ਬਜਟ 2020: ਮੌਜੂਦਾ ਮੀਟਰ ਦੀ ਜਗ੍ਹਾ ਹੁਣ ਲੱਗਣਗੇ ਪ੍ਰੀ-ਪੇਡ ਮੀਟਰ

02/01/2020 5:19:58 PM

ਨਵੀਂ ਦਿੱਲੀ—ਬਜਟ 'ਚ ਭਵਿੱਖ ਦੀਆਂ ਯੋਜਨਾਵਾਂ 'ਤੇ ਗੱਲ ਕਰਦੇ ਹੋਏ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਿਜਲੀ ਮੀਟਰ ਬਦਲਣ ਦੀ ਗੱਲ ਵੀ ਕਹੀ। ਨਿਰਮਲਾ ਸੀਤਾਰਮਨ ਨੇ ਕਿਹਾ ਕਿ ਆਉਣ ਵਾਲੇ ਸਮੇਂ 'ਚ ਦੇਸ਼ ਭਰ 'ਚ ਪ੍ਰੀ-ਪੇਡ ਮੀਟਰ ਲੱਗਣਗੇ। ਇਹ ਸਮਾਰਟ ਮੀਟਰ ਹੋਵੇਗਾ, ਜਿਸ ਦੀ ਮਦਦ ਨਾਲ ਸਪਲਾਇਰ ਅਤੇ ਰੇਟ ਚੁਣਨ ਦਾ ਬਦਲ ਹੋਵੇਗਾ। ਬਜਟ 'ਚ ਵਿੱਤ ਮੰਤਰੀ ਨੇ 22 ਹਜ਼ਾਰ ਕਰੋੜ ਰੁਪਏ ਊਰਜਾ ਖੇਤਰ ਨੂੰ ਦਿੱਤੇ।
ਇਸ ਯੋਜਨਾ ਦੇ ਤਹਿਤ ਪੁਰਾਣੇ ਮੀਟਰਾਂ ਨੂੰ ਹੌਲੀ-ਹੌਲੀ ਹਟਾਇਆ ਜਾਵੇਗਾ। ਪ੍ਰੀ-ਪੇਡ ਮੀਟਰਾਂ ਦੇ ਰਾਹੀਂ ਬਿਜਲੀ ਕੰਪਨੀ ਚੁਣਨ ਦੀ ਆਜ਼ਾਦੀ ਹੋਵੇਗੀ। ਇਸ ਯੋਜਨਾ ਦਾ ਐਲਾਨ ਕਰਦੇ ਹੋਏ ਸੀਤਾਰਮਨ ਨੇ ਕਿਹਾ ਕਿ ਮੈਂ ਸੂਬਿਆਂ ਅਤੇ ਕੇਂਦਰ ਸ਼ਾਸਿਤ ਸੂਬਿਆਂ ਤੋਂ ਪੁਰਾਣੇ ਮੀਟਰ ਬਦਲ ਕੇ ਪ੍ਰੀ-ਪੇਡ ਸਮਾਰਟ ਮੀਟਰ ਅਗਲੇ 3 ਸਾਲ 'ਚ ਲਗਾਉਣ ਦੀ ਅਪੀਲ ਕਰਦੀ ਹਾਂ। ਸੀਤਾਰਮਨ ਨੇ ਦੱਸਿਆ ਕਿ ਉਸ ਨਾਲ ਉਪਭੋਕਤਾ ਆਪਣੀ ਸੁਵਿਧਾ ਦੇ ਹਿਸਾਬ ਨਾਲ ਕੰਪਨੀ ਅਤੇ ਰੇਟ ਚੁਣ ਸਕਦੀ ਹੈ। ਸੀਤਾਰਮਨ ਨੇ ਕਿਹਾ ਕਿ ਇਹ ਸਭ ਤੋਂ ਬਿਜਲੀ ਦੇਣ ਦੀ ਦਿਸ਼ਾ 'ਚ ਮੁੱਖ ਕਦਮ ਹੈ। ਡਿਸਕਾਮ 'ਚ ਬਦਲਾਅ ਲਈ 22,000 ਕਰੋੜ ਰੁਪਏ ਪਾਵਰ ਅਤੇ ਅਕਸੈ ਊਰਜਾ ਲਈ ਪ੍ਰਸਤਾਵਿਤ ਕੀਤੇ ਜਾ ਰਹੇ ਹਨ।

PunjabKesari
ਦੱਸ ਦੇਈਏ ਕਿ ਪ੍ਰੀ-ਪੇਡ ਮੀਟਰ ਦੇ ਪਲਾਨ 'ਤੇ ਕੇਂਦਰ ਸਰਕਾਰ ਕਾਫੀ ਪਹਿਲਾਂ ਤੋਂ ਕੰਮ ਕਰ ਰਹੀ ਹੈ। ਸਾਲ 2018 'ਚ ਵੀ ਸਰਕਾਰ ਨੇ ਅਜਿਹੀ ਇੱਛਾ ਜ਼ਾਹਿਰ ਕੀਤੀ ਸੀ। ਸਰਕਾਰ ਨੇ 2022 ਤੱਕ ਸਾਰੇ ਮੀਟਰਾਂ ਨੂੰ ਬਦਲਣ ਦਾ ਟੀਚਾ ਰੱਖਿਆ ਹੈ।
ਕੀ ਹੁੰਦਾ ਹੈ ਪ੍ਰੀਪੇਡ ਮੀਟਰ
ਪ੍ਰੀ-ਪੇਡ...ਜਿਵੇਂ ਕਿ ਨਾਂ ਤੋਂ ਹੀ ਸਾਫ ਹੈ ਕਿ ਤੁਹਾਨੂੰ ਪੇਮੈਂਟ ਪਹਿਲਾਂ ਕਰਨੀ ਹੋਵੇਗੀ। ਜਿਵੇਂ ਪ੍ਰੀ-ਪੇਡ ਨੰਬਰ, ਡਿਸ਼ ਟੀ.ਵੀ. ਦਾ ਪਹਿਲਾਂ ਰੀਚਾਰਜ ਕਰਨਾ ਹੁੰਦਾ ਹੈ ਫਿਰ ਸੁਵਿਧਾ ਮਿਲਦੀ ਹੈ, ਠੀਕ ਉਸੇ ਤਰ੍ਹਾਂ ਹੀ ਹੁਣ ਹੋਵੇਗਾ। ਆਮ ਮੀਟਰ 'ਚ ਪਹਿਲਾਂ ਬਿਜਲੀ ਵਰਤੋਂ ਕਰਦੇ ਹਾਂ ਫਿਰ ਬਿੱਲ ਆਉਂਦਾ ਹੈ ਪਰ ਪ੍ਰੀ-ਪੇਡ 'ਚ ਪਹਿਲਾਂ ਰੀਚਾਰਜ ਕਰਨਾ ਹੋਵੇਗਾ ਫਿਰ ਬਿਜਲੀ ਵਰਤੋਂ ਕਰ ਸਕੋਗੇ। ਉੱਤਰ ਪ੍ਰਦੇਸ਼, ਦਿੱਲੀ (ਕਿਰਾਏਦਾਰਾਂ ਲਈ) ਪਹਿਲਾਂ ਤੋਂ ਪ੍ਰੀ-ਪੇਡ ਮੀਟਰ ਚੱਲ ਰਹੇ ਹਨ।  


Aarti dhillon

Content Editor

Related News