BSF ਦੇ ਜਵਾਨ ਨੇ ਗੋਲੀ ਮਾਰ ਮੌਤ ਦੇ ਘਾਟ ਉਤਾਰਿਆ ਸੀਨੀਅਰ, ਵਜ੍ਹਾ ਕਰੇਗੀ ਹੈਰਾਨ

Sunday, Jun 15, 2025 - 03:04 PM (IST)

BSF ਦੇ ਜਵਾਨ ਨੇ ਗੋਲੀ ਮਾਰ ਮੌਤ ਦੇ ਘਾਟ ਉਤਾਰਿਆ ਸੀਨੀਅਰ, ਵਜ੍ਹਾ ਕਰੇਗੀ ਹੈਰਾਨ

ਨਵੀਂ ਦਿੱਲੀ/ਕੋਲਕਾਤਾ : ਪੱਛਮੀ ਬੰਗਾਰ ਦੇ ਮੁਰਸ਼ੀਦਾਬਾਦ ਜ਼ਿਲ੍ਹੇ ਦੇ ਇਕ ਕੈਂਪ ਵਿਚ ਬਹਿਸ ਤੋਂ ਬਾਅਦ ਬੀਐੱਸਐੱਫ ਦੇ ਜਵਾਨ ਨੇ ਆਪਣੇ ਸੀਨੀਅਰ ਦਾ ਕਥਿਤ ਤੌਰ 'ਤੇ ਗੋਲੀ ਮਾਰ ਕਤਲ ਕਰ ਦਿੱਤਾ। ਇਸ ਘਟਨਾ ਦੀ ਜਾਣਕਾਰੀ ਅਧਿਕਾਰੀਆਂ ਵਲੋਂ ਐਤਵਾਰ ਨੂੰ ਦਿੱਤੀ ਗਈ। ਦੱਸ ਦੇਈਏ ਕਿ ਇਹ ਘਟਨਾ ਜ਼ਿਲ੍ਹੇ ਦੇ ਧੂਲੀਆਣ ਵਿਚ ਸੀਮਾ ਸੁਰੱਖਿਆ ਬਲ ਦੇ ਕੈਂਪ ਵਿਚ ਸ਼ਨੀਵਾਰ ਰਾਤ ਨੂੰ ਕਰੀਬ 10.30 ਵਜੇ ਵਾਪਰੀ। ਕਾਂਸਟੇਬਲ ਸ਼ਿਵਮ ਕੁਮਾਰ ਮਿਸ਼ਰਾ ਨੇ ਬਹਿਸ ਕਰਨ ਤੋਂ ਬਾਅਦ ਆਪਣੇ ਸੀਨੀਅਰ ਹੈੱਡ ਕਾਂਸਟੇਬਲ ਰਤਨ ਸਿੰਘ ਸ਼ੇਖਾਵਤ ਦਾ ਗੋਲੀ ਮਾਰ ਕੇ ਕਤਲ ਕਰ ਦਿਤਾ। 

ਇਹ ਵੀ ਪੜ੍ਹੋ : Breaking: ਲਾਸ਼ ਲੈ ਕੇ ਜਾ ਰਹੀ ਐਂਬੂਲੈਂਸ ਹੋਈ ਹਾਦਸੇ ਦਾ ਸ਼ਿਕਾਰ, ਉੱਡੇ ਪਰੱਖਚੇ, 5 ਲੋਕਾਂ ਦੀ ਮੌਤ

ਇਸ ਘਟਨਾ ਦਾ ਪਤਾ ਲੱਗਣ 'ਤੇ ਸਾਰੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਉਹਨਾਂ ਨੇ ਦੋਸ਼ੀ ਕਾਂਸਟੇਬਲ ਨੂੰ ਗ੍ਰਿਫ਼ਤਾਰ ਕਰ ਲਿਆ। ਉਹਨਾਂ ਕਿਹਾ ਕਿ ਦੋਵੇਂ ਜਵਾਨ ਇਕ ਬੀਐੱਸਐੱਫ ਯੂਨਿਟ ਵਿਚ ਤਾਇਨਾਤ ਸਨ, ਜਿਹਨਾਂ ਨੂੰ ਮੁਰਸ਼ਿਦਾਬਾਦ ਵਿਚ ਹਾਲ ਹੀ ਵਿਚ ਹੋਈਆਂ ਫਿਰਕੂ ਝੜਪਾਂ ਤੋਂ ਬਾਅਦ ਇਸ ਖੇਤਰ ਵਿਚ ਤਾਇਨਾਤ ਕੀਤਾ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਬੀਐੱਸਐੱਫ ਨੇ ਕੋਰਟ ਆਫ ਇਨਕੁਮਾਰੀ ਦਾ ਹੁਕਮ ਦਿੱਤਾ ਹੈ ਅਤੇ ਘਟਨਾ ਦੇ ਸਹੀ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। 56 ਸਾਲਾ ਸ਼ੇਖਾਵਤ 1089 ਵਿਚ ਬੀਐੱਸਐੱਫ ਵਿਚ ਸ਼ਾਮਲ ਹੋਇਆ ਸੀ ਅਤੇ ਫੋਰਸ ਦੀ 119 ਬਟਾਲੀਅਨ ਵਿਚ ਤਾਇਨਾਤ ਸੀ।

ਇਹ ਵੀ ਪੜ੍ਹੋ : ਜਹਾਜ਼ ਹਾਦਸੇ ਦੇ ਮਲਵੇ 'ਚੋਂ ਸੁਰੱਖਿਅਤ ਮਿਲੇ 'ਲੱਡੂ ਗੋਪਾਲ', ਵੀਡੀਓ ਕਰ ਦੇਵੇਗੀ ਭਾਵੁਕ

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

rajwinder kaur

Content Editor

Related News