‘ਪਬਜੀ’ ਅਤੇ ‘ਫ੍ਰੀ ਫਾਇਰ’ ਦਾ ਕਰਜ਼ਾ ਚੁਕਾਉਣ ਲਈ ਭਰਾ ਦਾ ਕਤਲ ਕਰ ਛੱਪੜ ਨੇੜੇ ਦੱਬੀ ਲਾਸ਼

Tuesday, Dec 14, 2021 - 10:30 AM (IST)

‘ਪਬਜੀ’ ਅਤੇ ‘ਫ੍ਰੀ ਫਾਇਰ’ ਦਾ ਕਰਜ਼ਾ ਚੁਕਾਉਣ ਲਈ ਭਰਾ ਦਾ ਕਤਲ ਕਰ ਛੱਪੜ ਨੇੜੇ ਦੱਬੀ ਲਾਸ਼

ਨਾਗੌਰ– ਨਾਗੌਰ ’ਚ 16 ਸਾਲਾ ਨਾਬਾਲਗ ‘ਪਬਜੀ’ ਅਤੇ ‘ਫ੍ਰੀ ਫਾਇਰ’ ਦਾ ਇੰਨਾ ਆਦੀ ਹੋ ਗਿਆ ਕਿ ਉਸ ਨੇ ਆਪਣੇ 12 ਸਾਲਾ ਚਚੇਰੇ ਭਰਾ ਦਾ ਗਲ਼ਾ ਘੁੱਟ ਕੇ ਕਤਲ ਕਰ ਦਿੱਤਾ। ਕਤਲ ਤੋਂ ਬਾਅਦ ਲਾਸ਼ ਨੂੰ ਜ਼ਮੀਨ ਵਿਚ ਦੱਬ ਦਿੱਤਾ ਗਿਆ। ਇੰਨਾ ਹੀ ਨਹੀਂ ਆਸਾਮ ’ਚ ਬੈਠੇ ਚਚੇਰੇ ਭਰਾ ਦੇ ਪਿਤਾ (ਚਾਚਾ) ਦੀ ਫਰਜ਼ੀ ਇੰਸਟਾਗ੍ਰਾਮ ਆਈ. ਡੀ. ’ਤੇ ਮੈਸੇਜ ਭੇਜ ਕੇ 5 ਲੱਖ ਰੁਪਏ ਦੀ ਫਿਰੌਤੀ ਵੀ ਮੰਗਦਾ ਰਿਹਾ। ਸੋਮਵਾਰ ਸਵੇਰੇ ਲਾਡ ਨੂੰ ਪੁਲਸ ਨੇ ਦੋਸ਼ੀ ਨਾਬਾਲਗ ਨੂੰ ਹਿਰਾਸਤ ’ਚ ਲੈ ਲਿਆ ਅਤੇ ਉਸ ਦੀ ਨਿਸ਼ਾਨਦੇਹੀ ’ਤੇ ਪਿੰਡ ਦੇ ਛੱਪੜ ਨੇੜੇ ਜ਼ਮੀਨ ’ਚ ਦੱਬੀ ਲਾਸ਼ ਬਰਾਮਦ ਕੀਤੀ।

ਇਹ ਵੀ ਪੜ੍ਹੋ : ਔਰਤਾਂ ਨੂੰ ਲੈ ਕੇ ਟਿੱਪਣੀ ’ਤੇ ਵਿਵਾਦ : CBSE ਨੇ 10ਵੀਂ ਦੇ ਪੇਪਰ ਤੋਂ ਕੁਝ ਸਵਾਲ ਹਟਾਏ, ਮਿਲਣਗੇ ਪੂਰੇ ਅੰਕ

ਅਸਲ ’ਚ 8 ਦਸੰਬਰ ਨੂੰ ਧੁੜੀਲਾ ਪਿੰਡ ਦਾ ਪ੍ਰਵੀਨ ਸ਼ਰਮਾ (12) ਆਪਣੀ ਮਾਂ ਦਾ ਮੋਬਾਈਲ ਲੈ ਕੇ ਘਰੋਂ ਲਾਪਤਾ ਹੋ ਗਿਆ ਸੀ। ਪ੍ਰਵੀਨ ਦੇ ਚਾਚਾ ਨਰੇਸ਼ ਪੁੱਤਰ ਪੰਨਾ ਲਾਲ ਸ਼ਰਮਾ ਨੇ ਅਗਲੇ ਦਿਨ ਥਾਣੇ ਵਿਚ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ। ਪੁਲਸ ਦੀ ਜਾਂਚ ’ਚ ਪਤਾ ਲੱਗਾ ਕਿ ਜਿਸ ਇੰਸਟਾਗ੍ਰਾਮ ਆਈ. ਡੀ. ਤੋਂ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਸੀ, ਉਸ ਦਾ ਆਈ. ਪੀ. ਐਡ੍ਰੈੱਸ ਬੱਚੇ ਨਾਲ ਗਾਇਬ ਹੋਏ ਮੋਬਾਈਲ ਦਾ ਸੀ। ਲੋਕੇਸ਼ਨ ਉਸ ਦੇ ਪਿੰਡ ਤੋਂ ਹੀ ਆ ਰਹੀ ਸੀ। ਮੋਬਾਈਲ ਵਿਚ ਇੰਟਰਨੈੱਟ ਦੂਜੇ ਮੋਬਾਈਲ ਦੇ ਹੌਟਸਪੌਟ ਤੋਂ ਚੱਲ ਰਿਹਾ ਸੀ। ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ ਤਾਂ ਮਾਸੂਮ ਦੇ ਚਚੇਰੇ ਭਰਾ ’ਤੇ ਸ਼ੱਕ ਹੋਇਆ। ਜਦੋਂ ਚਚੇਰੇ ਭਰਾ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਪੂਰੇ ਮਾਮਲੇ ਦਾ ਖੁਲਾਸਾ ਕੀਤਾ।

ਇਹ ਵੀ ਪੜ੍ਹੋ : ਰਾਕੇਸ਼ ਟਿਕੈਤ ਨੂੰ ਮਿਲਿਆ ਲੰਡਨ ਦਾ 21ਵੀਂ ਸੈਂਚੁਰੀ ਆਈਕੌਨ ਐਵਾਰਡ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News