BSF ਜਵਾਨ ਦੀ ਆਪਣੀ ਹੀ ਬੰਦੂਕ ਤੋਂ ਚੱਲ ਗਈ ਗੋਲ਼ੀ ! ਹੋਈ ਮੌਤ

Sunday, Nov 29, 2026 - 02:45 PM (IST)

BSF ਜਵਾਨ ਦੀ ਆਪਣੀ ਹੀ ਬੰਦੂਕ ਤੋਂ ਚੱਲ ਗਈ ਗੋਲ਼ੀ ! ਹੋਈ ਮੌਤ

ਨੈਸ਼ਨਲ ਡੈਸਕ- ਤ੍ਰਿਪੁਰਾ ਵਿਚ ਧਲਾਈ ਜ਼ਿਲ੍ਹੇ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਗੰਡਾਛੇਰਾ ਸਥਿਤ ਵਨਾਸਾ ਪਾਰਾ ਬਾਰਡਰ ਸਕਿਓਰਿਟੀ ਫੋਰਸ (ਬੀ. ਐੱਸ. ਐੱਫ.) ਕੈਂਪ ਵਿਚ ਡਿਊਟੀ ਦੌਰਾਨ ਆਪਣੀ ਹੀ ਸਰਵਿਸ ਰਾਈਫ਼ਲ ਤੋਂ ਗੋਲੀ ਲੱਗਣ ਨਾਲ 35 ਸਾਲਾ ਜਵਾਨ ਸੰਜੀਵ ਕੁਮਾਰ ਦੀ ਮੌਤ ਹੋ ਗਈ। ਇਹ ਘਟਨਾ ਸ਼ੁੱਕਰਵਾਰ ਰਾਤ ਲੱਗਭਗ 8 ਵਜੇ ਵਾਪਰੀ। ਘਟਨਾ ਕਿਨ੍ਹਾਂ ਹਾਲਾਤ ਵਿਚ ਵਾਪਰੀ, ਇਸ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।

ਸੰਜੀਵ ਕੁਮਾਰ ਬੀ. ਐੱਸ. ਐੱਫ. ਦੀ 154ਵੀਂ ਬਟਾਲੀਅਨ ਵਿਚ ਤਾਇਨਾਤ ਸਨ। ਬੀ. ਐੱਸ. ਐੱਫ. ਦੀ ਸੂਚਨਾ ਅਨੁਸਾਰ ਇਹ ਘਟਨਾ ਸ਼ੁੱਕਰਵਾਰ ਰਾਤ ਨੂੰ ਵਾਪਰੀ, ਜਦੋਂ ਉਹ ਕੈਂਪ ਵਿਚ ਡਿਊਟੀ ਉੱਤੇ ਸਨ। ਮੁੱਢਲੇ ਤੌਰ ’ਤੇ ਹਾਲਾਂਕਿ ਇਸ ਨੂੰ ਖ਼ੁਦਕੁਸ਼ੀ ਮੰਨਿਆ ਜਾ ਰਿਹਾ ਹੈ ਪਰ ਉਨ੍ਹਾਂ ਦੀ ਮੌਤ ਦੇ ਅਸਲੀ ਕਾਰਨ ਅਤੇ ਹਾਲਾਤ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ। ਘਟਨਾ ਕਿਵੇਂ ਵਾਪਰੀ ਅਤੇ ਇਸ ਪਿੱਛੇ ਕੀ ਕਾਰਨ ਹੋ ਸਕਦੇ ਹਨ, ਇਸ ਦਾ ਪਤਾ ਲਗਾਉਣ ਲਈ ਜਾਂਚ ਚੱਲ ਰਹੀ ਹੈ।


author

Harpreet SIngh

Content Editor

Related News