ਤੰਗਧਾਰ ''ਚ ਸਨਾਈਪਰ ਸ਼ਾਟ ਤੋਂ ਬੀ.ਐੈੱਸ.ਐੈੱਫ. ਦਾ ਜਵਾਨ ਸ਼ਹੀਦ

02/21/2018 2:46:49 PM

ਸ਼੍ਰੀਨਗਰ— ਕਸ਼ਮੀਰ 'ਚ ਪਾਕਿਸਤਾਨ ਦੀ ਗੋਲੀਬਾਰੀ 'ਚ ਬੀ.ਐੈੱਸ.ਐੈੱਫ. ਦਾ ਜਵਾਨ ਸ਼ਹੀਦ ਹੋ ਗਿਆ ਹੈ। ਜੰਮੂ-ਕਸ਼ਮੀਰ ਦੇ ਐੈੱਲ.ਓ.ਸੀ. ਇਲਾਕੇ ਦੇ ਤੰਗਧਾਰ 'ਚ ਕੰਟਰੋਲ ਰੇਖਾ ਤੋਂ ਪਾਰ ਪਾਕਿਸਤਾਨ ਵੱਲੋਂ ਕੀਤੀ ਗਈ ਗੋਲੀਬਾਰੀ 'ਚ ਬਿਹਾਰ ਦੇ ਜਮੁਈ ਦਾਬੀ.ਐਸ.ਐੈੱਫ. ਦਾ ਇਕ ਜਵਾਨ ਸ਼ਹੀਦ ਹੋ ਗਿਆ। ਅਧਿਕਾਰਿਆਂ ਨੇ ਦੱਸਿਆ ਕੀ ਜੰਗਬੰਦੀ ਦੀ ਘਟਨਾ 'ਚ ਕਾਂਸਟੇਬਲ ਸੁਨੀਲ ਕੁਮਾਰ ਮੁਰੂਮੂ (28) ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਸੀ।
ਮੰਗਲਵਾਰ ਦੀ ਰਾਤ ਸਾਢੇ 8 ਵਜੇ ਸ਼੍ਰੀਨਗਰ ਦੇ ਆਰਮੀ ਹਸਪਤਾਲ 'ਚ ਉਨ੍ਹਾਂ ਦੀ ਮੌਤ ਹੋ ਗਈ। ਐੈੱਸ.ਕੇ. ਮੁਰੂਮੂ ਇਲਾਕੇ 'ਚ ਕੰਟਰੋਲ ਰੇਖਾ 'ਤੇ ਫਾਰਵਰਡ ਡਿਫੈਂਡੇਂਡ ਲੋਕੇਸ਼ਨ 'ਤੇ ਤਾਇਨਾਤ ਸਨ। ਉਨ੍ਹਾਂ ਨੂੰ ਨਿਸ਼ਾਨਾ ਬਣਾ ਕੇ ਸਨਾਈਪਰ ਸ਼ਾਟ ਕੀਤਾ ਗਿਆ। ਉਹ ਸਾਲ 2013 'ਚ ਬੀ.ਐੈੱਸ.ਐੱਫ. 'ਚ ਸ਼ਾਮਲ ਹੋਏ ਸਨ। ਉਨ੍ਹਾਂ ਦੀ ਸ਼ਹਾਦਤ ਦੀ ਖ਼ਬਰ ਸੁਣ ਕੇ ਇਲਾਕੇ 'ਚ ਮਾਤਮ ਛਾਅ ਗਿਆ ਹੈ।


Related News