ਦਿੱਲੀ ਆਬਕਾਰੀ ਨੀਤੀ ਮਾਮਲਾ: BRS ਆਗੂ ਕਵਿਤਾ ਤੋਂ ਹੋਵੇਗੀ ਪੁੱਛਗਿੱਛ, 11 ਮਾਰਚ ਨੂੰ ED ਅੱਗੇ ਹੋਵੇਗੀ ਪੇਸ਼

03/09/2023 5:48:20 AM

ਨਵੀਂ ਦਿੱਲੀ (ਭਾਸ਼ਾ): ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਦੀ ਧੀ ਕੇ. ਕਵਿਤਾ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਦਿੱਲੀ ਆਬਕਾਰੀ ਨੀਤੀ ਵਿਚ ਕਥਿਤ ਬੇਨਿਯਮੀਆਂ ਨਾਲ ਜੁੜੇ ਮਨੀ ਲਾਂਡਰਿੰਗ ਦੇ ਮਾਮਲੇ ਵਿਚ ਪੁੱਛਗਿੱਛ ਲਈ 11 ਮਾਰਚ ਨੂੰ ਈ.ਡੀ. ਅੱਗੇ ਪੇਸ਼ ਹੋਵੇਗੀ। ਭਾਰਤ ਰਾਸ਼ਟਰ ਸਮਿਤੀ (ਬੀ.ਆਰ.ਐੱਸ.) ਦੀ ਵਿਧਾਨ ਪ੍ਰੀਸ਼ਦ ਮੈਂਬਰ ਕਵਿਤਾ ਨੇ ਬੁੱਧਵਾਰ ਦੇਰ ਰਾਤ ਟਵੀਟ ਕੀਤਾ, "ਮੈਂ 11 ਮਾਰਚ, 2023 ਨੂੰ ਨਵੀਂ ਦਿੱਲ ਵਿਚ ਈ.ਡੀ. ਅੱਗੇ ਪੇਸ਼ ਹੋਵਾਂਗੀ।" 

ਇਹ ਖ਼ਬਰ ਵੀ ਪੜ੍ਹੋ - DRI ਹੱਥ ਲੱਗੀ ਵੱਡੀ ਸਫ਼ਲਤਾ, 53 ਕਰੋੜ ਦੀ ਹੈਰੋਇਨ ਸਣੇ ਵਿਦੇਸ਼ੀ ਤਸਕਰ ਨੂੰ ਏਅਰਪੋਰਟ ਤੋਂ ਕੀਤਾ ਕਾਬੂ

ਕਵਿਤਾ ਬੁੱਧਵਾਰ ਦੇਰ ਸ਼ਾਮ ਕੌਮੀ ਰਾਜਧਾਨੀ ਪਹੁੰਚੀ। ਇਸ ਤੋਂ ਪਹਿਲਾਂ ਅਧਿਕਾਰੀਆਂ ਨੇ ਦੱਸਿਆ ਕਿ 44 ਸਾਲਾ ਕਵਿਤਾ ਨੂੰ 9 ਮਾਰਚ ਨੂੰ ਦਿੱਲੀ ਵਿਚ ਸੰਘੀ ਏਜੰਸੀ ਮੂਹਰੇ ਹਾਜ਼ਰ ਹੋਣ ਨੂੰ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਵਿਤਾ ਨੂੰ ਹੈਦਰਾਬਾਦ ਦੇ ਕਾਰੋਬਾਰੀ ਰਾਮਚੰਦਰ ਪਿੱਲਈ ਦੇ ਸਾਹਮਣੇ ਬਿਠਾ ਕੇ ਪੁੱਛਗਿੱਛ ਲਈ ਬੁਲਾਇਆ ਗਿਆ ਹੈ। ਪਿੱਲਈ ਨੂੰ ਈ.ਡੀ. ਨੇ ਸੋਮਵਾਰ ਨੂੰ ਗ੍ਰਿਫ਼ਤਾਰ ਕੀਤਾ ਸੀ। ਪਿੱਲਈ ਈ.ਡੀ. ਦੀ ਹਿਰਾਸਤ ਵਿਚ ਹੈ ਤੇ ਏਜੰਸੀ ਨੇ ਪਹਿਲਾਂ ਕਿਹਾ ਸੀ ਕਿ ਪਿੱਲਈ ਨੇ ਦੱਸਿਆ ਹੈ ਕਿ ਉਹ ਕਿਤਾ ਤੇ ਹੋਰਨਾਂ ਨਾਲ ਜੁੜੇ ਕਥਿਤ ਸ਼ਰਾਬ ਗਿਰੋਹ ਦੱਖਣੀ ਸਮੂਹ ਦੀ ਨੁਮਾਇੰਦਗੀ ਕਰਦਾ ਹੈ। 

ਇਹ ਖ਼ਬਰ ਵੀ ਪੜ੍ਹੋ - ਕਬੂਤਰ ਰਾਹੀਂ ਹੋ ਰਹੀ ਸੀ ਜਾਸੂਸੀ! ਪੁਲਸ ਵੱਲੋਂ ਵੱਖ-ਵੱਖ ਮਾਹਰਾਂ ਤੋਂ ਕਰਵਾਈ ਜਾ ਰਹੀ ਜਾਂਚ

ਬੀ.ਆਰ.ਐੱਸ. ਆਗੂ ਕਵਿਤਾ ਨੇ ਕਿਹਾ ਕਿ ਉਹ ਜਾਂਚ ਏਜੰਸੀ ਨਾਲ ਪੂਰਾ ਸਹਿਯੋਗ ਕਰੇਗੀ। ਉਨ੍ਹਾਂ ਨੇ ਨਾਲ ਹੀ ਕਿਹਾ ਕਿ ਉਹ ਈ.ਡੀ. ਅੱਗੇ ਪੇਸ਼ ਹੋਣ ਨੂੰ ਲੈ ਕੇ ਕਾਨੂੰਨੀ ਰਾਏ ਲਵੇਗੀ ਕਿਉਂਕਿ ਉਨ੍ਹਾਂ ਦਾ 10 ਮਾਰਚ ਨੂੰ ਮਹਿਲਾ ਰਾਖਵਾਂਕਰਨ ਬਿੱਲ ਦੇ ਹੱਕ ਵਿਚ ਕੌਮੀ ਰਾਜਧਾਨੀ ਵਿਚ ਧਰਨਾ-ਪ੍ਰਦਰਸ਼ਨ ਦਾ ਪ੍ਰੋਗਰਾਮ ਹੈ। ਏਜੰਸੀ ਮੁਤਾਬਕ ਦੱਖਣੀ ਸਮੂਹ ਵਿਚ ਸ਼ਰਤ ਰੈੱਡੀ (ਅਰਵਿੰਦੋ ਫਾਰਮਾ), ਮਗੁੰਤਾ ਸ਼ੀਨਿਵਾਸਲੂ ਰੈੱਡੀ (ਵਾਈ.ਐੱਸ.ਆਰ. ਕਾਂਗਰਸ ਸੰਸਦ ਮੈਂਬਰ ਤੇ ਓਂਗੋਲ ਤੋਂ ਲੋਕਸਭਾ ਮੈਂਬਰ),ਕਵਿਤਾ ਤੇ ਹੋਰ ਸ਼ਾਮਲ ਹਨ। ਬੀ.ਆਰ.ਐੱਸ. ਆਗੂ ਤੋਂ ਇਸ ਤੋਂ ਪਹਿਲਾਂ ਸੀ.ਬੀ.ਆਈ. ਨੇ ਵੀ ਪੁੱਛਗਿੱਛ ਕੀਤੀ ਸੀ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News