ਪਾਕਿਸਤਾਨ ਦੀ ਸਾਜਿਸ਼ ਦੀ ਖੁੱਲ੍ਹੀ ਪੋਲ, BSF ਨੂੰ ਜੰਮੂ-ਕਸ਼ਮੀਰ ’ਚ ਮਿਲੀ 150 ਮੀਟਰ ਲੰਬੀ ‘ਸੁਰੰਗ’

Wednesday, Jan 13, 2021 - 06:20 PM (IST)

ਪਾਕਿਸਤਾਨ ਦੀ ਸਾਜਿਸ਼ ਦੀ ਖੁੱਲ੍ਹੀ ਪੋਲ, BSF ਨੂੰ ਜੰਮੂ-ਕਸ਼ਮੀਰ ’ਚ ਮਿਲੀ 150 ਮੀਟਰ ਲੰਬੀ ‘ਸੁਰੰਗ’

ਜੰਮੂ— ਸਰਹੱਦ ਸੁਰੱਖਿਆ ਫੋਰਸ (ਬੀ. ਐੱਸ. ਐੱਫ.) ਨੇ ਬੁੱਧਵਾਰ ਯਾਨੀ ਕਿ ਅੱਜ ਜੰਮੂ-ਕਸ਼ਮੀਰ ਦੇ ਕਠੁਆ ਜ਼ਿਲ੍ਹੇ ਦੇ ਹੀਰਾਨਗਰ ਸੈਕਟਰ ’ਚ ਕੌਮਾਂਤਰੀ ਸਰਹੱਦ ਨਾਲ ਲੱਗਦੀ ਇਕ 150 ਮੀਟਰ ਲੰਬੀ ਸੁਰੰਗ ਦਾ ਪਤਾ ਲਾਇਆ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਦਾ ਨਿਰਮਾਣ ਅੱਤਵਾਦੀਆਂ ਦੀ ਘੁਸਪੈਠ ਦੇ ਮਕਸਦ ਨਾਲ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਬੀ. ਐੱਸ. ਐੱਫ. ਦੇ ਚੌਕਸ ਜਵਾਨਾਂ ਨੇ ਪਿਛਲੇ 6 ਮਹੀਨੇ ਵਿਚ ਕਠੁਆ ਅਤੇ ਸਾਂਬਾ ਜ਼ਿਲਿ੍ਹਆਂ ’ਚ ਇਸ ਤਰ੍ਹਾਂ ਦੀ ਤੀਜੀ ਸੁਰੰਗ ਦਾ ਪਤਾ ਲਾਇਆ ਹੈ। ਬੀ. ਐੱਸ. ਐੱਫ. ਦੇ ਇੰਸਪੈਕਟਰ ਜਨਰਲ (ਜੰਮੂ ਫਰੰਟੀਅਰ) ਐੱਨ. ਐੱਸ. ਜਮਵਾਲ ਨੇ ਕਿਹਾ ਕਿ ਬੁੱਧਵਾਰ ਸਵੇਰੇ ਇਕ ਮੁਹਿੰਮ ਦੌਰਾਨ ਜਵਾਨਾਂ ਨੇ ਹੀਰਾਨਗਰ ਸੈਕਟਰ ਦੇ ਬੋਬੀਆਨ ਪਿੰਡ ’ਚ ਸਰਹੱਦ ਪਾਰ ਤੋਂ ਬਣਾਈ ਗਈ ਕਰੀਬ 150 ਮੀਟਰ ਲੰਬੀ ਸੁਰੰਗ ਦਾ ਪਤਾ ਲਾਇਆ।

PunjabKesari

ਸੁਰੰਗ ਦਾ ਪਤਾ ਲੱਗਣ ਮਗਰੋਂ ਜਮਵਾਲ ਅਤੇ ਹੋਰ ਅਧਿਕਾਰੀ ਮੌਕੇ ’ਤੇ ਪੁੱਜੇ। ਬੀ. ਐੱਸ. ਐੱਫ. ਅਧਿਕਾਰੀ ਨੇ ਕਿਹਾ ਕਿ ਇਸ ਦੇ ਦੂਜੇ ਪਾਸੇ ਪਾਕਿਸਤਾਨ ਦਾ ਸ਼ੇਕਰਗੜ੍ਹ ਇਲਾਕਾ ਹੈ, ਜੋ ਕਿ ਅੱਤਵਾਦੀਆਂ ਦੇ ਟਿਕਾਣਿਆਂ ਲਈ ਮਸ਼ਹੂਰ ਹੈ। ਸਾਡੇ ਕੋਲ ਸੂਚਨਾਵਾਂ ਹਨ, ਜਿਸ ਦੇ ਚੱਲਦੇ ਅਸੀਂ ਇੱਥੇ ਹੋਣ ਵਾਲੀਆਂ ਗਤੀਵਿਧੀਆਂ ਨੂੰ ਲੈ ਕੇ ਚੌਕਸ ਸੀ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਸਾਜਿਸ਼ਾਂ ਨੂੰ ਨਾਕਾਮ ਕਰਨ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਗਏ ਹਨ। ਜਮਵਾਲ ਨੇ ਕਿਹਾ ਕਿ ਰੇਤਾਂ ਦੇ ਬੋਰਿਆਂ ’ਤੇ ਮਿਲੇ ਪਾਕਿਸਤਾਨੀ ਚਿੰਨ੍ਹ ਇਸ ਸੁੰਰਗ ਦੇ ਨਿਰਮਾਣ ’ਚ ਪਾਕਿਸਤਾਨੀ ਸੰਗਠਨਾਂ ਦਾ ਹੱਥ ਹੋਣ ਦਾ ਸਬੂਤ ਪੇਸ਼ ਕਰਦੇ ਹਨ, ਜੋ ਕਿ ਪਿਛਲੀ ਵਾਰ ਪਤਾ ਲਾਈਆਂ ਗਈਆਂ ਸੁਰੰਗਾਂ ਵਾਂਗ 25 ਤੋਂ 30 ਮੀਟਰ ਡੂੰਘੀ ਅਤੇ ਦੋ ਤੋਂ ਤਿੰਨ ਫੁੱਟ ਬਿਆਸ ਦੀ ਹੈ। 

PunjabKesari

ਅਧਿਕਾਰੀ ਤੋਂ ਇਹ ਪੁੱਛੇ ਜਾਣ ’ਤੇ ਕੀ ਹਾਲ ਹੀ ’ਚ ਬਣਾਈ ਗਈ ਹੈ ਜਾਂ ਪੁਰਾਣੀ ਹੈ, ਤਾਂ ਉਨ੍ਹਾਂ ਨੇ ਕਿਹਾ ਕਿ ਇਹ ਜਾਂਚ ਦਾ ਵਿਸ਼ਾ ਹੈ। ਹਾਲਾਂਕਿ ਅਧਿਕਾਰੀ ਨੇ ਦੱਸਿਆ ਕਿ ਸੁਰੰਗ ਤੋਂ ਮਿਲੇ ਰੇਤਾਂ ਦੋ ਬੋਰਿਆਂ ’ਤੇ ਉਤਪਾਦਨ ਸਾਲ 2016-17 ਹਨ, ਅਜਿਹੇ ਵਿਚ ਇਹ ਪੁਰਾਣੀ ਵੀ ਹੋ ਸਕਦੀ ਹੈ। ਇਸ ਸੁਰੰਗ ਜ਼ਰੀਏ ਪਹਿਲਾਂ ਵਿਚ ਘੁਸਪੈਠ ਕੀਤੀ ਗਈ ਜਾਂ ਨਹੀਂ? ਇਸ ਦਾ ਪਤਾ ਜਾਂਚ ਤੋਂ ਬਾਅਦ ਲੱਗ ਸਕੇਗਾ। 


author

Tanu

Content Editor

Related News