BSF ਨੇ ਪਾਕਿਸਤਾਨ ਤੋਂ ਘੁਸਪੈਠ ਰੋਕਣ ਲਈ ਜੰਮੂ ''ਚ 2 ਹੋਰ ਬਟਾਲੀਅਨਾਂ ਨੂੰ ਕੀਤਾ ਤਾਇਨਾਤ
Sunday, Dec 01, 2024 - 06:05 PM (IST)
ਨਵੀਂ ਦਿੱਲੀ (ਏਜੰਸੀ)- ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਨੇ ਪਾਕਿਸਤਾਨ ਸਰਹੱਦ ਤੋਂ ਘੁਸਪੈਠ ਨੂੰ ਬਿਹਤਰ ਢੰਗ ਨਾਲ ਰੋਕਣ ਅਤੇ ਖੇਤਰ ਵਿਚ ਅੱਤਵਾਦੀ ਗਤੀਵਿਧੀਆਂ ਵਿਚ ਹਾਲ ਹੀ ਵਿਚ ਵਾਧੇ ਨੂੰ ਰੋਕਣ ਲਈ 2,000 ਤੋਂ ਵੱਧ ਜਵਾਨਾਂ ਦੀਆਂ 2 ਨਵੀਆਂ ਬਟਾਲੀਅਨਾਂ ਤਾਇਨਾਤ ਕੀਤੀਆਂ ਹਨ। ਬੀ.ਐੱਸ.ਐੱਫ. ਅਧਿਕਾਰੀਆਂ ਨੇ ਇਕ ਨਿਊਜ਼ ਚੈਨਲ ਨੂੰ ਦੱਸਿਆ ਕਿ ਇਨ੍ਹਾਂ ਬਟਾਲੀਅਨਾਂ ਦੇ ਜਵਾਨਾਂ ਨੂੰ ਪਾਕਿਸਤਾਨ ਨਾਲ ਲੱਗਦੀ ਅੰਤਰਰਾਸ਼ਟਰੀ ਸਰਹੱਦ 'ਤੇ ਬੀ.ਐੱਸ.ਐੱਫ. ਦੀ ਤਾਇਨਾਤੀ ਵਾਲੇ ਪੁਆਇੰਟ ਦੇ ਬਿਲਕੁਲ ਪਿੱਛੇ "ਰੱਖਿਆ ਦੀ ਦੂਜੀ ਲਾਈਨ" ਵਜੋਂ ਤਾਇਨਾਤ ਕੀਤਾ ਗਿਆ ਹੈ। ਫੋਰਸ ਦੀਆਂ ਇਨ੍ਹਾਂ ਦੋ ਬਟਾਲੀਅਨਾਂ ਨੂੰ ਹਾਲ ਹੀ ਵਿੱਚ ਉੜੀਸਾ ਦੇ ਨਕਸਲ ਰੋਕੂ ਅਭਿਆਨ ਖੇਤਰ ਤੋਂ ਹਟਾ ਲਿਆ ਗਿਆ ਸੀ ਅਤੇ ਹੁਣ ਪੂਰੀ ਤਰ੍ਹਾਂ ਜੰਮੂ ਖੇਤਰ ਵਿੱਚ ਤਾਇਨਾਤ ਕੀਤਾ ਗਿਆ ਹੈ। ਸੂਤਰਾਂ ਨੇ ਕਿਹਾ ਕਿ ਸਰਦੀਆਂ ਦੀ ਸ਼ੁਰੂਆਤ ਤੋਂ ਪਹਿਲਾਂ ਇਹ ਕੰਮ ਪੂਰਾ ਕੀਤਾ ਜਾਣਾ ਸੀ, ਜਦੋਂ ਪਾਕਿਸਤਾਨ ਤੋਂ ਘੁਸਪੈਠ ਦੇ ਵਿਰੁੱਧ ਅੰਤਰਰਾਸ਼ਟਰੀ ਸਰਹੱਦ ਨੂੰ ਸੁਰੱਖਿਅਤ ਕਰਨਾ ਚੁਣੌਤੀਪੂਰਨ ਹੋ ਜਾਂਦਾ ਹੈ।
ਇਹ ਵੀ ਪੜ੍ਹੋ: ਕ੍ਰਿਕਟਰ ਸ਼ੁਭਮਨ ਗਿੱਲ ਨੂੰ ਡੇਟ ਕਰਨਾ ਚਾਹੁੰਦੀ ਹੈ ਇਹ ਮਸ਼ਹੂਰ ਅਦਾਕਾਰਾ
ਸੂਤਰਾਂ ਨੇ ਦੱਸਿਆ ਕਿ ਇਨ੍ਹਾਂ ਨਵੀਂਆਂ ਇਕਾਈਆਂ ਦੇ ਜਵਾਨਾਂ ਨੂੰ ਸਾਂਬਾ ਖੇਤਰ, ਜੰਮੂ ਖੇਤਰ ਦੇ ਕੁਝ ਹੋਰ ਸੰਵੇਦਨਸ਼ੀਲ ਇਲਾਕਿਆਂ ਅਤੇ ਜੰਮੂ ਨਾਲ ਲੱਗਦੀ ਪੰਜਾਬ ਸਰਹੱਦ 'ਤੇ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੀ.ਸੀ.ਟੀ.ਵੀ. ਕੈਮਰਿਆਂ ਨਾਲ ਲੈਸ ਕਈ ਡਿਪਲੋਇਮੈਂਟ ਪੁਆਇੰਟ ਬਣਾਏ ਗਏ ਹਨ। ਬੀ.ਐੱਸ.ਐੱਫ. ਭਾਰਤ ਦੇ ਪੱਛਮੀ ਹਿੱਸ਼ੇ ਵਿਚ ਜੰਮੂ, ਪੰਜਾਬ, ਰਾਜਸਥਾਨ ਅਤੇ ਗੁਜਰਾਤ ਵਿੱਚੋਂ ਲੰਘਣ ਵਾਲੀ 2,289 ਕਿਲੋਮੀਟਰ ਤੋਂ ਵੱਧ ਲੰਬੀ ਅੰਤਰਰਾਸ਼ਟਰੀ ਸਰਹੱਦ ਦੀ ਰਾਖੀ ਕਰਦੀ ਹੈ। ਜੰਮੂ ਖੇਤਰ ਵਿੱਚ ਇਸ ਸਰਹੱਦ ਦਾ 485 ਕਿਲੋਮੀਟਰ ਹਿੱਸਾ ਹੈ, ਜੋ ਕਿ ਸੰਘਣੇ ਜੰਗਲਾਂ ਅਤੇ ਪਹਾੜੀ ਖੇਤਰਾਂ ਨਾਲ ਘਿਰਿਆ ਹੋਇਆ ਹੈ। ਬੀ.ਐੱਸ.ਐੱਫ. ਦੀ ਇੱਕ ਦਰਜਨ ਦੇ ਕਰੀਬ ਬਟਾਲੀਅਨ ਜੰਮੂ ਅੰਤਰਰਾਸ਼ਟਰੀ ਸਰਹੱਦੀ ਖੇਤਰ ਵਿੱਚ ਤਾਇਨਾਤ ਹਨ।
ਇਹ ਵੀ ਪੜ੍ਹੋ: ਮਸ਼ਹੂਰ ਮਾਡਲ ਨੇ ਪਤੀ ਨੂੰ ਗੋਲੀਆਂ ਨਾਲ ਭੁੰਨ੍ਹਿਆ, ਫਿਰ ਖੁਦ ਦੀ ਲਈ ਜਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8