਤਾ ਪੀ ਚਿਦੰਬਰਮ ਨੇ ਅੱਜ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਵਲੋਂ ਸੰਸਦ 'ਚ ਪੇਸ਼ ਬਜਟ ਭਾਸ਼ਣ ਦੀ ਕਾਫੀ ਆਲੋਚਨਾ ਕੀਤੀ। ਉਨ੍ਹਾਂ ਨੇ ਇਸ ਨੂੰ ਹੁਣ ਤੱਕ ਦਾ ਸਭ ਤੋਂ ਅਸਪੱਸ਼ਟ ਭਾਸ਼ਣਾਂ 'ਚੋਂ ਇਕ ਦੱਸਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਬਿਨ੍ਹਾਂ ਪੈਨ ਕਾਰਡ ਦੇ ਸਿਰਫ ਆਧਾਰ ਕਾਰਨ ਨਾਲ ਆਈ.ਟੀ.ਆਰ. ਫਾਈਲ ਕਰ ਸਕਣ ਦੇ ਐਲਾਨ ਨੂੰ ਕਾਮੇਂਡੀ ਕਰਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਕਦੇ ਕੁਝ ਕਰਦੀ ਹੈ। ਕਦੇ ਕੁਝ ਜਿਸ ਤਰ੍ਹਾਂ ਕੋਈ ਕਾਮੇਡੀ ਚੱਲ ਰਹੀ ਹੈ।

PunjabKesari
ਪੈਨ ਨੂੰ ਆਧਾਰ ਨਾਲ ਲਿੰਕ ਕਰਨ ਦੀ ਜ਼ਰੂਰਤ ਕਿਉ ਸੀ
ਬਿਨ੍ਹਾਂ ਪੈ ਕਾਰਡ ਨਾਲ ਸਿਰਫ ਆਧਾਰ ਕਾਰਡ ਦੇ ਰਾਹੀਂ ਇਨਕਮ ਟੈਕਸ ਰਿਟਰਨ ਫਾਈਲ ਕਰਨ ਦੀ ਸੁਵਿਧਾ ਦੇ ਐਲਾਨ 'ਤੇ ਚਿਦੰਬਰਮ ਨੇ ਤਿੱਖੇ ਤੰਝ ਕੱਸੇ। ਕਾਂਗਰਸ ਦੀ ਪੀ.ਸੀ. 'ਚ ਉਨਾਂ ਨੇ ਕਿਹਾ ਕਿ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਆਧਾਰ ਨੂੰ ਆਈ.ਟੀ.ਆਰ. ਫਾਈਲਿੰਗ ਲਈ ਲਾਜਮੀ ਕੀਤਾ ਗਿਆ ਹੈ ਤਾਂ ਸਵਾਲ ਉੱਠੇ ਕਿ ਆਈ.ਟੀ.ਆਰ. ਫਾਈਲ ਕਰ ਸਕਦੇ ਹਨ। ਇਹ ਕਿ ਕਾਮੇਡੀ ਹੈ। ਮੈਂ ਨਹੀਂ ਸਮਝ ਪਾ ਰਿਹਾ ਹਾਂ ਕਿ ਪੈਨ ਅਤੇ ਆਧਾਰ ਨੂੰ ਹੁਣ ਲਿੰਕ ਕਰਨ ਦੀ ਜ਼ਰੂਰਤ ਸੀ।ਕਾਂਗਰਸ ਦੇ ਸੀਨੀਅਰ ਨੇਤਾ ਨੇ ਦਾਅਵਾ ਕੀਤਾ ਕਿ ਨਵੀਂ ਮੋਦੀ ਸਰਕਾਰ ਦੇ ਪਹਿਲੇ ਆਮ ਬਜਟ ਨਾਲ ਸਮਾਜ ਦੇ ਕਿਸੇ ਵੀ ਵਰਗ ਨੂੰ ਉਚਿਤ ਰਾਹਤ ਨਹੀਂ ਮਿਲੀ ਹੈ ਅਤੇ ਨਾਲ ਹੀ ਕਰ ਦਾ ਬੋਝ ਵੀ ਵਧਾ ਦਿੱਤਾ ਗਿਆ।

PunjabKesari
ਸਰਕਾਰ ਰਸਮਾਂ ਤੋਂ ਵੱਖ ਜਾਣ ਨਾਲ ਹੈਰਾਨ
ਚਿਦੰਬਰਮ ਨੇ ਪੱਤਰਕਾਰਾਂ ਨੂੰ ਕਿਹਾ ਕਿ ਕੀ ਕਦੇ ਕੋਈ ਅਜਿਹਾ ਬਜਟ ਆਇਆ ਹੈ ਜਿਸ ਵਿਚ ਕੁਲ ਮਾਲੀਆ, ਕੁਲ ਖਰਚ, ਵਿੱਤੀ ਘਾਟੇ, ਮਾਲੀਆ ਘਾਟਾ, ਰਾਜਸਵ ਘਾਟੇ ਅਤੇ ਵਿੱਤੀ ਰਿਆਇਤਾਂ ਦਾ ਉਲੇਖ ਨਹੀਂ ਹੈ। ਹੁਣ ਤੱਕ ਚੱਲੀਆਂ ਆ ਰਹੀਆਂ ਪਰੰਪਰਾਵਾਂ ਨਾਲ ਇਸ ਸਰਕਾਰ ਦੇ ਅਲੱਗ ਜਾਣ ਤੋਂ ਸਤਬਧ ਹੈ।
ਅਰਥਸ਼ਾਸਤਰੀਆਂ ਦੀ ਨਹੀਂ ਸੁਣੀ ਗਈ ਆਵਾਜ
ਵਿੱਤ ਮੰਤਰੀ ਨਿਰਮਲਾ ਸੀਤਾਰਮਣ ਵਲੋਂ ਸ਼ੁੱਕਰਵਾਰ ਨੂੰ ਸੰਸਦ 'ਚ ਪੇਸ਼ ਕੀਤੇ ਗਏ ਵਿੱਤ ਸਾਲ 2019-20 ਦੇ ਬਜਟ 'ਤੇ ਪ੍ਰਤੀਕਿਰਿਆ ਵਿਅਕਤ ਕਰਦੇ ਹੋਏ ਚਿਦੰਬਰਮ ਨੇ ਕਿਹਾ ਕਿ 'ਆਮ ਨਾਗਰਿਕਾਂ ਜਾ ਜਾਣਕਾਰ ਅਰਥ ਸ਼ਾਸਤਰੀਆਂ ਦੀ ਆਵਾਜ ਨੂੰ ਸੁਣੇ ਬਿਨ੍ਹਾਂ ਇਹ ਬਜਟ ਤਿਆਰ ਕੀਤਾ ਗਿਆ। ਇਹ ਬਜਟ ਆਰਥਿਕ ਸਮੀਖਿਆ ਤੋਂ ਪੈਦਾ ਹੋਈ ਮਾਮੂਲੀਆਂ ਉਮੀਦ ਦੇ ਮੁਤਾਬਕ ਨਹੀਂ ਹੈ।


author

satpal klair

Content Editor

Related News