ਯੂ.ਪੀ. ''ਚ ਕੋਰੋਨਾ ਤੋਂ ਵੱਧ ਖਤਰਨਾਕ ਬਣ ਚੁੱਕਿਆ ਹੈ ਕ੍ਰਾਈਮ ਵਾਇਰਸ : ਮਾਇਆਵਤੀ
Wednesday, Jul 22, 2020 - 11:33 AM (IST)
ਲਖਨਊ- ਬਹੁਜਨ ਸਮਾਜ ਪਾਰਟੀ (ਬਸਪਾ) ਸੁਪਰੀਮੋ ਮਾਇਆਵਤੀ ਨੇ ਬੁੱਧਵਾਰ ਨੂੰ ਕਿਹਾ ਕਿ ਉੱਤਰ ਪ੍ਰਦੇਸ਼ 'ਚ ਕੋਰੋਨਾ ਇਨਫੈਕਸ਼ਨ ਤੋਂ ਵੱਧ ਕ੍ਰਾਈਮ ਵਾਇਰਸ ਦਾ ਪ੍ਰਕੋਪ ਚੱਲ ਰਿਹਾ ਹੈ। ਮਾਇਆਵਤੀ ਨੇ ਟਵੀਟ ਕੀਤਾ,''ਪੂਰੇ ਯੂ.ਪੀ. 'ਚ ਕਤਲ ਅਤੇ ਮਹਿਲਾ ਅਸੁਰੱਖਿਆ ਸਮੇਤ ਜਿਸ ਤਰ੍ਹਾਂ ਨਾਲ ਹਰ ਤਰ੍ਹਾਂ ਦੇ ਗੰਭੀਰ ਅਪਰਾਧਾਂ ਦਾ ਹੜ੍ਹ ਲਗਾਤਾਰ ਜਾਰੀ ਹੈ, ਉਸ ਤੋਂ ਸਪੱਸ਼ਟ ਹੈ ਕਿ ਯੂ.ਪੀ. 'ਚ ਕਾਨੂੰਨ ਦਾ ਨਹੀਂ ਸਗੋਂ ਜੰਗਲਰਾਜ ਚੱਲ ਰਿਹਾ ਹੈ। ਯਾਨੀ ਯੂ.ਪੀ. 'ਚ ਕੋਰੋਨਾ ਵਾਇਰਸ ਤੋਂ ਵੱਧ ਅਪਰਾਧੀਆਂ ਦਾ ਕ੍ਰਾਈਮ ਵਾਇਰਸ ਹਾਵੀ ਹੈ। ਜਨਤਾ ਪੀੜਤ ਹੈ। ਸਰਕਾਰ ਇਸ ਵੱਧ ਧਿਆਨ ਦੇਵੇ।''
ਦੱਸਣਯੋਗ ਹੈ ਕਿ ਗਾਜ਼ੀਆਬਾਦ ਦੇ ਵਿਜੇਨਗਰ ਇਲਾਕੇ 'ਚ ਸੋਮਵਾਰ ਨੂੰ ਬਦਮਾਸ਼ਾਂ ਦੀ ਗੋਲੀ ਨਾਲ ਜ਼ਖਮੀ ਪੱਤਰਕਾਰ ਵਿਕਰਮ ਜੋਸ਼ੀ ਦੀ ਅੱਜ ਯਾਨੀ ਬੁੱਧਵਾਰ ਤੜਕੇ ਮੌਤ ਹੋ ਗਈ ਸੀ, ਜਦੋਂ ਕਿ ਲੋਕ ਭਵਨ ਦੇ ਬਾਹਰ ਸ਼ੁੱਕਰਵਾਰ ਨੂੰ ਆਤਮਦਾਹ ਕਰਨ ਵਾਲੀਆਂ 2 ਜਨਾਨੀਆਂ 'ਚੋਂ ਇਕ ਨੇ ਦਮ ਤੋੜ ਦਿੱਤਾ।