ਵਿੱਤ ਮੰਤਰੀ ਦੇ ਬਜਟ ਪੇਸ਼ ਕਰਨ ਦੌਰਾਨ ਆਪਣਾ ਸਿਰ ਫੜੇ ਹੋਏ ਦਿੱਸੇ ਰਾਹੁਲ ਗਾਂਧੀ, ਤਸਵੀਰ ਵਾਇਰਲ
Tuesday, Feb 01, 2022 - 03:34 PM (IST)
ਨੈਸ਼ਨਲ ਡੈਸਕ- ਕੇਂਦਰੀ ਵਿੱਤ ਮੰਤਰੀ ਨਿਰਮਲਾ ਨੇ ਅੱਜ ਯਾਨੀ ਕਿ ਮੰਗਲਵਾਰ ਨੂੰ ਲੋਕ ਸਭਾ ’ਚ ਆਮ ਬਜਟ 2022 ਪੇਸ਼ ਕੀਤਾ। ਬਜਟ 2022 ਵਿਚ ਜਨਤਾ ਲਈ ਵੱਡੇ ਐਲਾਨ ਕੀਤੇ ਗਏ। ਵਿੱਤ ਮੰਤਰੀ ਦੇ ਬਜਟ ਪੇਸ਼ ਕਰਨ ਦੌਰਾਨ ਸਦਨ ’ਚ ਰਾਹੁਲ ਗਾਂਧੀ ਦੀ ਇਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ਕਰ ਕੇ ਉਹ ਕਾਫੀ ਟਰੋਲ ਹੋ ਰਹੇ ਹਨ। ਦਰਅਸਲ ਰਾਹੁਲ ਗਾਂਧੀ ਸਦਨ ਵਿਚ ਆਪਣਾ ਸਿਰ ਫੜੇ ਹੋਏ ਨਜ਼ਰ ਆ ਰਹੇ ਹਨ। ਹਾਲਾਂਕਿ ਸਦਨ ਵਿਚ ਮੌਜੂਦ ਸਾਰੇ ਸੰਸਦ ਮੈਂਬਰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਕੀਤੇ ਜਾ ਰਹੇ ਐਲਾਨਾਂ ਨੂੰ ਗੌਰ ਨਾਲ ਸੁਣ ਰਹੇ ਸਨ। ਇਸ ਦਰਮਿਆਨ ਰਾਹੁਲ ਗਾਂਧੀ ਦੀ ਅਜਿਹੀ ਤਸਵੀਰ ਸਾਹਮਣੇ ਆਈ ਹੈ, ਜੋ ਕਿ ਕਾਫੀ ਵਾਇਰਲ ਹੋ ਰਹੀ ਹੈ। ਸੋਸ਼ਲ ਮੀਡੀਆ ’ਤੇ ਯੂਜ਼ਰਸ ਰਾਹੁਲ ਗਾਂਧੀ ਦੀ ਤਸਵੀਰ ਨੂੰ ਲੈ ਕੇ ਮੀਮ ਸ਼ੇਅਰ ਕਰ ਰਹੇ ਹਨ।
ਇਕ ਯੂਜ਼ਰ ਨੇ ਰਾਹੁਲ ਗਾਂਧੀ ਦਾ ਮੀਮ ਸ਼ੇਅਰ ਕਰਦੇ ਹੋਏ ਟਵੀਟ ਕੀਤਾ ਕਿ ਰਾਹੁਲ ਗਾਂਧੀ ਸੋਚ ਰਹੇ ਹਨ ਕਿ ਬਜਟ 2022 ਪੇਸ਼ ਹੀ ਕਿਉਂ ਕੀਤਾ ਜਾ ਰਿਹਾ ਹੈ?
ਕਾਂਗਰਸ ਨੇ ਬਜਟ ਨੂੰ ਦੱਸਿਆ ‘ਵਿਸ਼ਵਾਸਘਾਤ’
ਕਾਂਗਰਸ ਨੇ ਆਮ ਬਜਟ ਪੇਸ਼ ਹੋਣ ਤੋਂ ਬਾਅਦ ਦੋਸ਼ ਲਾਇਆ ਹੈ ਕਿ ਸਰਕਾਰ ਨੇ ਦੇਸ਼ ਦੇ ਤਨਖ਼ਾਹਦਾਰ ਵਰਗ ਅਤੇ ਮੱਧ ਵਰਗ ਨੂੰ ਰਾਹਤ ਨਾ ਦੇ ਕੇ ਉਨ੍ਹਾਂ ਨਾਲ ਵਿਸ਼ਵਾਸਘਾਤ ਕੀਤਾ ਹੈ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਕੀਤਾ, ‘‘ਭਾਰਤ ਦਾ ਤਨਖ਼ਾਹਦਾਰ ਵਰਗ ਅਤੇ ਮੱਧ ਵਰਗ ਮਹਾਮਾਰੀ, ਤਨਖ਼ਾਹ ਵਿਚ ਚੌਤਰਫ਼ਾ ਕਟੌਤੀ ਅਤੇ ਕਮਰ ਤੋੜ ਮਹਿੰਗਾਈ ਦੇ ਇਸ ਦੌਰ ਵਿਚ ਰਾਹਤ ਦੀ ਉਮੀਦ ਕਰ ਰਿਹਾ ਸੀ। ਵਿੱਤ ਮੰਤਰੀ ਅਤੇ ਪ੍ਰਧਾਨ ਮੰਤਰੀ ਨੇ ਇਕ ਵਾਰ ਫਿਰ ਤੋਂ ਆਪਣੇ ਸਿੱਧੇ ਟੈਕਸ ਨਾਲ ਸਬੰਧਤ ਕਦਮਾਂ ਨਾਲ ਇਨ੍ਹਾਂ ਵਰਗਾਂ ਨੂੰ ਬਹੁਤ ਨਿਰਾਸ਼ ਕੀਤਾ ਹੈ।’’