BSF ਨੇ ਭਾਰਤੀ ਖੇਤਰ ਵਿਚ ਘੁਸਪੈਠ ਦੀ ਕੋਸ਼ਿਸ਼ ਕਰ ਰਹੇ 2 ਬੰਗਲਾਦੇਸ਼ੀ ਘੁਸਪੈਠੀਏ ਕੀਤੇ ਢੇਰ

Monday, Dec 18, 2023 - 02:22 PM (IST)

BSF ਨੇ ਭਾਰਤੀ ਖੇਤਰ ਵਿਚ ਘੁਸਪੈਠ ਦੀ ਕੋਸ਼ਿਸ਼ ਕਰ ਰਹੇ 2 ਬੰਗਲਾਦੇਸ਼ੀ ਘੁਸਪੈਠੀਏ ਕੀਤੇ ਢੇਰ

ਕ੍ਰਿਸ਼ਨਗੰਜ (ਭਾਸ਼ਾ)- ਪੱਛਮੀ ਬੰਗਾਲ ਦੇ ਨਾਦੀਆ ਜ਼ਿਲ੍ਹੇ ’ਚ ਬੀ. ਐੱਸ. ਐੱਫ. ਵੱਲੋਂ ਕੀਤੀ ਫਾਇਰਿੰਗ ’ਚ ਭਾਰਤੀ ਖੇਤਰ ਵਿਚ ਘੁਸਪੈਠ ਦੀ ਕੋਸ਼ਿਸ਼ ਕਰ ਰਹੇ 2 ਬੰਗਲਾਦੇਸ਼ੀ ਸਮੱਗਲਰ ਸ਼ਨੀਵਾਰ ਰਾਤ ਮਾਰੇ ਗਏ। ਬੀ. ਐੱਸ. ਐੱਫ. ਦੀ ਪੂਰਬੀ ਕਮਾਂਡ ਦੇ ਡੀ. ਆਈ. ਜੀ. ਐੱਸ.ਐਸ. ਗੁਲੇਰੀਆ ਨੇ ਦੱਸਿਆ ਕਿ ਜਦੋਂ ਬੰਗਲਾਦੇਸ਼ੀ ਸਮੱਗਲਰਾਂ ਦੇ ਇੱਕ ਗਰੁੱਪ ਨੇ ਲਾਈ ਗਈ ਕੰਡਿਆਲੀ ਤਾਰ ਨੂੰ ਕੱਟ ਕੇ ਭਾਰਤ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਜਵਾਨਾਂ ਨੇ ਕੁਝ ਸਮੇਂ ਲਈ ਹਵਾ ਵਿੱਚ ਗੋਲੀਆਂ ਚਲਾਈਆਂ ਜਿਸ ਤੋਂ ਬਾਅਦ ਉਹ ਭੱਜ ਗਏ।

ਕੁਝ ਸਮੇਂ ਬਾਅਦ ਜਦੋਂ ਜਵਾਨ ਇਲਾਕੇ ਵਿੱਚ ਗਸ਼ਤ ਕਰ ਰਹੇ ਸੀ ਤਾਂ ਇਸ ਗਰੁੱਪ ਨੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਵਾਨਾਂ ਨੇ ਗੋਲੀਬਾਰੀ ਕੀਤੀ, ਜਿਸ ਦੌਰਾਨ 2 ਬੰਗਲਾਦੇਸ਼ੀ ਸਮੱਗਲਰ ਮਾਰੇ ਗਏ। ਬੰਗਲਾਦੇਸ਼ ਨਾਲ ਲੱਗਦੀ ਸਰਹੱਦ ਦੀ ਸੁਰੱਖਿਆ ਲਈ ਜਿੰਮੇਵਾਰ ਬੀ. ਐੱਸ. ਐੱਫ. ਨੇ ਰਣਨੀਤਕ ਪੱਖੋਂ ਅਹਿਮ ਅਤੇ ਦਲਦਲੀ ਸੁੰਦਰਬਨ ਮੈਂਗਰੋਵ ਖੇਤਰ ’ਚ ਘੁਸਪੈਠ ਅਤੇ ਸਮੱਗਲਿੰਗ ਨੂੰ ਰੋਕਣ ਲਈ 1,100 ਤੋਂ ਵੱਧ ਜਵਾਨਾਂ ਦੀ ਇੱਕ ਸਮੁੰਦਰੀ ਬਟਾਲੀਅਨ, ਲਗਭਗ 40 ਡਰੋਨਾਂ ਦੀ ਇੱਕ ਟੁਕੜੀ ਅਤੇ ਏ. ਟੀ. ਵੀ. ਨੂੰ ਤਾਇਨਾਤ ਕੀਤਾ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

DIsha

Content Editor

Related News