ਹੋਟਲ ਦੀ ਲਿਫਟ ’ਚ ਜੀਜੇ ਨੇ ਟੱਪੀਆਂ ਹੱਦਾਂ, ਸਾਲੀ ਨਾਲ ਕੀਤਾ ਜਬਰ-ਜ਼ਿਨਾਹ

Monday, Feb 13, 2023 - 03:24 AM (IST)

ਹੋਟਲ ਦੀ ਲਿਫਟ ’ਚ ਜੀਜੇ ਨੇ ਟੱਪੀਆਂ ਹੱਦਾਂ, ਸਾਲੀ ਨਾਲ ਕੀਤਾ ਜਬਰ-ਜ਼ਿਨਾਹ

ਨਵੀਂ ਦਿੱਲੀ (ਨਵੋਦਿਆ ਟਾਈਮਜ਼)-ਪ੍ਰਸ਼ਾਂਤ ਵਿਹਾਰ ਇਲਾਕੇ ’ਚ ਇਕ ਲੜਕੀ ਨੇ ਆਪਣੇ ਹੀ ਜੀਜੇ ’ਤੇ ਹੋਟਲ ਦੀ ਲਿਫਟ ’ਚ ਜਬਰ-ਜ਼ਿਨਾਹ ਕਰਨ ਦਾ ਦੋਸ਼ ਲਾਇਆ ਹੈ। ਪੁਲਸ ਨੇ ਪੀੜਤਾ ਦੇ ਬਿਆਨਾਂ ’ਤੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਹੋਟਲ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਵੀ ਖੰਗਾਲ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : MC ਸਟੈਨ ਬਣਿਆ ਬਿੱਗ ਬੌਸ 16 ਦਾ ਜੇਤੂ, ਸ਼ਿਵ ਠਾਕਰੇ ਦੂਜੇ ਨੰਬਰ ’ਤੇ ਰਿਹਾ

ਜਾਣਕਾਰੀ ਮੁਤਾਬਕ ਪੀੜਤ ਲੜਕੀ ਪੱਛਮ ਵਿਹਾਰ ਇਲਾਕੇ ’ਚ ਰਹਿੰਦੀ ਹੈ। 5 ਫਰਵਰੀ ਨੂੰ ਸ਼ਾਮ 6.30 ਵਜੇ ਦੇ ਕਰੀਬ ਉਹ ਆਪਣੀ ਸਹੇਲੀ ਨਾਲ ਹੋਟਲ ਗਈ ਸੀ, ਜਿੱਥੇ ਉਸ ਨੂੰ ਉਸ ਦਾ ਜੀਜਾ ਵੀ ਮਿਲਿਆ ਸੀ। ਜੀਜਾ ਉਸ ਨੂੰ ਗੱਲ ਕਰਦਿਆਂ ਲਿਫਟ ’ਚ ਲੈ ਗਿਆ। ਲਿਫਟ ’ਚ ਉਹ ਦੋਵੇਂ ਸਨ। ਉਸ ਸਮੇਂ ਜੀਜੇ ਨੇ ਲਿਫਟ ਰੋਕ ਕੇ ਆਪਣੀ ਸਾਲੀ ਨਾਲ ਜਬਰ-ਜ਼ਿਨਾਹ ਕੀਤਾ।

ਇਹ ਖ਼ਬਰ ਵੀ ਪੜ੍ਹੋ : ਹਸਪਤਾਲ ਦੀ ਵੱਡੀ ਲਾਪਰਵਾਹੀ, ਜ਼ਿੰਦਾ ਮਰੀਜ਼ ਨੂੰ ਐਲਾਨ ਦਿੱਤਾ ਮ੍ਰਿਤਕ, ਭੜਕੇ ਰਿਸ਼ਤੇਦਾਰਾਂ ਨੇ ਲਾਇਆ ਧਰਨਾ (ਵੀਡੀਓ)

 


author

Manoj

Content Editor

Related News