ਪ੍ਰੇਮ ਵਿਆਹ ਦੀ ਮਿਲੀ ਖ਼ੌਫਨਾਕ ਸਜ਼ਾ, ਭਰਾ ਨੇ ਗਰਭਵਤੀ ਭੈਣ ਦਾ ਸਿਰ ਧੜ ਨਾਲੋਂ ਕੀਤਾ ਵੱਖ

Monday, Dec 06, 2021 - 04:51 PM (IST)

ਪ੍ਰੇਮ ਵਿਆਹ ਦੀ ਮਿਲੀ ਖ਼ੌਫਨਾਕ ਸਜ਼ਾ, ਭਰਾ ਨੇ ਗਰਭਵਤੀ ਭੈਣ ਦਾ ਸਿਰ ਧੜ ਨਾਲੋਂ ਕੀਤਾ ਵੱਖ

ਔਰੰਗਾਬਾਦ- ਮਹਾਰਾਸ਼ਟਰ ’ਚ ਆਨਰ ਕਿਲਿੰਗ ਦਾ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਭਰਾ ਨੇ ਆਪਣੀ ਗਰਭਵਤੀ ਭੈਣ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਛੋਟਾ ਭਰਾ ਭੈਣ ਦੇ ਵਿਆਹ ਤੋਂ ਖ਼ੁਸ਼ ਨਹੀਂ ਸੀ, ਜਿਸ ਕਾਰਨ ਉਸ ਨੇ ਇਹ ਖ਼ੌਫਨਾਕ ਕਦਮ ਚੁੱਕਿਆ। ਉੱਥੇ ਹੀ ਇਸ ਪੂਰੀ ਵਾਰਦਾਤ ’ਚ ਮ੍ਰਿਤਕਾ ਦੀ ਮਾਂ ਨੇ ਵੀ ਆਪਣੇ ਪੁੱਤਰ ਦਾ ਸਾਥ ਦਿੱਤਾ ਅਤੇ ਧੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜਾਣਕਾਰੀ ਅਨੁਸਾਰ ਮ੍ਰਿਤਕਾ ਦਾ ਨਾਮ ਕੀਰਤੀ ਥੋਰੇ ਸੀ ਅਤੇ ਹਾਲ ਹੀ ’ਚ ਉਸ ਨੇ ਪ੍ਰੇਮ ਵਿਆਹ ਕੀਤਾ ਸੀ। ਜਿਸ ਤੋਂ ਉਸ ਦੇ ਪਰਿਵਾਰ ਵਾਲੇ ਖ਼ੁਸ਼ ਨਹੀਂ ਸਨ। ਉੱਥੇ ਹੀ ਮੌਕਾ ਮਿਲਦੇ ਹੀ ਉਨ੍ਹਾਂ ਨੇ ਕੀਰਤੀ ਦਾ ਕਤਲ ਕਰ ਦਿੱਤਾ। ਛੋਟੇ ਭਰਾ ਨੇ ਪਹਿਲਾਂ ਭੈਣ ਕੀਰਤੀ ਦਾ ਸਿਰ ਧੜ ਤੋਂ ਵੱਖ ਕੀਤਾ ਅਤੇ ਉਸ ਤੋਂ ਬਾਅਦ ਗਰਦਨ ਬਾਹਰ ਵੇਹੜੇ ’ਚ ਸੁੱਟ ਕੇ ਦੌੜ ਗਿਆ। ਇਸ ਪੂਰੀ ਵਾਰਦਾਤ ਨੂੰ ਘਰ ’ਚ ਹੀ ਅੰਜਾਮ ਦਿੱਤਾ ਗਿਆ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਕਤਲ ’ਚ ਮ੍ਰਿਤਕਾ ਦੀ ਮਾਂ ਸ਼ੋਭਾ ਵੀ ਸ਼ਾਮਲ ਸੀ। ਉੱਥੇ ਹੀ ਪੁਲਸ ਨੇ ਦੋਸ਼ੀ ਭਰਾ ਅਤੇ ਮਾਂ ਦੋਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ : ਜਾਸੂਸੀ ਦੇ ਦੋਸ਼ ’ਚ UAE ਦੀ ਜੇਲ੍ਹ ’ਚ ਬੰਦ ਪੁੱਤਰ ਨੂੰ ਮਿਲਣ ਲਈ ਮਾਂ ਨੂੰ ਕਰਨਾ ਪਵੇਗਾ 2025 ਤੱਕ ਇੰਤਜ਼ਾਰ

ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਸ ਨੇ ਦੱਸਿਆ ਕਿ ਮ੍ਰਿਤਕਾ ਨੇ ਆਪਣੇ ਪਰਿਵਾਰ ਵਾਲਿਆਂ ਵਿਰੁੱਧ ਜਾ ਕੇ ਜੂਨ ਮਹੀਨੇ ਦੌੜ ਕੇ ਆਪਣੇ ਪ੍ਰੇਮੀ ਨਾਲ ਵਿਆਹ ਕੀਤਾ ਸੀ। ਵੈਜਾਪੁਰ ਦੇ ਡੀ.ਐੱਸ.ਪੀ. ਕੈਲਾਸ਼ ਪ੍ਰਜਾਪਤੀ ਨੇ ਦੱਸਿਆ ਕਿ ਮਾਂ ਸ਼ੋਭਾ ਇਕ ਹਫ਼ਤੇ ਪਹਿਲਾਂ ਧੀ ਨਾਲ ਮਿਲ ਕੇ ਗਈ ਸੀ। 5 ਸਤੰਬਰ ਨੂੰ ਉਹ ਫਿਰ ਆਪਣੇ ਪੁੱਤਰ ਨਾਲ ਆਈ। ਧੀ ਦਾ ਘਰ ਖੇਤ ’ਚ ਹੈ, ਉਹ ਆਪਣੇ ਸੱਸ-ਸਹੁਰੇ ਨਾਲ ਖੇਤ ’ਚ ਕੰਮ ਕਰ ਰਹੀ ਸੀ। ਮਾਂ ਅਤੇ ਭਰਾ ਨੂੰ ਦੇਖ ਕੇ ਉਹ ਖੇਤ ਦਾ ਕੰਮ ਛੱਡ ਦੌੜ ਕੇ ਘਰ ਆ ਗਈ। ਦੋਹਾਂ ਨੂੰ ਪਾਣੀ ਦਿੱਤਾ ਅਤੇ ਚਾਹ ਬਣਾਉਣ ਰਸੋਈ ’ਚ ਗਈ। ਉਦੋਂ ਪਿੱਛਿਓਂ ਆ ਕੇ ਮਾਂ ਨੇ ਉਸ ਦੇ ਪੈਰ ਫੜ ਲਏ ਅਤੇ ਭਰਾ ਨੇ ਇਕ ਹੀ ਝਟਕੇ ’ਚ ਸਿਰ ਧੜ ਤੋਂ ਵੱਖ ਕਰ ਦਿੱਤਾ। ਜਿਸ ਦੌਰਾਨ ਇਹ ਸਭ ਹੋ ਰਿਹਾ ਸੀ, ਮ੍ਰਿਤਕਾ ਦਾ ਪਤੀ ਵੀ ਘਰ ’ਚ ਮੌਜੂਦ ਸੀ। ਜਾਣਕਾਰੀ ਅਨੁਸਾਰ ਮ੍ਰਿਤਕਾ ਦਾ ਪਤੀ ਬੀਮਾਰ ਹੋਣ ਕਾਰਨ ਘਰ ’ਚ ਸੌਂ ਰਿਹਾ ਸੀ। ਭਾਂਡੇ ਡਿੱਗਣ ਦੀ ਆਵਾਜ਼ ਨਾਲ ਉਹ ਉੱਠਿਆ, ਉਦੋਂ ਭਰਾ ਨੇ ਉਸ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਹ  ਕਿਸੇ ਤਰ੍ਹਾਂ ਬਚ ਕੇ ਦੌੜ ਗਿਆ। ਉਸ ਤੋਂ ਬਾਅਦ ਭਰਾ ਸਿਰ ਹੱਥ ’ਚ ਲੈ ਕੇ ਬਾਹਰ ਵੇਹੜੇ ’ਚ ਆਇਆ। ਸਾਰਿਆਂ ਨੂੰ ਦਿਖਾਇਆ ਅਤੇ ਫਿਰ ਮੋਟਰਸਾਈਕਲ ’ਤੇ ਬੈਠ ਕੇ ਪੁਲਸ ਥਾਣੇ ਜਾ ਕੇ ਆਤਮਸਮਰਪਣ ਕਰ ਦਿੱਤਾ। ਲੋਕਾਂ ਦਾ ਕਹਿਣਾ ਹੈ ਕਿ ਉਸ ਨੇ ਸਿਰ ਨਾਲ ਸੈਲਫ਼ੀ ਵੀ ਲਈ ਪਰ ਪੁਲਸ ਦਾ ਕਹਿਣਾ ਹੈ ਕਿ ਉਹ ਜਾਂਚ ਦਾ ਵਿਸ਼ਾ ਹੈ। ਅਸੀਂ ਉਸ ’ਤੇ ਹਾਲੇ ਕੁਝ ਨਹੀਂ ਕਹਿ ਸਕਦੇ।

ਇਹ ਵੀ ਪੜ੍ਹੋ : ਲਾੜੀ ਨੂੰ ਗੋਲੀ ਮਾਰਨ ਵਾਲਾ ਦੋਸ਼ੀ ਗ੍ਰਿਫ਼ਤਾਰ, ਤਨਿਕਸ਼ਾ ਨਾਲ ਕਰਨਾ ਚਾਹੁੰਦਾ ਸੀ ਕੋਰਟ ਮੈਰਿਜ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News