ਸਰਕਾਰ ਆਪਣੇ ਸ਼ਾਹੀ ਖਰਚੇ ''ਚ ਕਟੌਤੀ ਕਰ ਕੇ ਸਕੂਲਾਂ ''ਚ ਬੱਚਿਆਂ ਦੀ ਫੀਸ ਮੁਆਫ਼ ਕਰੇ : ਮਾਇਆਵਤੀ
Saturday, Sep 12, 2020 - 04:20 PM (IST)

ਲਖਨਊ- ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਮਾਇਆਵਤੀ ਨੇ ਸ਼ਨੀਵਾਰ ਨੂੰ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਆਪਣੇ ਸ਼ਾਹੀ ਖਰਚੇ 'ਚ ਕਟੌਤੀ ਕਰ ਕੇ ਵਿਆਪਕ ਜਨਹਿੱਤ 'ਚ ਬੱਚਿਆਂ ਦੀ ਸਕੂਲ ਫੀਸ ਮੁਆਫ਼ ਕਰੇ। ਮਾਇਆਵਤੀ ਨੇ ਟਵੀਟ ਕੀਤਾ,''ਕੋਰੋਨਾ ਤਾਲਾਬੰਦੀ ਨਾਲ ਪੀੜਤ ਦੇਸ਼ ਦੀ ਆਰਥਿਕ ਮੰਦੀ ਤੋਂ ਭਿਆਨਕ ਬੇਰੋਜ਼ਗਾਰੀ ਅਤੇ ਜੀਵਨ 'ਚ ਆਫ਼ਤ ਝੱਲ ਰਹੇ ਕਰੋੜਾਂ ਲੋਕਾਂ ਦੇ ਸਾਹਮਣੇ ਬੱਚਿਆਂ ਦੇ ਫੀਸ ਜਮ੍ਹਾ ਕਰਨ ਦੀ ਸਮੱਸਿਆ ਗੰਭੀਰ ਹੋ ਕੇ ਹੁਣ ਧਰਨਾ-ਪ੍ਰਦਰਸ਼ਨ ਆਦਿ ਦੇ ਰੂਪ 'ਚ ਸਾਹਮਣੇ ਆਈ ਹੈ ਅਤੇ ਉਨ੍ਹਾਂ ਨੂੰ ਪੁਲਸ ਦੇ ਡੰਡੇ ਖਾਣੇ ਪੈ ਰਹੇ ਹਨ, ਜੋ ਬੇਹੱਦ-ਦੁਖਦ।''
ਉਨ੍ਹਾਂ ਨੇ ਦੂਜੇ ਟਵੀਟ 'ਚ ਕਿਹਾ,''ਅਜਿਹੇ 'ਐਕਟ ਆਫ਼ ਗਾਡ' ਦੇ ਸਮੇਂ 'ਚ ਸੰਵਿਧਾਨਕ ਮੰਸ਼ਾ ਦੇ ਅਨੁਰੂਪ ਸਰਕਾਰ ਦੀ ਕਲਿਆਣਕਾਰੀ ਸੂਬਾ ਹੋਣ ਦੀ ਭੂਮਿਕਾ ਖਾਸ ਤੌਰ ਨਾਲ ਕਾਫ਼ੀ ਵੱਧ ਜਾਂਦੀ ਹੈ। ਕੇਂਦਰ ਅਤੇ ਸੂਬਾ ਸਰਕਾਰਾਂ ਆਪਣੇ ਸ਼ਾਹੀ ਖਰਚੇ 'ਚ ਕਟੌਤੀ ਕਰ ਕੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਫੀਸ ਦੀ ਅਦਾਇਗੀ ਕਰਨ ਯਾਨੀ ਵਿਆਪਕ ਜਨਹਿੱਤ 'ਚ ਬੱਚਿਆਂ ਦੀ ਸਕੂਲ ਫੀਸ ਮੁਆਫ਼ ਕਰਨ।''