ਦਿੱਲੀ : ਇਕ ਕਰਮਚਾਰੀ ਪਾਜ਼ੇਟਿਵ ਮਿਲਣ ਤੋਂ ਬਾਅਦ BSF ਹੈੱਡ ਕੁਆਰਟਰ ਦੀਆਂ 2 ਮੰਜ਼ਲਾਂ ਸੀਲ
Monday, May 04, 2020 - 02:18 PM (IST)

ਨਵੀਂ ਦਿੱਲੀ- ਸਰਹੱਦੀ ਸੁਰੱਖਿਆ ਫੋਰਸ (ਬੀ.ਐੱਸ.ਐੱਫ.) ਦੇ ਦਿੱਲੀ ਸਥਿਤ ਹੈੱਡ ਕੁਆਰਟਰ ਦੀਆਂ 2 ਮੰਜ਼ਲਾਂ ਨੂੰ ਇਕ ਕਰਮਚਾਰੀ ਦੇ ਕੋਵਿਡ-19 ਪਾਜ਼ੇਟਿਵ ਮਿਲਣ ਤੋਂ ਬਾਅਦ ਸੀਲ ਕਰ ਦਿੱਤਾ ਗਿਆ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਬੀ.ਐੱਸ.ਐੱਫ. ਦਾ 8 ਮੰਜ਼ਲਾ ਹੈੱਡ ਕੁਆਰਟਰ ਲੋਧੀ ਰੋਡ 'ਤੇ ਸੀ.ਜੀ.ਓ. ਕੰਪਲੈਕਸ 'ਚ ਸਥਿਤ ਹੈ। ਇੱਥੇ ਹੀ ਸੀ.ਆਰ.ਪੀ. ਦਾ ਹੈੱਡ ਕੁਆਰਟਰ ਵੀ ਹੈ, ਜਿਸ ਨੂੰ 2 ਕਰਮਚਾਰੀਆਂ ਦੇ ਇਨਫੈਕਟਡ ਪਾਏ ਜਾਣ ਤੋਂ ਬਾਅਦ ਐਤਵਾਰ ਨੂੰ ਸੀਲ ਕਰ ਦਿੱਤਾ ਗਿਆ ਸੀ।
ਉਨਾਂ ਨੇ ਕਿਹਾ ਕਿ ਸਟਾਫ ਦੇ ਇਕ ਮੈਂਬਰ ਦੇ ਇਨਫੈਕਟਡ ਮਿਲਣ ਤੋਂ ਬਾਅਦ ਬੀ.ਐੱਸ.ਐੱਫ. ਹੈੱਡ ਕੁਆਰਟਰ ਦੀਆਂ 2 ਮੰਜ਼ਲਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਇਨਾਂ ਮੰਜ਼ਲਾਂ ਨੂੰ ਇਨਫੈਕਸ਼ਨ ਮੁਕਤ ਕਰਨ ਦੀ ਕਵਾਇਦ ਜਾਰੀ ਹੈ। ਅਧਿਕਾਰੀਆਂ ਨੇ ਕਿਹਾ ਕਿ ਇਨਫੈਕਟਡ ਕਰਮਚਾਰੀ ਦੇ ਸੰਪਰਕ 'ਚ ਆਏ ਲੋਕਾਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਡਿਊਟੀ 'ਤੇ ਹਾਲੇ ਬੇਹੱਦ ਘੱਟ ਕਰਮਚਾਰੀ ਹੀ ਹਨ।