ਪਾਕਿਸਤਾਨੀ ਏਜੰਟ ਦੇ ਹੁਸਨ ਜਾਲ 'ਚ ਫਸਿਆ BSF ਦਾ ਮੁਲਾਜ਼ਮ, ਸਾਂਝੀ ਕਰ ਬੈਠਾ ਖ਼ੁਫ਼ੀਆ ਜਾਣਕਾਰੀ

Sunday, Jul 09, 2023 - 01:35 AM (IST)

ਪਾਕਿਸਤਾਨੀ ਏਜੰਟ ਦੇ ਹੁਸਨ ਜਾਲ 'ਚ ਫਸਿਆ BSF ਦਾ ਮੁਲਾਜ਼ਮ, ਸਾਂਝੀ ਕਰ ਬੈਠਾ ਖ਼ੁਫ਼ੀਆ ਜਾਣਕਾਰੀ

ਅਹਿਮਦਾਬਾਦ (ਭਾਸ਼ਾ): ਗੁਜਰਾਤ ਦੇ ਭੁਜ ਵਿਚ ਸੀਮਾ ਸੁਰੱਖਿਆ ਬੱਲ (BSF) ਲਈ ਕੰਮ ਕਰਨ ਵਾਲੇ ਇਕ ਠੇਕਾ ਮੁਲਾਜ਼ਮ ਨੂੰ ਪਾਕਿਸਤਾਨੀ ਖ਼ੁਫ਼ੀਆ ਏਜੰਟ ਔਰਤ ਨਾਲ ਕਥਿਤ ਤੌਰ 'ਤੇ ਸੰਵੇਦਨਸ਼ੀਲ ਸੂਚਨਾ ਸਾਂਜੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਨਿਲੇਸ਼ ਬਾਲੀਆ ਨਾਂ ਦਾ ਮੁਲਜ਼ਮ 12ਵੀਂ ਪਾਸ ਹੈ ਤੇ ਉਹ ਬੀ.ਐੱਸ.ਐੱਫ. ਹੈੱਡਕੁਆਰਟਰ ਸਥਿਤ ਕੇਂਦਰੀ ਲੋਕ ਨਿਰਮਾਣ ਵਿਭਾਗ ਦੇ ਬਿਜਲੀ ਵਿਭਾਗ ਵਿਚ ਬੀਤੇ 5 ਸਾਲਾਂ ਤੋਂ ਬਤੌਰ ਦਰਜਾ ਚਾਰ ਮੁਲਾਜ਼ਮ ਕੰਮ ਕਰ ਰਿਹਾ ਹੈ। 

ਇਹ ਖ਼ਬਰ ਵੀ ਪੜ੍ਹੋ - ਅਡਾਨੀ ਗਰੁੱਪ ਦਾ 6 ਹਜ਼ਾਰ ਕਿੱਲੋ ਦਾ ਪੁਲ਼ ਹੀ ਲੈ ਗਏ ਚੋਰ, ਅਨੋਖ਼ੀ ਚੋਰੀ ਨੇ ਸਭ ਨੂੰ ਕੀਤਾ ਹੈਰਾਨ

ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਏ.ਟੀ.ਐੱਸ ਨੇ ਸ਼ੁੱਕਰਵਾਰ ਨੂੰ ਉਸ ਨੂੰ ਗ੍ਰਿਫ਼ਤਾਰ ਕੀਤਾ ਤੇ ਇਕ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਤੇ ਉਸ ਨੂੰ ਹਿਰਾਸਤ ਵਿਚ ਸੌਂਪਣ ਦੀ ਅਪੀਲ ਕੀਤੀ ਜਾਵੇਗੀ। ਏ.ਟੀ.ਐੱਸ. ਦੇ ਐੱਸ.ਪੀ. ਸੁਨੀਲ ਜੋਸ਼ੀ ਨੇ ਦੱਸਿਆ ਕਿ ਬਾਲੀਆ ਜਨਵੀਰ 2023 ਵਿਚ ਪਾਕਿਸਤਾਨੀ ਏਜੰਟ ਦੇ ਸੰਪਰਕ ਵਿਚ ਆਇਆ ਤੇ ਬੀ.ਐੱਸ.ਐੱਫ ਦ ਨਵੀਂ ਬਣ ਰਹੀਆਂ ਅਤੇ ਮੌਜੂਦਾ ਇਮਾਰਤਾਂ ਵਿਚ ਬਿਜਲੀ ਦੇ ਕੰਮ ਬਾਰੇ ਉਸ ਨਾਲ ਕਈ ਸੰਵੇਦਨਸ਼ੀਲ ਦਸਤਾਵੇਜ਼ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੇ ਨਾਗਰਿਕ ਵਿਭਾਗਾਂ ਨਾਲ ਜੁੜੇ ਦਸਤਾਵੇਜ਼ ਵੀ ਪਾਕਿਸਤਾਨੀ ਏਜੰਟ ਨਾਲ ਸਾਂਝੇ ਕੀਤੇ। ਜੋਸ਼ੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮਹਿਲਾ ਨੇ ਵਟਸਐਪ ਜ਼ਰੀਏ ਮੁਲਜ਼ਮ ਨਾਲ ਸੰਪਰਕ ਕੀਤਾ ਸੀ। ਮਹਿਲਾ ਨੇ ਉਸ ਨੂੰ ਆਪਣੇ ਹੁਸਨ ਦੇ ਜਾਲ ਵਿਚ ਫਸਾਇਆ ਤੇ ਪੈਸਿਆਂ ਦੀ ਇਵਜ ਵਿਚ ਸੰਵੇਦਨਸ਼ੀਲ ਸੂਚਨਾ ਸਾਂਝੀ ਕਰਨ ਲਈ ਮਨਾਇਆ। ਏਜੰਟ ਦੀ ਪਛਾਣ ਅਦਿਤੀ ਤਿਵਾਰੀ ਦੱਸੀ ਗਈ ਤੇ ਇਕ ਨਿਜੀ ਕੰਪਨੀ ਵਿਚ ਕੰਮ ਕਰਨ ਦਾ ਦਾਅਵਾ ਕੀਤਾ ਸੀ। ਉਸ ਨੇ ਬਾਲੀਆ ਨੂੰ ਕਿਹਾ ਸੀ ਕਿ ਉਸ ਨੂੰ ਆਪਣੀ ਨੌਕਰੀ ਲਈ ਇਨ੍ਹਾਂ ਸੂਚਨਾਵਾਂ ਦੀ ਲੋੜ ਹੈ ਤੇ ਇਸ ਦੀ ਇਵਜ਼ ਵਿਚ ਪੈਸੇ ਦੇਵੇਗੀ। 

ਇਹ ਖ਼ਬਰ ਵੀ ਪੜ੍ਹੋ - ਖ਼ਾਕੀ 'ਤੇ ਲੱਗਿਆ ਇਕ ਹੋਰ ਦਾਗ! ਥਾਣੇ ਅੰਦਰ ਵਰਦੀ 'ਚ ਨਸ਼ਾ ਕਰਦਾ ਦਿਸਿਆ ਪੰਜਾਬ ਪੁਲਸ ਦਾ ਥਾਣੇਦਾਰ

ਐੱਸ.ਪੀ. ਨੇ ਦੱਸਿਆ ਕਿ ਪ੍ਰੇਮ ਸਬੰਧਾਂ ਤਹਿਤ ਮੁਲਜ਼ਮ ਨੇ ਔਰਤ ਨੂੰ ਕਿਹਾ ਕਿ ਉਹ ਇਕ ਕੰਪਿਊਟਰ ਆਪ੍ਰੇਟਰ ਹੈ, ਉਸ ਦੇ ਨਾਲ ਸੰਵੇਦਨਸ਼ੀਲ ਸੂਚਨਾ ਸਾਂਝੀ ਕੀਤੀ ਤੇ ਇਸ ਦੀ ਇਵਜ਼ ਵਿਚ ਪੈਸੇ ਮਿਲੇ। ਮੁਲਜ਼ਮ ਨੂੰ ਯੂ.ਪੀ.ਆਈ. ਰਾਹੀਂ ਕੁੱਲ੍ਹ 28,800 ਰੁਪਏ ਭੇਜੇ ਗਏ। ਅਧਿਕਾਰੀ ਨੇ ਕਿਹਾ ਕਿ ਏ.ਟੀ.ਐੱਮ. ਉਸ ਦੇ ਮੋਬਾਈਲ ਫ਼ੋਨ ਤੇ ਬੈਂਕ ਖ਼ਾਤਿਆਂ ਦੀ ਜਾਂਚ ਕਰੇਗਾ ਤੇ ਉਸ ਦੇ ਸੰਪਰਕ ਵਿਚ ਜੋ ਕੋਈ ਵੀ ਹੋਵੇਗਾ ਉਸ ਨੂੰ ਜਾਂਚ ਦੇ ਘੇਰੇ ਵਿਚ ਲਿਆਂਦਾ ਜਾਵੇਗਾ। ਮੁਲਜ਼ਮ ਦੀਆਂ ਸਰਗਰਮੀਆਂ ਬਾਰੇ ਗੁਪਤਾ ਸੂਚਨਾ ਮਿਲਣ 'ਤੇ ਏ.ਟੀ.ਐੱਸ. ਉਸ 'ਤੇ ਨਜ਼ਰ ਰੱਖ ਰਹੀ ਸੀ ਤੇ ਪੁੱਛਗਿੱਛ ਲਈ ਬੁਲਾਉਣ ਤੋਂ ਪਹਿਲਾਂ ਉਸ ਦੇ ਕਾਲ ਰਿਕਾਰਡ ਤੇ ਬੈਂਕ ਖ਼ਾਤਿਆਂ ਨੂੰ ਖੰਗਾਲਿਆ। ਬਾਲੀਆ 'ਤੇ ਸਰਕਾਰੀ ਨਿੱਜਤਾ ਕਾਨੂੰਨ ਤੋਂ ਇਲਾਵਾ ਭਾਰਤੀ ਦੰਡਾਲੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News