ਬਜਟ 2022: ਖੇਤੀ ’ਚ ‘ਡਰੋਨ’ ਕਰੇਗਾ ਮਦਦ, ਕਿਸਾਨਾਂ ਲਈ ਹੋਏ ਇਹ ਵੱਡੇ ਐਲਾਨ
Tuesday, Feb 01, 2022 - 11:35 AM (IST)
ਨਵੀਂ ਦਿੱਲੀ— ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਯਾਨੀ ਕਿ ਮੰਗਲਵਾਰ ਨੂੰ ਬਜਟ 2022 ਪੇਸ਼ ਕੀਤਾ ਹੈ। ਇਸ ਬਜਟ ’ਚ ਕਿਸਾਨਾਂ ਲਈ ਸੀਤਾਰਮਨ ਨੇ ਐਲਾਨ ਕਰਦੇ ਹੋਏ ਕਿਹਾ ਕਿ ਐੱਮ. ਐੱਸ. ਪੀ. ’ਤੇ ਰਿਕਾਰਡ ਖਰੀਦਦਾਰੀ ਕੀਤੀ ਜਾਵੇਗੀ। ਕਿਸਾਨਾਂ ਨੂੰ ਐੱਮ. ਐੱਸ. ਪੀ. ਦੇ ਤਹਿਤ 2.70 ਲੱਖ ਕਰੋੜ ਰੁਪਏ ਦਿੱਤੇ ਜਾਣਗੇ। ਕੈਮੀਕਲ ਮੁਕਤ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਛੋਟੇ ਕਿਸਾਨਾਂ ਲਈ ਰੇਲਵੇ ਦਾ ਢਾਂਚਾ ਸੁਧਾਰਿਆ ਜਾਵੇਗਾ।
ਇਹ ਵੀ ਪੜ੍ਹੋ- ਬਜਟ 2022: ਟਰਾਂਸਪੋਰਟ ਸਹੂਲਤ ਲਈ ਵੱਡੇ ਐਲਾਨ, ਪਟੜੀ ’ਤੇ ਦੌੜਨਗੀਆਂ 400 ‘ਵੰਦੇ ਭਾਰਤ ਟਰੇਨਾਂ’
ਸੀਤਾਰਮਨ ਨੇ ਕਿਹਾ ਕਿ ਤਕਨੀਕ ਦਾ ਇਸਤੇਮਾਲ ਖੇਤੀ ’ਚ ਹੋਵੇਗਾ। ਇਸ ਦੇ ਨਾਲ ਹੀ ਕਿਸਾਨਾਂ ਨੂੰ ਵੱਡੀ ਸਹੂਲਤ ਦਿੱਤੀ ਗਈ ਹੈ। ਖੇਤੀ ਖੇਤਰ ’ਚ ਡਰੋਨ ਦਾ ਇਸਤੇਮਾਲ ਹੋਵੇਗਾ, ਇਸ ਨਾਲ ਫਸਲਾਂ ਦਾ ਮੁਲਾਂਕਣ, ਜ਼ਮੀਨ ਦਾ ਰਿਕਾਰਡ, ਕੀਟਨਾਸ਼ਕਾਂ ਦਾ ਛਿੜਕਾਅ ਕੀਤਾ ਜਾਵੇਗਾ। ਵਿੱਤ ਮੰਤਰੀ ਨੇ ਕਿਹਾ ਕਿ 2022-23 ’ਚ ਪੀ. ਐੱਮ. ਆਵਾਸ ਯੋਜਨਾ ਤਹਿਤ 80 ਲੱਖ ਮਕਾਨ ਬਣਾਏ ਜਾਣਗੇ। ਇਨ੍ਹਾਂ ਲਈ 48 ਹਜ਼ਾਰ ਕਰੋੜ ਦਾ ਫੰਡ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ- ਵਿਦੇਸ਼ ਦੀ ਯਾਤਰਾ ਕਰਨ ਵਾਲਿਆਂ ਨੂੰ ਮਿਲੇਗਾ ‘ਈ-ਪਾਸਪੋਰਟ’ ਦਾ ਤੋਹਫ਼ਾ, ਜਾਣੋ ਇਸ ਦੇੇ ਫ਼ਾਇਦੇ
ਉੱਥੇ ਹੀ ਸੂਬਾਂ ਸਰਕਾਰਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਕਿ ਉਹ ਆਪਣੇ ਸਿਲੇਬਸ ’ਚ ਫਾਰਮਿੰਗ ਕੋਰਸ ਨੂੰ ਜੋੜਨ। ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਛੋਟੇ ਉਦਯੋਗ ਨੂੰ ਕਰੈਡਿਟ ਗਰੰਟੀ ਸਕੀਮ ਤੋਂ ਮਦਦ ਦਿੱਤੀ ਜਾਵੇਗੀ। ਰੇਲਵੇ ਛੋਟੇ ਕਿਸਾਨਾਂ ਅਤੇ ਛੋਟੇ ਅਤੇ ਮੱਧ ਉੱਦਮੀਆਂ ਲਈ ਨਵੇਂ ਪ੍ਰੋਡਕਟ ਅਤੇ ਹੁਨਰਮੰਦ ਲਾਜਿਸਟਿਕ ਸਰਵਿਸ ਤਿਆਰ ਕਰੇਗਾ। ਸਥਾਈ ਉਤਪਾਦ ਦੀ ਸਪਲਾਈ ਚੇਨ ਵਧਾਉਣ ਲਈ ‘ਇਕ ਸਟੇਸ਼ਨ, ਇਕ ਉਤਪਾਦ’ ਯੋਜਨਾ ਸ਼ੁਰੂ ਕੀਤੀ ਜਾਵੇਗੀ। ਕਿਸਾਨਾਂ ਦੀ ਆਮਦਨ ਵਧਾਉਣ ਲਈ ਪੀ. ਪੀ. ਪੀ. ਮੋਡ ’ਚ ਯੋਜਨਾ ਸ਼ੁਰੂ ਕੀਤੀ ਜਾਵੇਗੀ। ਇਸ ਦੇ ਨਾਲ ਹੀ ਕਿਸਾਨਾਂ ਨੂੰ ਡਿਜੀਟਲ ਸਰਵਿਸ ਮਿਲੇਗੀ। ਸਿੰਚਾਈ, ਪੀਣ ਵਾਲੇ ਪਾਣੀ ਦੀ ਸਹੂਲਤਾਂ ਵਧਾਉਣ ’ਤੇ ਜ਼ੋਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ- PM ਮੋਦੀ ਬੋਲੇ- ਵਿਕਾਸ ਦਾ ਨਵਾਂ ਵਿਸ਼ਵਾਸ ਲੈ ਕੇ ਆਇਆ ਹੈ ‘ਬਜਟ 2022’